ਅੱਜ-ਕੱਲ੍ਹ ਭੋਜਨ ਵਿਚ ਪੈਕਡ ਅਤੇ ਜ਼ੰਕ ਫੂਡ ਦੀ ਵਰਤੋਂ ਵਧਦੀ ਜਾ ਰਹੀ ਹੈ। ਇਸ ਕਾਰਨ ਸਿਹਤ ਸਮੱਸਿਆਵਾਂ ਵੀ ਵਧਦੀਆਂ ਜਾ ਰਹੀਆਂ ਹਨ। ਯੂਰਿਕ ਐਸਿਡ ਦੀ ਸਮੱਸਿਆ ਇਨ੍ਹਾਂ ਵਿਚੋਂ ਇਕ ਹੈ। ਵਧਿਆ ਯੂਰਿਕ ਐਸਿਡ ਅੱਗੋਂ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਤੁਸੀਂ ਸਿਹਤਮੰਦ ਭੋਜਨ ਆਦਤਾਂ ਅਪਣਾ ਕੇ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਯੂਰਿਕ ਐਸਿਡ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕਿਹੜੇ ਭੋਜਨ ਪਦਾਰਥ ਡਾਇਟ ਵਿਚ ਸ਼ਾਮਿਲ ਕਰਨੇ ਚਾਹੀਦੇ ਹਨ।


ਦੱਸ ਦਈਏ ਕਿ ਜਦੋਂ ਸਾਡੇ ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾਂ ਵਧ ਜਾਵੇ, ਤਾਂ ਇਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਰੀਰ ਵਿਚ ਯੂਰਿਕ ਐਸਿਡ ਵਧਣ ਨਾਲ ਜੋੜਾਂ ਦਾ ਦਰਦ, ਹੱਡੀਆਂ ਨਾਲ ਸਬੰਧਤ ਸਮੱਸਿਆਵਾਂ, ਸੋਜ ਅਤੇ ਗਠੀਆ ਦਾ ਦਰਦ ਹੁੰਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਹਾਲਾਂਕਿ ਤੁਸੀਂ ਆਪਣੀ ਜੀਵਨਸ਼ੈਲੀ ਅਤੇ ਭੋਜਨ ਵਿਚ ਸੁਧਾਰ ਕਰਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।



ਯੂਰਿਕ ਐਸਿਡ ਲਈ ਸਿਹਤਮੰਦ ਭੋਜਨ
ਜੇਕਰ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ, ਤਾਂ ਤੁਹਾਨੂੰ ਰੋਜ਼ਾਨਾ ਪਾਣੀ ਦੀ ਚੰਗੀ ਮਾਤਰਾ ਪੀਣੀ ਚਾਹੀਦੀ ਹੈ। ਪਾਣੀ ਦੀ ਵੱਧ ਮਾਤਰਾਂ ਦੇ ਨਾਲ-ਨਾਲ ਤੁਹਾਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਚਾਹੀਦੀ ਹੈ। ਇਸ ਸਮੱਸਿਆ ਨੂੰ ਠੀਕ ਕਰਨ ਲਈ ਤੁਹਾਨੂੰ ਰੋਜ਼ਾਨਾ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ।


ਕੌਫੀ


ਕਈ ਸਿਹਤ ਸਮੱਸਿਆਵਾਂ ਲਈ ਕੌਫੀ ਨੂੰ ਬਹੁਤ ਚੰਗਾ ਮੰਨਿਆ ਗਿਆ ਹੈ। ਕੌਫੀ ਯੂਰਿਕ ਐਸਿਡ ਨੂੰ ਕੰਟਰੌਲ ਕਰਨ ਵਿਚ ਵੀ ਮਦਦਗਾਰ ਹੁੰਦੀ ਹੈ। ਕੌਫੀ ਪੀਣ ਨਾਲ ਯੂਰਿਕ ਐਸਿਡ ਦੇ ਸਰੀਰ ਵਿਚੋਂ ਨਿਕਾਸ ਵਿਚ ਵਾਧਾ ਹੁੰਦਾ ਹੈ। ਇਸ ਕਾਰਨ ਯੂਰਿਕ ਐਸਿਡ ਦੇ ਮਰੀਜ਼ ਕੌਫੀ ਦਾ ਸੇਵਨ ਕਰ ਸਕਦੇ ਹਨ।


ਕੇਲੇ ਦਾ ਸੇਵਨ
ਸਰੀਰ ਵਿਚ ਯੂਰਿਕ ਐਸਿਡ ਦੇ ਵਧੇ ਹੋਏ ਪੱਧਰ ਨੂੰ ਘੱਟ ਕਰਨ ਵਿਚ ਕੇਲੇ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਕੇਲੇ ਵਿਚ ਪਿਊਰੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਲਈ ਕੇਲਾ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।


ਸਟ੍ਰਾਬੇਰੀ ਹੈ ਗੁਣਕਾਰੀ
ਯੂਰਿਕ ਐਸਿਡ ਦੇ ਮਰੀਜ਼ਾਂ ਲਈ ਸਟ੍ਰਾਬੇਰੀ ਦਾ ਸੇਵਨ ਵੀ ਗੁਣਕਾਰੀ ਹੋ ਸਕਦਾ ਹੈ। ਸਟ੍ਰਾਬੇਰੀ ਵਿਚ ਫਾਈਬਰ ਦੀ ਅਧਿਕ ਮਾਤਰਾ ਪਾਈ ਜਾਂਦੀ ਹੈ। ਜਿਸ ਕਾਰਨ ਇਹ ਯੂਰਿਕ ਐਸਿਡ ਨੂੰ ਕੰਟਰੌਲ ਕਰਨ ਵਿਚ ਮਦਦਗਾਰ ਹੁੰਦੀ ਹੈ।


ਅਜਵਾਇਨ
ਸਰੀਰ ਵਿਚ ਯੂਰਿਕ ਐਸਿਡ ਵਧਣ ਦੀ ਸਥਿਤੀ ਵਿਚ ਵੀ ਅਜਵਾਇਨ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਇਸਦੇ ਬਿਹਤਰ ਨਤੀਜ਼ੇ ਮਿਲਦੇ ਹਨ।


ਨਿੰਬੂ
ਨਿੰਬੂ ਵੀ ਯੂਰਿਕ ਐਸਿਡ ਨੂੰ ਕੰਟਰੌਲ ਕਰਨ ਵਿਚ ਮਦਦ ਕਰਦਾ ਹੈ। ਨਿੰਬੂ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਕਿ ਯੂਰਿਕ ਐਸਿਡ ਨੂੰ ਕੰਟਰੌਲ ਕਰਨ ਵਿਚ ਬਹੁਤ ਫ਼ਾਇਦੇਮੰਦ ਹੈ। ਯੂਰਿਕ ਐਸਿਡ ਤੋਂ ਪੀੜਤ ਲੋਕ ਵਿਟਾਮਿਨ ਸੀ ਨਾਲ ਭਰਪੂਰ ਹੋਰ ਖੱਟੀਆਂ ਚੀਜ਼ਾਂ ਜਿਵੇਂ ਸੰਤਰੇ ਮਸੰਮੀ ਆਦਿ ਦਾ ਵੀ ਸੇਵਨ ਕਰ ਸਕਦੇ ਹਨ।