Diabetes And Diet Time: ਡਾਇਬਟੀਜ਼ ਇੱਕ ਜੀਵਨ ਸ਼ੈਲੀ ਨਾਲ ਜੁੜੀ ਬਿਮਾਰੀ ਹੈ ਜਿਸ ਵਿੱਚ ਖਾਣ ਪੀਣ ਦੀਆਂ ਆਦਤਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। WHO ਦੇ ਅੰਕੜੇ ਦੱਸਦੇ ਹਨ ਕਿ ਦੁਨੀਆ ਭਰ ਵਿੱਚ 422 ਮਿਲੀਅਨ ਲੋਕ ਸ਼ੂਗਰ ਦੇ ਮਰੀਜ਼ ਹਨ। ਇੱਕ ਰਿਸਰਚ ਵਿੱਚ ਕਿਹਾ ਗਿਆ ਹੈ ਕਿ ਜੇਕਰ ਖਾਣੇ ਦੇ ਸਮੇਂ ਨੂੰ ਲੈ ਕੇ ਸਾਵਧਾਨੀ ਵਰਤੀ ਜਾਵੇ ਤਾਂ ਡਾਇਬਟੀਜ਼ ਦਾ ਖਤਰਾ ਘੱਟ ਹੋ ਸਕਦਾ ਹੈ ਅਤੇ ਮੈਟਾਬੌਲਿਕ ਹੈਲਥ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਸਹੀ ਸਮੇਂ 'ਤੇ ਖਾਣਾ ਖਾਣ ਨਾਲ ਘੱਟ ਹੁੰਦਾ ਹੈ ਡਾਇਬਟੀਜ਼ ਦਾ ਖ਼ਤਰਾ
'ਐਨਲਸ ਆਫ ਇੰਟਰਨਲ ਮੈਡੀਸਨ' ਵਿਚ ਪ੍ਰਕਾਸ਼ਿਤ ਇਸ ਖੋਜ ਵਿਚ ਕਿਹਾ ਗਿਆ ਹੈ ਕਿ ਸਹੀ ਸਮੇਂ 'ਤੇ ਖਾਣਾ ਖਾਣ ਨਾਲ ਡਾਇਬਟੀਜ਼ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਰਿਸਰਚ ਕਹਿੰਦੀ ਹੈ ਕਿ ਸਹੀ ਸਮੇਂ 'ਤੇ ਖਾਣਾ ਖਾਣ ਨਾਲ ਨਾ ਸਿਰਫ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਬਲਕਿ ਡਾਇਬਟੀਜ਼ ਟਾਈਪ 2 ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜੋ ਲੋਕ ਆਪਣੀ ਡਾਈਟ ਯਾਨੀ ਭੋਜਨ ਕਰਨ ਦੀ ਆਦਤ ਨੂੰ ਸਰੀਰ ਦੇ ਨੈਚੁਰਲ ਬਾਇਓਲੋਜੀਕਲ ਕਲਾਕ ਦੇ ਅਨੁਸਾਰ ਫੋਲੋ ਕਰਦੇ ਹਨ, ਉਨ੍ਹਾਂ ਨੂੰ ਡਾਇਬਟੀਜ਼ ਦਾ ਖ਼ਤਰਾ ਘੱਟ ਹੁੰਦਾ ਹੈ।
ਸਹੀ ਸਮੇਂ 'ਤੇ ਖਾਣਾ ਖਾਣ ਨਾਲ ਮੈਟਾਬੋਲਿਜ਼ਮ ਹੋਵੇਗਾ ਬੂਸਟ
ਖੋਜ ਵਿਚ ਕਿਹਾ ਗਿਆ ਹੈ ਕਿ ਜੋ ਲੋਕ ਦਿਨ ਦੇ ਅੱਠ ਤੋਂ ਦਸ ਘੰਟਿਆਂ ਦੇ ਅੰਦਰ ਆਪਣਾ ਸਾਰਾ ਖਾਣਾ-ਪੀਣਾ ਖਾਂਦੇ ਹਨ ਅਤੇ ਬਾਕੀ ਦੇ ਸਮੇਂ ਵਿਚ ਵਰਤ ਰੱਖਦੇ ਹਨ, ਉਨ੍ਹਾਂ ਦਾ ਬਲੱਡ ਸ਼ੂਗਰ ਕੰਟਰੋਲ ਵਿਚ ਰਹਿੰਦਾ ਹੈ। ਅਜਿਹੇ ਲੋਕਾਂ ਦਾ ਬਲੱਡ ਸ਼ੂਗਰ ਹਮੇਸ਼ਾ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਰਹਿੰਦਾ ਹੈ। ਸਰੀਰ 24 ਘੰਟੇ ਦੀ ਸਰਕੇਡੀਅਨ ਰਿਦਮ 'ਤੇ ਬਾਈਓਲੋਜੀਕਲ ਕਲਾਕ ਦੇ ਅਨੁਸਾਰ ਕੰਮ ਕਰਦਾ ਹੈ, ਜੇਕਰ ਉਸ ਅਨੁਸਾਰ ਭੋਜਨ ਖਾਧਾ ਜਾਵੇ, ਤਾਂ ਹਾਰਮੋਨ ਦਾ ਪੱਧਰ, ਪਾਚਨ ਅਤੇ ਊਰਜਾ ਆਪਣੇ ਆਪ ਹੀ ਕੰਟਰੋਲ 'ਚ ਰਹੇਗੀ।
ਉਦਾਹਰਨ ਲਈ, ਸਵੇਰੇ ਸਰੀਰ ਭੋਜਨ ਨੂੰ ਸਹੀ ਢੰਗ ਨਾਲ ਹਜ਼ਮ ਕਰਦਾ ਹੈ ਅਤੇ ਇਸ ਨਾਲ ਮੈਟਾਬੋਲਿਜ਼ਮ 'ਤੇ ਘੱਟ ਦਬਾਅ ਪੈਂਦਾ ਹੈ। ਇਸ ਨਾਲ ਬਲੱਡ ਸ਼ੂਗਰ ਵੀ ਕੰਟਰੋਲ 'ਚ ਰਹਿੰਦੀ ਹੈ। ਦੂਜੇ ਪਾਸੇ, ਜੇਕਰ ਕੋਈ ਵਿਅਕਤੀ ਦੇਰ ਨਾਲ ਖਾਂਦਾ ਹੈ, ਤਾਂ ਉਸ ਦਾ ਮੇਟਾਬੋਲਿਜ਼ਮ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਬਲੱਡ ਸ਼ੂਗਰ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ। ਰਾਤ ਨੂੰ ਸਹੀ ਸਮੇਂ 'ਤੇ ਖਾਣਾ ਖਾਣ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਅਤੇ ਬਲੱਡ ਸ਼ੂਗਰ ਵਧਣ ਦਾ ਖ਼ਤਰਾ ਘੱਟ ਹੁੰਦਾ ਹੈ। ਇੰਨਾ ਹੀ ਨਹੀਂ, ਸਹੀ ਸਮੇਂ 'ਤੇ ਖਾਣਾ ਖਾਣ ਨਾਲ ਫੈਟ ਘੱਟ ਕਰਨ ਵਿਚ ਮਦਦ ਮਿਲਦੀ ਹੈ ਅਤੇ ਸ਼ੂਗਰ ਦਾ ਖਤਰਾ ਵੀ ਘੱਟ ਹੁੰਦਾ ਹੈ।