4 spices: ਭਾਰਤੀ ਮਸਾਲੇ ਆਪਣੇ ਸੁਆਦ, ਖੁਸ਼ਬੂ ਅਤੇ ਫਲੇਵਰ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਜਿਸ ਕਰਕੇ ਭਾਰਤੀ ਪਕਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦੇ ਹਨ ਸਗੋਂ ਸਿਹਤ ਦੇ ਨਜ਼ਰੀਏ ਤੋਂ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਹਾਲ ਹੀ ਵਿਚ ਹਾਂਗਕਾਂਗ ਅਤੇ ਸਿੰਗਾਪੁਰ ਵਿਚ ਚਾਰ ਭਾਰਤੀ ਮਸਾਲਿਆਂ 'ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਉਨ੍ਹਾਂ ਵਿਚ ਅਜਿਹੇ ਰਸਾਇਣ ਪਾਏ ਗਏ ਹਨ ਜੋ ਕੈਂਸਰ (cancer) ਨੂੰ ਵਧਾ ਸਕਦੇ ਹਨ।


ਕਿਹੜੇ ਮਸਾਲੇ ਕੈਂਸਰ ਦਾ ਕਾਰਨ ਬਣ ਸਕਦੇ ਹਨ


ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੀ ਰਿਪੋਰਟ ਮੁਤਾਬਕ ਮਸਾਲਿਆਂ 'ਚ ਕਈ ਨਾਮੀ ਕੰਪਨੀਆਂ ਦੇ ਕੈਮੀਕਲ ਪਾਏ ਗਏ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ।


ਉਦਾਹਰਨ ਲਈ, ਗਰਮ ਮਸਾਲਿਆਂ ਵਿੱਚ ਐਸੀਟਾਮੀਪ੍ਰਿਡ, ਥਿਆਮੇਥੋਕਸਮ ਅਤੇ ਇਮੀਡਾਕਲੋਪ੍ਰਿਡ ਵਰਗੇ ਰਸਾਇਣ ਪਾਏ ਗਏ ਹਨ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਛੋਲਿਆਂ ਦੇ ਮਸਾਲਿਆਂ ਵਿਚ ਟ੍ਰਾਈਸਾਈਕਲਾਜ਼ੋਲ ਅਤੇ ਪ੍ਰੋਫੇਨੋਫੋਸ ਵਰਗੇ ਕੈਮੀਕਲ ਪਾਏ ਗਏ ਹਨ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹਨ। ਇਨ੍ਹਾਂ ਰਸਾਇਣਾਂ ਨੂੰ ਬੇਹੱਦ ਖਤਰਨਾਕ ਕਿਹਾ ਜਾ ਸਕਦਾ ਹੈ। ਇਨ੍ਹਾਂ ਦੇ ਲੰਬੇ ਸਮੇਂ ਤੱਕ ਸੇਵਨ ਨਾਲ ਦਿਮਾਗ, ਜਿਗਰ ਅਤੇ ਮਾਦਾ ਜਣਨ ਅੰਗਾਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।


ਰਾਇਤਾ ਵਿੱਚ ਵਰਤੇ ਜਾਣ ਵਾਲੇ ਮਸਾਲੇ ਵੀ ਅਸੁਰੱਖਿਅਤ ਪਾਏ ਗਏ ਹਨ। ਇਸ ਰਿਪੋਰਟ ਦੇ ਅਨੁਸਾਰ, ਜਿੱਥੇ ਅਸਟਾਮੀਪ੍ਰਿਡ, ਥਿਆਮੇਥੋਕਸਮ, ਈਥੀਓਨ ਅਤੇ ਅਜ਼ੋਕਸੀਸਟ੍ਰੋਬਿਨ ਰਸਾਇਣ ਮਿਲੇ ਹਨ। ਇਹ ਰਸਾਇਣਕ ਕੀਟਨਾਸ਼ਕ ਕੈਂਸਰ (cancer) ਦੇ ਖ਼ਤਰੇ ਨੂੰ ਵਧਾ ਸਕਦੇ ਹਨ।


ਲੀਵਰ ਕੈਂਸਰ ਦਾ ਖਤਰਾ ਵੱਧ ਜਾਂਦਾ


ਇੱਕ ਅਧਿਐਨ ਦੇ ਅਨੁਸਾਰ, ਥਿਆਮੇਥੋਕਸਮ ਲੀਵਰ ਕੈਂਸਰ ਦੇ ਜੋਖਮ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ। ਇਸ ਲਈ ਇਨ੍ਹਾਂ ਮਸਾਲਿਆਂ ਤੋਂ ਦੂਰੀ ਬਣਾਕੇ ਰੱਖੋ। ਜੇਕਰ ਇਹ ਮਸਾਲੇ ਤੁਹਾਡੀ ਰਸੋਈ ਦੇ ਵਿੱਚ ਹਨ ਤਾਂ ਹੁਣੇ ਹੀ ਇਨ੍ਹਾਂ ਨੂੰ ਘਰ ਤੋਂ ਬਾਹਰ ਸੁੱਟ ਦਿਓ। ਹੋ ਸਕੇ ਤਾਂ ਆਰਗੈਨਿਕ ਮਸਾਲਿਆਂ ਦੀ ਵਰਤੋਂ ਕਰੋ। 


ਹੋਰ ਪੜ੍ਹੋ : ਭੁੰਨੇ ਹੋਏ ਅਮਰੂਦ ਖਾਣ ਨਾਲ ਦੂਰ ਹੁੰਦੀਆਂ ਸਰੀਰ ਦੀਆਂ ਕਈ ਸਮੱਸਿਆਵਾਂਹੋਰ ਪੜ੍ਹੋ : ਭੁੰਨੇ ਹੋਏ ਅਮਰੂਦ ਖਾਣ ਨਾਲ ਦੂਰ ਹੁੰਦੀਆਂ ਸਰੀਰ ਦੀਆਂ ਕਈ ਸਮੱਸਿਆਵਾਂ


 


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।