Don't wash underwear with other cloths: ਸਾਰੇ ਲੋਕ ਰੋਜ਼ਾਨਾ ਸਾਫ਼ ਧੋਤੇ ਕੱਪੜੇ ਪਹਿਨਦੇ ਹਨ। ਅਗਲੇ ਦਿਨ ਅਸੀਂ ਉਨ੍ਹਾਂ ਕੱਪੜਿਆਂ ਨੂੰ ਦੁਬਾਰਾ ਧੋਣ ਲਈ ਰੱਖ ਦਿੰਦੇ ਹਾਂ। ਅਕਸਰ ਘਰ ਦੇ ਲੋਕ ਸਾਰੇ ਕੱਪੜੇ ਇਕੱਠੇ ਧੋਣ ਲਈ ਵਾਸ਼ਿੰਗ ਮਸ਼ੀਨ ਵਿੱਚ ਪਾ ਦਿੰਦੇ ਹਨ। ਅਕਸਰ ਹੀ ਇਸ ਵਿੱਚ ਅੰਡਰਗਾਰਮੈਂਟਸ ਵੀ ਸ਼ਾਮਲ ਹੁੰਦੇ ਹਨ। ਜੇਕਰ ਤੁਸੀਂ ਆਪਣੇ ਅੰਡਰਗਾਰਮੈਂਟਸ ਨੂੰ ਵੀ ਦੂਜੇ ਕੱਪੜਿਆਂ ਨਾਲ ਧੋਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਤੁਹਾਡੀ ਸਿਹਤ 'ਤੇ ਭਾਰੀ ਪੈ ਸਕਦਾ ਹੈ।


ਲਾਗ ਦਾ ਖਤਰਾ
ਇੱਕ ਰਿਸਰਚ ਮੁਤਾਬਕ ਇੱਕ ਦਿਨ 'ਚ ਅੰਡਰਗਾਰਮੈਂਟਸ 'ਚ ਕਰੀਬ 10 ਗ੍ਰਾਮ ਤੱਕ ਮਲ ਲੱਗਾ ਰਹਿ ਜਾਂਦਾ ਹੈ। ਅਜਿਹੀ ਸਥਿਤੀ 'ਚ ਜਦੋਂ ਤੁਸੀਂ ਅੰਡਰਗਾਰਮੈਂਟਸ ਨੂੰ ਦੂਜੇ ਕੱਪੜਿਆਂ ਨਾਲ ਧੋਂਦੇ ਹੋ ਤਾਂ ਮਲ 'ਚ ਮੌਜੂਦ ਬੈਕਟੀਰੀਆ ਦੂਜੇ ਕੱਪੜਿਆਂ 'ਤੇ ਵੀ ਚਿਪਕ ਜਾਂਦੇ ਹਨ। ਅਜਿਹੇ 'ਚ ਇਨਫੈਕਸ਼ਨ ਦਾ ਖਤਰਾ ਕਾਫੀ ਵਧ ਜਾਂਦਾ ਹੈ। ਇੱਕ ਖੋਜ ਅਨੁਸਾਰ, ਅੰਡਰਵੀਅਰ ਨੂੰ ਦੂਜੇ ਕੱਪੜਿਆਂ ਨਾਲ ਧੋਣ ਨਾਲ ਪਾਣੀ ਵਿੱਚ 100 ਮਿਲੀਅਨ ਈ. ਕੋਲਾਈ (Escherichia coli) ਦਾ ਸੰਚਾਰ ਹੋ ਸਕਦਾ ਹੈ, ਜਿਸ ਨਾਲ ਤੁਹਾਨੂੰ ਸੰਕਰਮਣ ਦਾ ਖ਼ਤਰਾ ਹੋ ਸਕਦਾ ਹੈ।


ਬੈਕਟੀਰੀਆ ਨਹੀਂ ਮਰਦੇ
ਆਮ ਤੌਰ 'ਤੇ ਅਸੀਂ ਆਪਣੇ ਕੱਪੜੇ ਸਧਾਰਨ ਪਾਣੀ ਨਾਲ ਹੀ ਧੋਂਦੇ ਹਾਂ ਪਰ ਅੰਡਰਗਾਰਮੈਂਟਸ 'ਚ ਮੌਜੂਦ ਖਤਰਨਾਕ ਬੈਕਟੀਰੀਆ ਇਸ ਤਾਪਮਾਨ ਦੇ ਪਾਣੀ ਨਾਲ ਨਹੀਂ ਮਰਦੇ। ਅੰਡਰਗਾਰਮੈਂਟਸ ਨੂੰ ਘੱਟੋ-ਘੱਟ 40 ਡਿਗਰੀ ਸੈਲਸੀਅਸ ਦੇ ਪਾਣੀ ਵਿੱਚ ਧੋਣਾ ਚਾਹੀਦਾ ਹੈ। ਅਜਿਹੇ 'ਚ ਅੰਡਰਗਾਰਮੈਂਟਸ ਨੂੰ ਸਧਾਰਨ ਪਾਣੀ ਨਾਲ ਧੋਣ ਦਾ ਕੋਈ ਫਾਇਦਾ ਨਹੀਂ।


ਇਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ
ਦੱਸ ਦੇਈਏ ਕਿ ਬੱਚਿਆਂ ਤੇ ਬਜ਼ੁਰਗਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਅਜਿਹੇ 'ਚ ਉਨ੍ਹਾਂ 'ਤੇ ਬੈਕਟੀਰੀਅਲ ਇਨਫੈਕਸ਼ਨ ਦਾ ਅਸਰ ਜਲਦੀ ਤੇ ਜ਼ਿਆਦਾ ਹੁੰਦਾ ਹੈ। ਇਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਦੇ ਵੀ ਸਾਰੇ ਕੱਪੜੇ ਇਕੱਠੇ ਨਾ ਧੋਵੋ।


ਇਹ ਵੀ ਪੜ੍ਹੋ: ਕੀ ਤੁਹਾਡਾ ਬੱਚਾ ਵੀ ਤਾਂ ਨਹੀਂ ਵੇਖ ਰਿਹਾ ਫੋਨ 'ਤੇ ਪੁੱਠੀਆਂ-ਸਿੱਧੀਆਂ ਚੀਜ਼ਾਂ? ਕਿਤੇ ਵੀ ਬੈਠੇ ਇੰਝ ਰੱਖੋ ਨਜ਼ਰ, ਤੁਰੰਤ ਆ ਆਏਗਾ ਨੋਟੀਫਿਕੇਸ਼ਨ


ਰਸੋਈ ਦੇ ਕੱਪੜੇ ਨਾਲ ਨਾ ਧੋਵੋ
ਕਈ ਵਾਰ, ਲੋਕ ਰਸੋਈ ਨੂੰ ਸਾਫ਼ ਰੱਖਣ ਲਈ ਵਰਤੇ ਜਾਣ ਵਾਲੇ ਕੱਪੜੇ ਨੂੰ ਧੋਣ ਲਈ ਅੰਡਰਗਾਰਮੈਂਟਸ ਸਮੇਤ ਹੋਰ ਸਾਰੇ ਕੱਪੜਿਆਂ ਦੇ ਨਾਲ ਹੀ ਧੋ ਦਿੰਦੇ ਹਨ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡਾ ਰਸੋਈ ਦਾ ਕੱਪੜਾ ਸਟੈਫ਼ੀਲੋਕੋਕਸ ਔਰੀਅਸ ਤੇ ਈ. ਕੋਲਾਈ ਵਰਗੇ ਬੈਕਟੀਰੀਆ ਨਾਲ ਸੰਕਰਮਿਤ ਹੋ ਜਾਵੇਗਾ। ਇਸ ਤੋਂ ਬਾਅਦ ਜਦੋਂ ਤੁਸੀਂ ਬਰਤਨ ਸਾਫ਼ ਕਰਨ ਲਈ ਇਸ ਦੀ ਵਰਤੋਂ ਕਰਦੇ ਹੋ ਤਾਂ ਇਹ ਬੈਕਟੀਰੀਆ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਦੇ ਹਨ।


ਇਕੱਲਾ ਡਿਟਰਜੈਂਟ ਕਾਫ਼ੀ ਨਹੀਂ
ਜ਼ਿਆਦਾਤਰ ਲੋਕ ਕੱਪੜੇ ਧੋਣ ਲਈ ਚੰਗੇ ਡਿਟਰਜੈਂਟ ਦੀ ਵਰਤੋਂ ਕਰਦੇ ਹਨ, ਉਹ ਵੀ ਠੰਢੇ ਪਾਣੀ ਵਿੱਚ ਪਰ ਅੰਡਰਗਾਰਮੈਂਟਸ ਵਿੱਚ ਵੱਡੀ ਗਿਣਤੀ ਵਿੱਚ ਬੈਕਟੀਰੀਆ ਹੁੰਦੇ ਹਨ। ਇਸ ਸਥਿਤੀ ਵਿੱਚ, ਉਨ੍ਹਾਂ ਨੂੰ ਗਰਮ ਪਾਣੀ ਵਿੱਚ ਧੋਣਾ ਚਾਹੀਦਾ ਹੈ। ਅੰਡਰਗਾਰਮੈਂਟਸ ਨੂੰ ਧੋਣ ਲਈ ਇਕੱਲਾ ਡਿਟਰਜੈਂਟ ਕਾਫ਼ੀ ਨਹੀਂ ਹੁੰਦਾ। ਇਸ ਲਈ ਗਰਮ ਪਾਣੀ ਵਿੱਚ ਡਿਟਰਜੈਂਟ ਦੇ ਨਾਲ-ਨਾਲ ਬਲੀਚ ਵੀ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਕੀਟਾਣੂਨਾਸ਼ਕ ਦੀ ਵਰਤੋਂ ਵੀ ਕਰ ਸਕਦੇ ਹੋ।


ਇਹ ਵੀ ਪੜ੍ਹੋ: ਕੀ ਤੁਹਾਡਾ ਬੱਚਾ ਵੀ 3 ਘੰਟਿਆਂ ਤੋਂ ਵੱਧ ਸਮਾਂ ਟੀਵੀ ਜਾਂ ਮੋਬਾਈਲ ਵੇਖਦਾ! ਤਾਜ਼ਾ ਖੋਜ 'ਚ ਹੋਸ਼ ਉਡਾ ਦੇਣ ਵਾਲੇ ਖੁਲਾਸੇ