Eating Raw Paneer Benefits: ਡੇਅਰੀ ਉਤਪਾਦ ਪਨੀਰ ਜੋ ਕਿ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਪਨੀਰ ਅਜਿਹਾ ਫੂਡ ਆਈਟਮ ਹੈ ਜਿਸ ਨੂੰ ਲਗਭਗ ਹਰ ਕੋਈ ਪਸੰਦ ਕਰਦਾ ਹੈ। ਚਿੱਟੇ ਰੰਗ ਦਾ ਪਨੀਰ ਦੇਖ ਕੇ ਹਰ ਕਿਸੇ ਦਾ ਦਿਲ ਫਿਸਲ ਜਾਂਦਾ ਹੈ ਤੇ ਚਟਪਟ ਇਸ ਨੂੰ ਖਾਣ ਦਾ ਮਨ ਕਰਨ ਲੱਗ ਜਾਂਦਾ ਹੈ। ਜਦੋਂ ਵੀ ਘਰ ਦੇ ਵਿੱਚ ਪਨੀਰ ਬਣਾਉਣ ਲਈ ਕੱਟਿਆ ਜਾਂਦਾ ਹੈ, ਤਾਂ ਕੋਈ ਨਾ ਕੋਈ ਆ ਕੇ ਇੱਕ-ਅੱਧ ਟੁੱਕੜਾ ਚੁੱਕ ਕੇ ਮੂੰਹ ਵਿੱਚ ਪਾ ਲੈਂਦਾ ਹੈ। ਸ਼ਾਇਦ ਤੁਸੀਂ ਕਈ ਵਾਰ ਆਪਣੀ ਮੰਮੀ ਦੀ ਅੱਖ ਤੋਂ ਬਚਾਅ ਕੇ ਇੰਜ ਕੀਤਾ ਹੀ ਹੋਵੇ। ਪਨੀਰ ਸ਼ਾਕਾਹਾਰੀ ਲੋਕਾਂ ਲਈ ਬਹੁਤ ਫਾਇਦੇਮੰਦ ਹੈ। ਲੋਕ ਇਸ ਨੂੰ ਬਾਡੀ ਬਿਲਡਿੰਗ ਦੌਰਾਨ ਇਸ ਨੂੰ ਖਾਂਦੇ ਨੇ ਤਾਂ ਜੋ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋ ਸਕਣ। ਪਨੀਰ ਨੂੰ ਪ੍ਰੋਟੀਨ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ।
ਅਧਿਐਨ ਵਿੱਚ ਸਾਹਮਣੇ ਆਈ ਇਹ ਗੱਲ
ਅਮਰੀਕਨ ਫੂਡ ਡੇਟਾ ਸੈਂਟਰਲ ਦੇ ਅਨੁਸਾਰ, 100 ਗ੍ਰਾਮ ਪਨੀਰ ਵਿੱਚ 21.43 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਵਿੱਚ ਵਿਟਾਮਿਨ ਏ ਅਤੇ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਕੱਚਾ ਪਨੀਰ ਖਾਣ ਨਾਲ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ। ਆਓ ਜਾਣਦੇ ਹਾਂ...
ਕੱਚਾ ਪਨੀਰ ਖਾਣ ਦੇ ਫਾਇਦੇ
ਕਮਜ਼ੋਰੀ ਅਤੇ ਥਕਾਵਟ: NCBI ਵਿੱਚ ਪ੍ਰਕਾਸ਼ਿਤ SUNY Upstate ਅਤੇ Upstate University Hospital ਦੇ ਖੋਜਕਰਤਾਵਾਂ ਦੁਆਰਾ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਗੰਭੀਰ ਪ੍ਰੋਟੀਨ ਦੀ ਕਮੀ ਕਵਾਸ਼ੀਓਰਕੋਰ ਬਿਮਾਰੀ ਦਾ ਕਾਰਨ ਬਣਦੀ ਹੈ। ਜਿਸ ਕਾਰਨ ਸਰੀਰ ਸੁੱਕ ਜਾਂਦਾ ਹੈ। ਇਸ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਥਕਾਵਟ ਹੁੰਦੀ ਹੈ। ਅਜਿਹੇ 'ਚ ਪਨੀਰ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਲੱਤਾਂ, ਪੇਟ ਜਾਂ ਚਿਹਰੇ 'ਤੇ ਸੋਜ ਦੇ ਨਿਸ਼ਾਨ: ਖੂਨ ਵਿੱਚ ਪ੍ਰੋਟੀਨ ਵੀ ਪਾਇਆ ਜਾਂਦਾ ਹੈ, ਜੇਕਰ ਇਹ ਘੱਟ ਜਾਵੇ ਤਾਂ ਸੋਜ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ 'ਚ ਪਨੀਰ ਫਾਇਦੇਮੰਦ ਹੋ ਸਕਦਾ ਹੈ।
ਲਿਵਰ ਸੰਬੰਧੀ ਸਮੱਸਿਆਵਾਂ: ਫੈਟੀ ਲਿਵਰ ਬਹੁਤ ਖਤਰਨਾਕ ਹੁੰਦਾ ਹੈ। ਇਸ 'ਚ ਲੀਵਰ ਦੇ ਸੈੱਲਾਂ 'ਚ ਚਰਬੀ ਜਮ੍ਹਾ ਹੋ ਜਾਂਦੀ ਹੈ। ਇਹ ਪ੍ਰੋਟੀਨ ਦੀ ਕਮੀ ਦੇ ਕਾਰਨ ਹੋ ਸਕਦਾ ਹੈ। ਇਹ ਇੱਕ ਅਜਿਹੀ ਸਥਿਤੀ ਹੈ, ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਇਹ ਲੀਵਰ ਫੇਲ ਹੋਣ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੇ 'ਚ ਤੁਸੀਂ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ ਲਈ ਪਨੀਰ ਦਾ ਸੇਵਨ ਕਰ ਸਕਦੇ ਹੋ।
ਹੱਡੀਆਂ 'ਚ ਦਰਦ: ਪ੍ਰੋਟੀਨ ਦੀ ਕਮੀ ਹੱਡੀਆਂ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ। ਜਿਸ ਕਾਰਨ ਓਸਟੀਓਪੋਰੋਸਿਸ ਦਾ ਖਤਰਾ ਰਹਿੰਦਾ ਹੈ, ਜਿਸ ਨਾਲ ਫ੍ਰੈਕਚਰ ਹੋ ਸਕਦਾ ਹੈ। ਪਨੀਰ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਸ ਕਾਰਨ ਇਹ ਹੱਡੀਆਂ ਲਈ ਬਹੁਤ ਵਧੀਆ ਹੈ।
ਕਮਜ਼ੋਰ ਇਮਿਊਨ ਸਿਸਟਮ: ਕੱਚਾ ਪਨੀਰ ਖਾਣ ਨਾਲ ਕਮਜ਼ੋਰ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਦਰਅਸਲ ਪ੍ਰੋਟੀਨ ਦੀ ਕਮੀ ਇਮਿਊਨਿਟੀ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਾਰਨ ਕਈ ਬਿਮਾਰੀਆਂ ਅਤੇ ਇਨਫੈਕਸ਼ਨ ਹੋ ਸਕਦੇ ਹਨ। ਅਜਿਹੇ 'ਚ ਪਨੀਰ ਸਰੀਰ ਨੂੰ ਇਨ੍ਹਾਂ ਤੋਂ ਬਚਾਉਣ 'ਚ ਮਦਦ ਕਰ ਸਕਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ