Drinking coconut water is beneficial for high BP patients: ਨਾਰੀਅਲ ਪਾਣੀ ਹਰ ਮੌਸਮ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦਾ ਹੈ। ਪਰ ਠੰਡ ਕਰਕੇ ਲੋਕ ਇਸ ਦਾ ਸੇਵਨ ਘੱਟ ਕਰ ਦਿੰਦੇ ਹਨ। ਹੁਣ ਸਰਦੀ ਹੌਲੀ-ਹੌਲੀ ਖ਼ਤਮ ਹੋ ਰਹੀ ਹੈ ਅਤੇ ਗਰਮੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਦੁਪਹਿਰੇ ਵਾਲੇ ਤਾਂ ਤਿੱਖੀ ਧੁੱਪ ਹੁੰਦੀ ਹੈ। ਜਿਸ ਕਰਕੇ ਤੁਸੀਂ ਦਿਨ ਦੇ ਸਮੇਂ ਬਹੁਤ ਹੀ ਆਰਾਮ ਦੇ ਨਾਲ ਨਾਰੀਅਲ ਪਾਣੀ ਪੀ ਸਕਦੇ ਹੋ। ਇਹ ਪਾਣੀ ਪੇਟ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ, ਪੇਟ ਨੂੰ ਠੰਡਕ ਪ੍ਰਦਾਨ ਕਰਦਾ ਹੈ। ਪਰ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਕੀ ਹਾਈ ਬੀਪੀ ਦੇ ਮਰੀਜ਼ ਨਾਰੀਅਲ ਪਾਣੀ ਪੀ ਸਕਦੇ ਹਨ ਜਾਂ ਨਹੀਂ? (Can high BP patients drink coconut water or not)


ਨਾਰੀਅਲ ਪਾਣੀ ਸਰੀਰ ਵਿੱਚ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਅਤੇ ਲੀਵਰ ਨੂੰ ਟਾਕਸੀਨ ਮੁਕਤ ਬਣਾਉਂਦਾ ਹੈ। ਨਾਰੀਅਲ ਪਾਣੀ ਪੀਣ ਨਾਲ ਬਲੈਡਰ ਵੀ ਸਾਫ਼ ਹੁੰਦਾ ਹੈ।



ਹਾਈ ਬੀਪੀ ਵਿੱਚ ਨਾਰੀਅਲ ਪਾਣੀ ਦਾ ਸੇਵਨ ਕਿਉਂ ਕਰਨਾ ਚਾਹੀਦਾ ਹੈ?


ਸੋਡੀਅਮ ਨੂੰ ਕੰਟਰੋਲ ਕਰਦਾ ਹੈ


ਹਾਈ ਬੀਪੀ ਵਾਲੇ ਮਰੀਜ਼ ਵਿੱਚ ਸੋਡੀਅਮ ਦਾ ਪੱਧਰ ਵਧਿਆ ਰਹਿੰਦਾ ਹੈ। ਭਾਵ ਜਦੋਂ ਸਰੀਰ ਵਿੱਚ ਸੋਡੀਅਮ ਵਧਦਾ ਹੈ ਤਾਂ ਇਹ ਦਿਲ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਕਾਰਨ ਹਾਈ ਬੀਪੀ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਜੇਕਰ ਹਾਈ ਬੀਪੀ ਦੇ ਮਰੀਜ਼ ਨਾਰੀਅਲ ਪਾਣੀ ਪੀਂਦੇ ਹਨ ਤਾਂ ਉਨ੍ਹਾਂ ਦੇ ਸਰੀਰ 'ਚੋਂ ਵਾਧੂ ਸੋਡੀਅਮ ਬਾਹਰ ਨਿਕਲ ਜਾਵੇਗਾ। ਇਸ ਤਰ੍ਹਾਂ ਨਾਰੀਅਲ ਪਾਣੀ ਪੀਣ ਨਾਲ ਸੋਡੀਅਮ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।


ਹੋਰ ਪੜ੍ਹੋ : ਮਾਹਿਰਾਂ ਤੋਂ ਜਾਣੋ ਕਿਉਂ ਸੌਣ ਤੋਂ ਪਹਿਲਾਂ ਪੈਰ ਧੋਣੇ ਚਾਹੀਦੇ? ਦਿਨ ਵਿੱਚ ਕਦੋਂ ਤੇ ਕਿੰਨੀ ਵਾਰ ਪੈਰ ਧੋਣਾ ਸਹੀ!


ਪੋਟਾਸ਼ੀਅਮ ਵਿੱਚ ਅਮੀਰ


ਪੋਟਾਸ਼ੀਅਮ ਖੁਰਾਕ ਤੋਂ ਠੀਕ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ। ਅਜਿਹੀ ਸਥਿਤੀ 'ਚ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ। ਕਿਉਂਕਿ ਪੋਟਾਸ਼ੀਅਮ ਤੁਹਾਡੇ ਪਖਾਨੇ ਸਮੇਂ ਸਰੀਰ ਦੇ ਵਿੱਚੋਂ ਸੋਡੀਅਮ ਅਤੇ ਆਇਰਨ ਨੂੰ ਕੱਢਣ ਵਿੱਚ ਮਦਦ ਕਰਦਾ ਹੈ। ਹਾਈ ਬੀਪੀ ਦੇ ਮਰੀਜ਼ ਜੇਕਰ ਨਾਰੀਅਲ ਪਾਣੀ ਪੀਂਦੇ ਹਨ ਤਾਂ ਇਸ ਨਾਲ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ।


ਨਸਾਂ ਨੂੰ ਸਾਫ਼ ਕਰਦਾ ਹੈ


ਨਾਰੀਅਲ ਪਾਣੀ ਨਾੜੀਆਂ ਨੂੰ ਸਾਫ਼ ਕਰਦਾ ਹੈ ਅਤੇ ਖੂਨ ਸੰਚਾਰ ਨੂੰ ਵੀ ਬਿਹਤਰ ਬਣਾਉਂਦਾ ਹੈ। ਇਹ ਕੋਲੈਸਟ੍ਰੋਲ ਦੇ ਨਾਲ-ਨਾਲ ਚਰਬੀ ਰਹਿਤ ਹੈ ਜੋ ਨਾੜੀਆਂ ਨੂੰ ਸਾਫ਼ ਅਤੇ ਸਿਹਤਮੰਦ ਬਣਾਉਂਦਾ ਹੈ। ਇਹ ਖੂਨ ਵਿੱਚ ਕੋਲੈਸਟ੍ਰੋਲ ਨੂੰ ਵਧਣ ਤੋਂ ਰੋਕਦਾ ਹੈ। ਜੇਕਰ ਇਸ ਨੂੰ ਵਧਾਇਆ ਜਾਂਦਾ ਹੈ ਤਾਂ ਉਹ ਇਸ ਨੂੰ ਕੰਟਰੋਲ ਕਰਦਾ ਹੈ। ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਤਾਂ ਨਾਰੀਅਲ ਪਾਣੀ ਜ਼ਰੂਰ ਪੀਓ।


ਕਦੋਂ ਅਤੇ ਕਿੰਨਾ ਲੈਣਾ ਹੈ


ਹਾਈ ਬੀਪੀ ਦੇ ਮਰੀਜ਼ਾਂ ਨੂੰ ਰੋਜ਼ਾਨਾ ਇੱਕ ਗਲਾਸ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਅਜਿਹਾ ਤੁਸੀਂ ਹਫਤੇ 'ਚ ਤਿੰਨ ਦਿਨ ਨਾਰੀਅਲ ਪਾਣੀ ਪੀ ਕੇ ਕਰ ਸਕਦੇ ਹੋ। ਬਹੁਤ ਜ਼ਿਆਦਾ ਨਾ ਪੀਓ। ਜੇਕਰਕ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਪੀ ਸਕਦੇ ਹੋ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ਜੇਕਰ ਤੁਸੀਂ ਦਵਾਈ ਲੈ ਰਹੇ ਹੋ ਤਾਂ ਨਾਰੀਅਲ ਪਾਣੀ ਪੀਣ ਤੋਂ ਪਰਹੇਜ਼ ਕਰੋ ਜਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਪੀਓ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।