Hari Matar Side Effect: ਸਰਦੀਆਂ ਦੇ ਮੌਸਮ ਵਿੱਚ ਜੇਕਰ ਬਾਜ਼ਾਰ ਵਿੱਚ ਕੋਈ ਚੀਜ਼ ਦੇਖਣ ਨੂੰ ਮਿਲਦੀ ਹੈ, ਤਾਂ ਉਹ ਹੈ ਹਰੇ ਮਟਰ, ਕਿਉਂਕਿ ਇਹ ਇਸ ਮੌਸਮ ਦੀ ਹੀ ਸਬਜ਼ੀ ਹੈ। ਘੁਗਨੀ, ਪਰਾਠਾ, ਟੇਹਰੀ ਜਾਂ ਹੋਰ ਬਹੁਤ ਸਾਰੇ ਸੁਆਦੀ ਪਕਵਾਨ ਹਰੇ ਮਟਰਾਂ ਨਾਲ ਬਣਦੇ ਹਨ। ਇਹ ਨਾ ਸਿਰਫ ਸਵਾਦ ਦਿੰਦਾ ਹੈ ਸਗੋਂ ਸਿਹਤ ਨੂੰ ਵੀ ਵਧਾਉਂਦਾ ਹੈ, ਇਸ ਵਿਚ ਵਿਟਾਮਿਨ A, ਵਿਟਾਮਿਨ B, ਵਿਟਾਮਿਨ D, ਵਿਟਾਮਿਨ C, K, ਪ੍ਰੋਟੀਨ, ਫਾਈਬਰ ਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। 


ਇਸ ਨਾਲ ਬਲੱਡ ਸ਼ੂਗਰ ਅਤੇ ਕੋਲੈਸਟ੍ਰਾਲ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਸੇਵਨ ਤੁਹਾਨੂੰ ਬਿਮਾਰ ਵੀ ਕਰ ਸਕਦਾ ਹੈ ਜਾਂ ਤੁਹਾਡੀ ਸਿਹਤ ਖਰਾਬ ਕਰ ਸਕਦਾ ਹੈ। ਹਾਲਾਂਕਿ ਅਜਿਹਾ ਹਰ ਕਿਸੇ ਨਾਲ ਨਹੀਂ ਹੁੰਦਾ। ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਸਿਹਤ ਅਜਿਹੀ ਹੁੰਦੀ ਹੈ ਕਿ ਉਨ੍ਹਾਂ ਨੂੰ ਹਰੇ ਮਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ... ਆਓ ਜਾਣਦੇ ਹਾਂ ਹਰੇ ਮਟਰ ਨੂੰ ਕਦੋਂ ਅਤੇ ਕਿਉਂ ਨਹੀਂ ਖਾਣਾ ਚਾਹੀਦਾ...


ਇਨ੍ਹਾਂ ਸਮੱਸਿਆਵਾਂ 'ਚ ਹਰੇ ਮਟਰ ਨਾ ਖਾਓ
ਯੂਰਿਕ ਐਸਿਡ : ਜੇਕਰ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ ਤਾਂ ਹਰੇ ਮਟਰ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਮਟਰ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ ਡੀ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਪੋਸ਼ਕ ਤੱਤ ਬੇਸ਼ੱਕ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਪਰ ਇਸ ਨੂੰ ਜ਼ਿਆਦਾ ਖਾਣ ਨਾਲ ਸਰੀਰ 'ਚ ਯੂਰਿਕ ਐਸਿਡ ਵੱਧਦਾ ਹੈ, ਜਿਸ ਨਾਲ ਦੋਹਾਂ ਜੋੜਾਂ 'ਚ ਦਰਦ ਹੋ ਸਕਦਾ ਹੈ ਅਤੇ ਗਠੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਪਹਿਲਾਂ ਤੋਂ ਹੀ ਗਠੀਏ ਤੋਂ ਪੀੜਤ ਹੋ ਤਾਂ ਵੀ ਤੁਹਾਨੂੰ ਮਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਮੋਟਾਪਾ : ਜੇਕਰ ਤੁਸੀਂ ਭਾਰ ਘਟਾਉਣ ਲਈ ਦਿਨ-ਰਾਤ ਕੋਸ਼ਿਸ਼ ਕਰ ਰਹੇ ਹੋ ਅਤੇ ਹਰੇ ਮਟਰ ਦਾ ਸੇਵਨ ਵੀ ਕਰ ਰਹੇ ਹੋ ਤਾਂ ਤੁਹਾਨੂੰ ਇਸ ਨੂੰ ਘੱਟ ਕਰਨਾ ਚਾਹੀਦਾ ਹੈ ਜਾਂ ਬੰਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਇਸ 'ਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਇਸ 'ਚ ਫਾਈਬਰ ਵੀ ਮੌਜੂਦ ਹੁੰਦਾ ਹੈ ਜੋ ਭਾਰ ਘਟਾਉਣ 'ਚ ਮਦਦ ਕਰ ਸਕਦਾ ਹੈ ਪਰ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਦੀ ਚਰਬੀ ਨੂੰ ਵਧਾ ਸਕਦਾ ਹੈ। ਮਟਰ ਵਰਗੀਆਂ ਸਟਾਰਚ ਵਾਲੀਆਂ ਸਬਜ਼ੀਆਂ 'ਚ ਮਟਰ ਸ਼ਾਮਲ ਹੁੰਦੇ ਹਨ, ਅਜਿਹੇ 'ਚ ਇਸ ਦੇ ਸੇਵਨ ਨਾਲ ਭਾਰ ਵੱਧ ਸਕਦਾ ਹੈ।



ਕਿਡਨੀ ਦੀ ਸਮੱਸਿਆ : ਜੇਕਰ ਕਿਡਨੀ ਸਟੋਨ ਜਾਂ ਕਿਡਨੀ ਨਾਲ ਜੁੜੀ ਕੋਈ ਹੋਰ ਸਮੱਸਿਆ ਹੋਵੇ ਤਾਂ ਵੀ ਹਰੇ ਮਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਿਡਨੀ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਕਿਡਨੀ ਦੇ ਰੋਗੀਆਂ ਨੂੰ ਸੀਮਤ ਮਾਤਰਾ 'ਚ ਮਟਰ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।



ਪੇਟ 'ਚ ਗੈਸ : ਪੇਟ 'ਚ ਗੈਸ ਜਾਂ ਫੁੱਲਣ ਦੀ ਸਮੱਸਿਆ ਹੋਣ 'ਤੇ ਵੀ ਮਟਰ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਦੋਂ ਕਿ ਇਸ 'ਚ ਮੌਜੂਦ ਸ਼ੂਗਰ ਨੂੰ ਸਾਡੀ ਪਾਚਨ ਪ੍ਰਣਾਲੀ ਆਸਾਨੀ ਨਾਲ ਨਹੀਂ ਪਚਾ ਸਕਦੀ ਹੈ। ਅਜਿਹੇ 'ਚ ਜੇਕਰ ਤੁਸੀਂ ਪਹਿਲਾਂ ਤੋਂ ਹੀ ਕਬਜ਼ ਜਾਂ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਅਤੇ ਇਸ ਦੇ ਨਾਲ ਹੀ ਤੁਸੀਂ ਮਟਰ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਆਸਾਨੀ ਨਾਲ ਹਜ਼ਮ ਨਹੀਂ ਹੁੰਦਾ ਹੈ। ਤੁਹਾਡੀ ਕਬਜ਼ ਗੰਭੀਰ ਰੂਪ ਲੈ ਸਕਦੀ ਹੈ। ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


ਇਹ ਵੀ ਪੜ੍ਹੋ: Ludhiana News: ਵਿਧਾਇਕ ਗਿਆਸਪੁਰਾ ਨੇ ਸੀਐਮ ਭਗਵੰਤ ਮਾਨ ਕੋਲ ਕੀਤੀ ਐਸਐਸਪੀ ਦੀ ਸ਼ਿਕਾਇਤ, ਤਬਾਦਲੇ ਲਈ ਲਿਖਿਆ ਪੱਤਰ



ਹਾਲਾਂਕਿ ਹਰੇ ਮਟਰਾਂ 'ਚ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਪਰ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਅਤੇ ਅਜਿਹੀ ਕੋਈ ਸਿਹਤ ਸਮੱਸਿਆ ਹੈ ਜਿਸ 'ਚ ਤੁਹਾਨੂੰ ਮਟਰ ਖਾਣ ਤੋਂ ਮਨ੍ਹਾ ਕੀਤਾ ਗਿਆ ਹੈ। ਇਸ ਦੇ ਬਾਵਜੂਦ ਜੇਕਰ ਤੁਸੀਂ ਫਾਇਦੇ ਲੈਣ ਲਈ ਮਟਰ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।