ਕੈਂਸਰ ਦੇ ਇਲਾਜ ਵਿੱਚ ਵਿਗਿਆਨੀਆਂ ਨੂੰ ਵੱਡੀ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਗੁਦੇ ਦੇ ਕੈਂਸਰ ਵਾਲੇ ਕੁਝ ਮਰੀਜ਼ਾਂ ਉੱਤੇ ਦਵਾਈ Dosterlimab ਦਾ ਕਲੀਨਿਕਲ ਟਰਾਇਲ ਕੀਤਾ ਗਿਆ ਸੀ, ਜਿਸ ਨਾਲ ਕੈਂਸਰ ਦਾ ਟਿਊਮਰ ਨੂੰ ਸਿਰਫ਼ 6 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਖ਼ਤਮ ਹੋ ਗਿਆ, ਇਹ ਖੋਜ ਨਿਊ ਇੰਗਲੈਂਡ ਜਰਨਲ ਮੈਡੀਸਨ ਵਿੱਚ ਪ੍ਰਕਾਸ਼ਿਤ ਹੋਈ ਹੈ।
ਸਵਾਲ - ਟਰਾਇਲ ਤੋਂ ਬਾਅਦ ਇਸਨੂੰ ਆਮ ਮਰੀਜ਼ਾਂ ਲਈ ਕਦੋਂ ਵਰਤਿਆ ਜਾਵੇਗਾ?
ਜਵਾਬ - ਫਿਲਹਾਲ ਇਹ ਟ੍ਰਾਇਲ ਫੇਜ਼ 'ਚ ਹੈ, ਹਾਲੇ ਇਹ ਸਾਫ ਨਹੀਂ ਹੈ ਕਿ ਇਹ ਆਮ ਲੋਕਾਂ ਲਈ ਕਦੋਂ ਤੋਂ ਬਾਜ਼ਾਰ 'ਚ ਉਪਲੱਬਧ ਹੋਵੇਗਾ।
ਸਵਾਲ - ਕੀ ਇਹ ਦਵਾਈ ਭਾਰਤ ਵਿੱਚ ਉਪਲਬਧ ਹੈ?
ਜਵਾਬ - ਇਹ ਖੁੱਲੇ ਬਾਜ਼ਾਰ ਵਿੱਚ ਉਪਲਬਧ ਨਹੀਂ ਹੈ ਪਰ ਦਵਾਈਆਂ ਦੇ ਆਨਲਾਈਨ ਬਾਜ਼ਾਰ ਵਿੱਚ ਉਪਲਬਧ ਹੈ।
ਸਵਾਲ - ਕੀ ਹਰ ਕਿਸਮ ਦੇ ਕੈਂਸਰ ਦਾ ਇਲਾਜ ਸੰਭਵ ਹੈ?
ਜਵਾਬ - ਵਰਤਮਾਨ ਵਿੱਚ ਇਹ ਦਵਾਈਆਂ ਸਿਰਫ ਐਂਡੋਮੈਟਰੀਅਲ ਕੈਂਸਰ ਲਈ ਵਰਤੀਆਂ ਜਾਂਦੀਆਂ ਹਨ।
ਅਧਿਐਨ ਲੇਖਕ ਡਾ: ਲੁਈਸ ਏ ਡਿਆਜ਼ ਦਾ ਕਹਿਣਾ ਹੈ ਕਿ ਕੈਂਸਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਰੇ ਮਰੀਜ਼ ਇੱਕ ਦਵਾਈ ਨਾਲ ਠੀਕ ਹੋਏ ਹਨ, ਅੱਜ ਤੱਕ ਅਜਿਹੀ ਕੋਈ ਦਵਾਈ ਜਾਂ ਇਲਾਜ ਨਹੀਂ ਬਣਿਆ ਜੋ ਕੈਂਸਰ ਨੂੰ ਠੀਕ ਕਰ ਸਕੇ, ਭਾਵੇਂ ਇਹ ਅਧਿਐਨ ਛੋਟਾ ਹੈ ਪਰ ਇਸ ਜਾਨਲੇਵਾ ਬੀਮਾਰੀ ਖਿਲਾਫ ਵੱਡੀ ਸਫਲਤਾ ਮਿਲੀ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਡਾਕਟਰ ਐਲਨ ਪੀ ਵਿਨੂਕ ਨੇ ਕਿਹਾ ਕਿ ਕੈਂਸਰ ਦੀ ਕਿਸੇ ਵੀ ਖੋਜ ਵਿੱਚ ਹਰ ਮਰੀਜ਼ ਦਾ ਠੀਕ ਹੋਣਾ ਆਪਣੇ ਆਪ ਵਿੱਚ ਇੱਕ ਨਵੀਂ ਗੱਲ ਹੈ।
ਜਾਣਕਾਰੀ ਅਨੁਸਾਰ ਸਾਰੇ ਮਰੀਜ਼ਾਂ ਨੇ ਕਲੀਨਿਕਲ ਟ੍ਰਾਇਲ ਤੋਂ ਪਹਿਲਾਂ ਕੀਮੋਥੈਰੇਪੀ ਰੇਡੀਏਸ਼ਨ ਅਤੇ ਇਨਵੇਸਿਵ ਸਰਜਰੀ ਵਰਗੇ ਇਲਾਜ ਕਰਵਾਏ ਸਨ, ਜਿਸ ਦੇ ਸਾਈਡ ਇਫੈਕਟ ਦੇ ਤੌਰ 'ਤੇ ਉਨ੍ਹਾਂ ਨੂੰ ਪਿਸ਼ਾਬ ਆਂਤੜੀ ਅਤੇ ਸੈਕਸ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। Dosterlimab ਦਵਾਈ ਦਾ ਕਿਸੇ ਮਰੀਜ਼ ਵਿੱਚ ਕੋਈ ਮਾੜਾ ਪ੍ਰਭਾਵ ਨਹੀਂ ਦਿਖਾਈ ਦਿੱਤਾ।
Dosterlimumab ਲੈਬ ਵੱਲੋਂ ਬਣਾਈ ਗਈ ਦਵਾਈ ਹੈ ਜੋ ਮਨੁੱਖੀ ਸਰੀਰ ਵਿੱਚ ਐਂਟੀਬਾਡੀ ਦੇ ਬਦਲ ਵਜੋਂ ਕੰਮ ਕਰਦੀ ਹੈ। ਕੈਂਸਰ ਤੋਂ ਪੀੜਤ ਲੋਕਾਂ ਦੀ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਉਹਨਾਂ ਵਿੱਚ ਐਂਟੀਬਾਡੀਜ਼ ਦਾ ਪੱਧਰ ਘੱਟ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬਿਮਾਰੀ ਨਾਲ ਲੜਨ ਲਈ ਬਾਹਰੀ ਦਵਾਈ ਦੀ ਲੋੜ ਪੈਂਦੀ ਹੈ। ਡੋਸਟਰਲਿਮਬ ਦਵਾਈਆਂ ਨੂੰ 2021 ਵਿੱਚ ਅਮਰੀਕਾ ਅਤੇ ਯੂਰਪ ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਇਸਦੀ ਸ਼ੁਰੂਆਤ ਟੇਸਾਰੋ ਕੰਪਨੀ ਦੁਆਰਾ ਸਾਲ 2020 ਵਿੱਚ ਕੀਤੀ ਗਈ ਸੀ।