Methods For Good Sleep: ਚੰਗੀ ਨੀਂਦ ਸਾਡੇ ਸਰੀਰ ਨੂੰ ਮੁੜ ਤੋਂ ਤਰੋ-ਤਾਜ਼ਾ ਕਰ ਦਿੰਦੀ ਹੈ। ਇਸ ਲਈ ਚੰਗੀ ਨੀਂਦ ਲੈਣਾ ਸਭ ਤੋਂ ਜ਼ਰੂਰੀ ਹੈ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਨੀਂਦ ਨਾ ਆਉਣ ਕਰਕੇ ਪ੍ਰੇਸ਼ਾਨ ਹਨ। ਜੇਕਰ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਤੁਹਾਨੂੰ ਸਰੀਰਕ ਤੇ ਮਾਨਸਿਕ ਸਿਹਤ ਸੰਬੰਧੀ ਕਈ ਸਮੱਸਿਆਵਾਂ ਆ ਸਕਦੀਆਂ ਹਨ।
ਕਈ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨੀਂਦ ਦੀਆਂ ਗੋਲੀਆਂ ਖਾਂਦੇ ਹਨ। ਪਰ ਨੀਂਦ ਦੀਆਂ ਗੋਲੀਆਂ ਖਾ ਕੇ ਸੌਣਾ ਸਾਡੀ ਸਿਹਤ ਲਈ ਸਹੀ ਨਹੀਂ ਹੈ। ਕੁਝ ਕੁਦਰਤੀ ਤਰੀਕੇ ਵੀ ਚੰਗੀ ਨੀਂਦ ਲੈਣ ਵਿਚ ਮਦਦਗਾਰ ਹੁੰਦੇ ਹਨ।
ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ-
ਹਨੇਰਾ ਕਰਕੇ ਸੌਣਾ
ਰਾਤ ਨੂੰ ਚੰਗੀ ਨੀਂਦ ਲੈਣ ਲਈ ਤੁਹਾਨੂੰ ਕਮਰੇ ਵਿਚ ਹਨੇਰਾ ਕਰਕੇ ਸੌਣਾ ਚਾਹੀਦਾ ਹੈ। ਰੌਸ਼ਨੀ ਵਿਚ ਸੌਣ ਨਾਲ ਸਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ। ਕਰਮੇ ਵਿਚ ਰੌਸ਼ਨੀ ਹੋਣ ਨਾਲ ਸਾਡਾ ਦਿਮਾਗ਼ ਰਾਤ ਨੂੰ ਦਿਨ ਮਹਿਸੂਸ ਕਰਦਾ ਹੈ ਅਤੇ ਸਾਨੂੰ ਸਾਉਣ ਵਿਚ ਸਮੱਸਿਆ ਆਉਂਦੀ ਹੈ। ਕਰਮੇ ਵਿਚ ਹਨੇਰਾ ਕਰਨ ਨਾਲ ਤੁਹਾਨੂੰ ਚੰਗੀ ਤੇ ਗਹਿਰੀ ਨੀਂਦ ਆਵੇਗੀ।
ਸਮਾਰਟਫੋਨ ਦੀ ਵਰਤੋਂ ਨਾ ਕਰੋ
ਸੌਣ ਤੋਂ ਪਹਿਲਾਂ ਸਮਾਰਟਫੋਨ ਚਲਾਉਣਾ ਹਰ ਦੂਜੇ ਬੰਦੇ ਦੀ ਆਦਤ ਬਣ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਫੋਨ ਚਲਾਉਣਾ ਸਾਡੇ ਲਈ ਨੁਕਸਾਨਦਾਇਕ ਹੈ। ਇਸ ਨਾਲ ਸਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ। ਰਾਤ ਨੂੰ ਫੌਨ ਚਲਾਉਣ ਨਾਲ ਅਸੀਂ ਦੇਰ ਤੱਕ ਜਾਗਦੇ ਰਹਿੰਦੇ ਹਾਂ ਜਿਸ ਕਾਰਨ ਸਾਡੀ ਨੀਂਦ ਪੂਰੀ ਨਹੀਂ ਹੁੰਦੀ। ਇਸਦਾ ਸਾਡੀਆਂ ਅੱਖਾਂ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਫੌਨ ਨਹੀਂ ਚਲਾਉਣਾ ਚਾਹੀਦਾ।
ਰੋਜ਼ਾਨਾ ਨਿਸਚਿਤ ਸਮੇਂ ‘ਤੇ ਸੌਣ ਦੀ ਕੋਸ਼ਿਸ਼ ਕਰੋ
ਹਰ ਰੋਜ਼ ਨਿਸਚਿਤ ਸਮੇਂ ‘ਤੇ ਨਾ ਸੌਣਾ ਵੀ ਸਾਡੀ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ। ਹਰ ਰਾਤ ਵੱਖ-ਵੱਖ ਸਮੇਂ ‘ਤੇ ਸੌਣਾ ਬਹੁਤ ਸਾਰੇ ਲੋਕਾਂ ਦੀ ਆਦਤ ਬਣ ਗਈ ਹੈ। ਇਸ ਨਾਲ ਸਾਡਾ ਨੀਂਦ ਦਾ ਸਰਕਲ ਖ਼ਰਾਬ ਹੁੰਦਾ ਹੈ ਅਤੇ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ। ਚੰਗੀ ਨੀਂਦ ਲੈਣ ਲਈ ਸਾਨੂੰ ਸੌਣ ਦਾ ਇਕ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ।
ਕਸਰਤ ਕਰੋ
ਜੇਕਰ ਤੁਹਾਨੂੰ ਨੀਂਦ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ, ਤਾਂ ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਸਰੀਰਕ ਗਤੀਵਿਧੀਆਂ ਕਰ ਨਾਲ ਚੰਗੀ ਨੀਂਦ ਆਉਂਦੀ ਹੈ। ਚੰਗੀ ਨੀਂਦ ਲੈਣ ਲਈ ਤੁਸੀਂ ਰਾਤ ਦੇ ਸਮੇਂ ਕਿਤਾਹ ਵੀ ਪੜ੍ਹ ਸਕਦੇ ਹੋ। ਰੀਡਿੰਗ ਕਰਨ ਨਾਲ ਤੁਸੀਂ ਬਹੁਤ ਰੀਲੈਕਸ ਮਹਿਸੂਸ ਕਰੋਗੇ ਅਤੇ ਤੁਹਾਨੂੰ ਚੰਗੀ ਨੀਂਦ ਆਵੇਗੀ।
ਦਿਨ ਸਮੇਂ ਸੌਣ ਤੋਂ ਬਚੋ
ਕਈ ਵਾਰ ਦਿਨ ਸਮੇਂ ਸੌਣ ਕਾਰਨ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਦਿਨ ਸਮੇਂ ਲੰਮਾ ਸਮਾਂ ਸੌਣ ਨਾਲ ਰਾਤ ਦੀ ਨੀਂਦ ਦਾ ਸਰਕਲ ਵਿਗੜ ਸਕਦਾ ਹੈ। ਇਸ ਲਈ ਤੁਹਾਨੂੰ ਦਿਨ ਵੇਲੇ ਸੌਣ ਤੋਂ ਬਚਣਾ ਚਾਹੀਦਾ ਹੈ। ਇਸਦੇ ਨਾਲ ਜੇਕਰ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਾਤ ਸਮਾਂ ਚਾਹ ਜਾਂ ਕੌਫੀ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।