Sleeping Tips For Summer: ਗਰਮੀ ਆਪਣੇ ਸਿਖਰ 'ਤੇ ਹੈ। ਸੂਰਜ ਤੋਂ ਅੱਗ ਵਾਂਗ ਧੁੱਪ ਧਰਤੀ 'ਤੇ ਡਿੱਗ ਰਹੀ ਹੈ। ਅਜਿਹੇ 'ਚ ਕੋਈ ਤੁਹਾਨੂੰ ਕਹਿੰਦਾ ਹੈ ਕਿ ਤੁਹਾਨੂੰ ਏਸੀ ਅਤੇ ਕੂਲਰ 'ਚ ਨਹੀਂ ਸਗੋਂ ਛੱਤ ਵਾਲੇ ਪੱਖੇ ਜਾਂ ਟੇਬਲ ਫੈਨ ਲਗਾ ਕੇ ਸੌਣਾ ਚਾਹੀਦਾ ਹੈ। ਇਹ ਸਲਾਹ ਸੁਣ ਕੇ ਸਾਹਮਣੇ ਵਾਲੇ ਨੂੰ ਹੱਸਣ ਦੇ ਨਾਲ-ਨਾਲ ਗੁੱਸਾ ਵੀ ਆ ਜਾਵੇਗਾ। ਆਖ਼ਰ ਅਜਿਹੇ ਮੌਸਮ 'ਚ ਕੋਈ ਅਜਿਹੀ ਬਕਵਾਸ ਸਲਾਹ ਕਿਵੇਂ ਦੇ ਸਕਦਾ ਹੈ! ਪਰ ਅੱਜ ਅਸੀਂ ਤੁਹਾਨੂੰ ਪੱਖੇ 'ਚ ਸੌਣ ਦੇ ਫ਼ਾਇਦਿਆਂ ਨਾਲ-ਨਾਲ ਪੱਖੇ ਨੂੰ ਠੰਡਾ ਰੱਖਣ ਦੇ ਕੁਝ ਖ਼ਾਸ ਟਿਪਸ ਦੱਸਣ ਜਾ ਰਹੇ ਹਾਂ।
ਪੱਖੇ ਦੀ ਹਵਾ ਨੂੰ ਕਿਵੇਂ ਕਰੀਏ ਠੰਡਾ?
ਜੇਕਰ ਤੁਹਾਡੇ ਕੋਲ ਸੌਣ ਲਈ ਏਸੀ ਨਹੀਂ ਹੈ ਤਾਂ ਕੋਈ ਫ਼ਰਕ ਨਹੀਂ ਪੈਂਦਾ। ਸਾਡੇ ਦੇਸ਼ 'ਚ ਜ਼ਿਆਦਾਤਰ ਆਬਾਦੀ ਕੋਲ ਏਸੀ ਦੀ ਸਹੂਲਤ ਨਹੀਂ ਹੈ। ਅਜਿਹੇ 'ਚ ਤੁਸੀਂ ਆਪਣੇ ਪੱਖੇ 'ਚ ਹੀ ਏਸੀ ਵਰਗੀ ਠੰਡਕ ਲੈ ਸਕਦੇ ਹੋ। ਇਸ ਦੇ ਲਈ ਸੌਂਦੇ ਸਮੇਂ ਇੱਥੇ ਦੱਸੇ ਗਏ ਟਿਪਸ ਨੂੰ ਅਜ਼ਮਾਓ...
1. ਸੌਣ ਤੋਂ ਪਹਿਲਾਂ ਨਹਾ ਲਓ। ਇਹ ਸਰੀਰ ਦੇ ਤਾਪਮਾਨ ਨੂੰ ਆਮ ਬਣਾਉਂਦਾ ਹੈ, ਦਿਮਾਗ ਨੂੰ ਸ਼ਾਂਤ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ। ਇਸ ਨਾਲ ਪੱਖੇ ਦੀ ਹਵਾ ਬਹੁਤ ਚੰਗੀ ਮਹਿਸੂਸ ਹੁੰਦੀ ਹੈ ਅਤੇ ਵਧੀਆ ਨੀਂਦ ਆਉਂਦੀ ਹੈ।
2. ਸੌਣ ਤੋਂ ਪਹਿਲਾਂ ਇਕ ਗਿਲਾਸ ਠੰਡਾ ਪਾਣੀ ਪੀਓ। ਇਹ ਪਾਣੀ ਇੱਕ ਸਾਹ 'ਚ ਨਹੀਂ ਪੀਣਾ ਹੈ। ਸਗੋਂ ਚੁਸਕੀਆਂ ਲੈ ਕੇ ਆਰਾਮ ਨਾਲ ਪੀਓ। ਇਹ ਤੁਹਾਡੀ ਜੀਭ 'ਚ ਮੌਜੂਦ ਪਿਆਸ ਦੇ ਅਹਿਸਾਸ ਨੂੰ ਸ਼ਾਂਤ ਕਰਦਾ ਹੈ, ਜਿਸ ਨਾਲ ਸਰੀਰ ਨੂੰ ਠੰਡਕ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।
3. ਸੌਣ ਲਈ ਕਾਟਨ ਦੀ ਟੀ-ਸ਼ਰਟ ਅਤੇ ਪਜ਼ਾਮਾ ਜਾਂ ਸ਼ਾਰਟਸ ਪਹਿਨੋ। ਪੂਰੀ ਸਲੀਵ ਨਾਈਟ ਸੂਟ ਜਾਂ ਮੋਟੇ ਕੱਪੜੇ ਪਾਉਣ ਤੋਂ ਪਰਹੇਜ਼ ਕਰੋ।
4. ਸੌਣ ਲਈ ਕਾਟਨ ਚਾਦਰਾਂ ਦੀ ਵਰਤੋਂ ਕਰੋ। ਉੱਪਰ ਲੈਣ ਵਾਲੀ ਚਾਦਰ ਨੂੰ ਪਾਣੀ 'ਚ ਭਿਓ ਕੇ ਚੰਗੀ ਤਰ੍ਹਾਂ ਨਿਚੋੜੋ ਅਤੇ ਫਿਰ ਇਸ ਨੂੰ ਰੱਸੀ 'ਤੇ 15-20 ਮਿੰਟਾਂ ਲਈ ਲਟਕਾਓ ਤਾਂ ਕਿ ਵਾਧੂ ਪਾਣੀ ਨਿਕਲ ਜਾਵੇ। ਹੁਣ ਇਸ ਚਾਦਰ ਨੂੰ ਲੈ ਕੇ ਪੈ ਜਾਓ ਅਤੇ ਪੱਖਾ ਚਲਾ ਕੇ ਸੌਂ ਜਾਓ। ਤੁਹਾਨੂੰ ਚੰਗੀ ਨੀਂਦ ਆਵੇਗੀ।
ਪੱਖੇ 'ਚ ਸੌਣ ਦੇ ਫ਼ਾਇਦੇ
ਭਾਵੇਂ ਤੁਸੀਂ ਛੱਤ ਵਾਲਾ ਪੱਖਾ ਚਲਾ ਕੇ ਸੌਂਦੇ ਹੋ ਜਾਂ ਟੇਬਲ ਫੈਨ। ਇਹ ਦੋਵੇਂ ਤੁਹਾਨੂੰ ਠੰਡ ਅਤੇ ਗਰਮੀ ਦੀ ਸਮੱਸਿਆ ਤੋਂ ਬਚਾਉਂਦੇ ਹਨ। ਉਦਾਹਰਣ ਵਜੋਂ ਏਸੀ ਵਾਲੀ ਹਵਾ 'ਚੋਂ ਤੁਰੰਤ ਬਾਹਰ ਜਾਣ 'ਤੇ ਜਾਂ ਬਾਹਰ ਦੀ ਗਰਮੀ 'ਚੋਂ ਤੁਰੰਤ ਏਸੀ 'ਚ ਆਉਣ ਨਾਲ ਗਰਮ-ਸਰਦ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ਪੱਖੇ 'ਚ ਨਹੀਂ ਹੁੰਦੀ ਹੈ।
ਗਰਮੀ ਦੇ ਦਿਨਾਂ 'ਚ ਪੱਖੇ 'ਚ ਸੌਂਦੇ ਸਮੇਂ ਵੀ ਪਸੀਨਾ ਨਿਕਲਦਾ ਰਹਿੰਦਾ ਹੈ, ਜੋ ਸਿਹਤ ਲਈ ਜ਼ਰੂਰੀ ਹੈ। ਏਸੀ 'ਚ ਸੌਂਦੇ ਸਮੇਂ ਜਾਂ ਕੂਲਰ 'ਚ ਸੌਣ ਨਾਲ ਪਸੀਨਾ ਨਹੀਂ ਆਉਂਦਾ ਅਤੇ ਇਸ ਨਾਲ ਸਰੀਰ 'ਚ ਜਕੜਨ, ਦਰਦ ਜਾਂ ਥਕਾਵਟ ਬਣੀ ਰਹਿੰਦੀ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ, ਪਰ ਸੱਚ ਹੈ ਕਿ ਜ਼ਿਆਦਾਤਰ ਸਮਾਂ ਪੱਖੇ ਨੂੰ ਚਾਲੂ ਰੱਖ ਕੇ ਸੌਂਣ ਜਾਂ ਪੱਖੇ ਦੀ ਹਵਾ 'ਚ ਰਹਿਣ ਨਾਲ ਤੁਹਾਡੇ ਲਈ ਸਾਹ ਲੈਣਾ ਬਹੁਤ ਆਸਾਨ ਹੋ ਜਾਂਦਾ ਹੈ। ਤੁਹਾਡੇ ਸਰੀਰ 'ਚ ਆਕਸੀਜਨ ਦਾ ਪੱਧਰ ਠੀਕ ਰਹਿੰਦਾ ਹੈ।
ਜੇਕਰ ਤੁਸੀਂ ਉਨ੍ਹਾਂ ਲੋਕਾਂ 'ਚੋਂ ਹੋ, ਜਿਨ੍ਹਾਂ ਦੀ ਨੀਂਦ ਹਲਕੀ ਜਿਹੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਤਾਂ ਪੱਖੇ 'ਚ ਸੌਣ ਦੀ ਆਦਤ ਬਣਾ ਲਓ। ਸ਼ੁਰੂ 'ਚ ਪ੍ਰੇਸ਼ਾਨੀ ਹੋਵੇਗੀ ਪਰ ਇੱਕ ਵਾਰ ਆਦਤ ਪੈ ਗਈ ਤਾਂ ਬਾਹਰ ਦੇ ਰੌਲੇ ਬਾਰੇ ਕੁਝ ਪਤਾ ਨਹੀਂ ਲੱਗੇਗਾ, ਕਿਉਂਕਿ ਪੱਖਾ ਖੁਦ ਹੀ ਰੌਲਾ ਪਾਉਂਦਾ ਹੈ, ਜਿਸ ਦੀ ਤੁਹਾਡੇ ਦਿਮਾਗ ਨੂੰ ਆਦਤ ਪੈ ਚੁੱਕੀ ਹੁੰਦੀ ਹੈ।
Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।