Disadvantages drinking too much milk- ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਬੱਚਿਆਂ ਨੂੰ ਰੋਜ਼ਾਨਾ ਲੋੜੀਂਦੀ ਭੋਜਨ ਦੇਣ ਲਾਜ਼ਮੀ ਹੈ। ਜੇਕਰ ਬੱਚਿਆਂ ਨੂੰ ਭੋਜਨ ਦੀ ਮਾਤਰਾ ਵੱਧ ਜਾਂ ਘੱਟ ਦੇ ਦਿੱਤੀ ਜਾਵੇ, ਤਾਂ ਇਹ ਉਨ੍ਹਾਂ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜ਼ਿਆਦਤਰ ਲੋਕਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਜਿੰਨਾ ਜ਼ਿਆਦਾ ਦੁੱਧ ਦਿੱਤਾ ਜਾਂਦਾ ਹੈ, ਓਨਾ ਹੀ ਉਨ੍ਹਾਂ ਲਈ ਫਾਇਦੇਮੰਦ ਹੁੰਦਾ ਹੈ। ਪਰ ਅਜਿਹਾ ਸੋਚਣਾ ਗ਼ਲਤ ਹੈ।



ਇਹ ਤੁਹਾਡੇ ਬੱਚੇ ਨੂੰ ਫ਼ਾਇਦਾ ਪਹੁੰਚਾਉਣ ਦੀ ਬਜਾਇ ਉਸ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਦੁੱਧ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸ ਲਈ ਇਹ ਬੱਚੇ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਪਰ ਜ਼ਿਆਦਾ ਦੁੱਧ ਪਿਲਾਉਣਾ ਵੀ ਬੱਚੇ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਡਾਕਟਰ ਬੱਚੇ ਨੂੰ ਜਨਮ ਤੋਂ 6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਹੌਲੀ-ਹੌਲੀ ਹਲਕਾ ਭੋਜਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। 


ਵਧੇਰੇ ਦੁੱਧ ਪਿਆਉਣ ਦਾ ਅਸਰ ਉਲਟਾ
ਅਕਸਰ ਦੇਖਿਆ ਜਾਂਦਾ ਹੈ ਕਿ ਕਈ ਬੱਚੇ 2 ਤੋਂ 3 ਸਾਲ ਦੀ ਉਮਰ ਤੱਕ ਦੁੱਧ ਉਤੇ ਹੀ ਨਿਰਭਰ ਰਹਿੰਦੇ ਹਨ। ਛੋਟੇ ਬੱਚਿਆਂ ਨੂੰ ਵਧੇਰੇ ਦੁੱਧ ਪਿਉਣਾ ਉਨ੍ਹਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪਾਉਂਦਾ ਹੈ। ਦੁੱਧ ਬੱਚਿਆਂ ਦੇ ਵਿਕਾਸ ਵਿਚ ਵਾਧਾ ਕਰਦਾ ਹੈ, ਪਰ ਵਧੇਰੇ ਦੁੱਧ ਪਿਆਉਣ ਦਾ ਅਸਰ ਉਲਟਾ ਹੁੰਦਾ ਹੈ। ਜੋ ਬੱਚੇ ਵੱਡੀ ਉਮਰ ਤੱਕ ਦੁੱਧ ਉੱਤੇ ਹੀ ਨਿਰਭਰ ਕਰਦੇ ਹਨ ਅਤੇ ਹੋਰ ਭੋਜਨ ਨੂੰ ਨਹੀਂ ਖਾਂਦੇ। ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਸਰੀਰ ਕਮਜ਼ੋਰ ਹੋਣ ਲੱਗਦਾ ਹੈ।


ਇਸ ਦਾ ਮਾੜਾ ਪ੍ਰਭਾਵ ਬੱਚੇ ਦੇ ਮਾਨਸਿਕ ਵਿਕਾਸ ਉੱਤੇ ਵੀ ਪੈਂਦਾ ਹੈ। ਕਈ ਮਾਪੇ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਖਾਣਾ ਨਹੀਂ ਖਾਂਦੇ ਅਤੇ ਕਮਜ਼ੋਰ ਹੋ ਰਹੇ ਹਨ। ਉਨ੍ਹਾਂ ਦਾ ਸਰੀਰਕ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ 2 ਤੋਂ 3 ਸਾਲ ਦੀ ਉਮਰ ‘ਚ ਸਿਰਫ ਦੁੱਧ ਦਾ ਸੇਵਨ ਕਰਨਾ ਹੈ। ਮਾਂ ਦੇ ਦੁੱਧ ਅਤੇ ਗਾਂ ਦੇ ਦੁੱਧ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਵਿੱਚ ਬਹੁਤ ਅੰਤਰ ਹੁੰਦਾ ਹੈ, ਜਿਸ ਕਾਰਨ ਬੱਚਿਆਂ ਨੂੰ ਸਿਰਫ਼ ਦੁੱਧ ਪੀਣ ਨਾਲ ਸਹੀ ਪੋਸ਼ਣ ਨਹੀਂ ਮਿਲਦਾ। ਜਦੋਂ ਬੱਚੇ ਪੇਟ ਭਰ ਕੇ ਦੁੱਧ ਪੀਂਦੇ ਹਨ, ਤਾਂ ਉਹ ਖਾਣਾ ਖਾਣ ਤੋਂ ਪਰਹੇਜ਼ ਕਰਦੇ ਹਨ।



ਇੰਨਾ ਹੀ ਨਹੀਂ ਕਈ ਵਾਰ ਬੱਚਿਆਂ ਵੱਲੋਂ ਦੁੱਧ ਪੀਣ ਦੀ ਜ਼ਿੱਦ ਕਰਕੇ ਜਾਂ ਇਹ ਸੋਚ ਕੇ ਕਿ ਬੱਚੇ ਨੂੰ ਕੁਝ ਖਾ ਲੈਣਾ ਚਾਹੀਦਾ ਹੈ, ਮਾਪੇ ਉਨ੍ਹਾਂ ਨੂੰ ਦੁੱਧ ਦਾ ਭਰਿਆ ਗਿਲਾਸ ਪੀਣ ਲਈ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਪੇਟ ਭਰ ਜਾਂਦਾ ਹੈ।  ਉਹ ਖਾਣਾ ਖਾਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਬੱਚਿਆਂ ਨੂੰ ਜ਼ਿਆਦਾ ਮਾਤਰਾ ‘ਚ ਦੁੱਧ ਦੇਣ ਨਾਲ ਉਨ੍ਹਾਂ ਨੂੰ ਦੂਜੇ ਭੋਜਨਾਂ ਨੂੰ ਨਹੀਂ ਖਾਂਦੇ ਅਤੇ ਉਨ੍ਹਾਂ ਨੂੰ ਭੋਜਨ ਪਦਾਰਥਾਂ ਵਿਚ ਮੌਜੂਦ ਪੋਸ਼ਕ ਤੱਤ ਨਹੀਂ ਮਿਲਦੇ। ਇਸ ਦਾ ਮਾੜਾ ਪ੍ਰਭਾਵ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਉੱੱਤੇ ਪੈਂਦਾ ਹੈ।


ਵੱਧ ਦੁੱਧ ਪੀਣ ਦੇ ਨੁਕਸਾਨ
ਦੁੱਧ ਵਿਚ ਆਇਰਨ ਘੱਟ ਪਾਇਆ ਜਾਂਦਾ ਹੈ। ਜਿਸ ਕਰਕੇ ਸਿਰਫ਼ ਦੁੱਧ ਦਾ ਵਧੇਰੇ ਸੇਵਨ ਕਰਨ ਨਾਲ ਸਰੀਰ ਵਿਚ ਆਇਰਨ ਦੀ ਕਮੀਂ ਹੋ ਜਾਂਦੀ ਹੈ। ਇਸ ਕਾਰਨ ਬੱਚੇ ਅਨੀਮੀਆ ਦਾ ਸ਼ਿਕਾਰ ਹੋ ਜਾਂਦੇ ਹਨ। ਵਧੇਰੇ ਦੁੱਧ ਪੀਣਾ ਪੇਟ ਲਈ ਵੀ ਨੁਕਸਾਨਦਾਇਕ ਹੁੰਦਾ ਹੈ।


ਇਸ ਕਰਕੇ ਬੱਚਿਆਂ ਨੂੰ ਪਾਚਨ ਕਿਰਿਆ ਅਤੇ ਦਸਤ ਆਦਿ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਦੇ ਇਲਾਵਾ ਵਧੇਰੇ ਦੁੱਧ ਪੀਣ ਕਰਕੇ ਬੱਚੇ ਦਾ ਪੇਟ ਭਰ ਜਾਂਦਾ ਹੈ ਅਤੇ ਉਹ ਹੋਰ ਭੋਜਨ ਪਦਾਰਥਾਂ ਦਾ ਸੇਵਨ ਨਹੀਂ ਕਰ ਪਾਉਂਦੇ। ਵੱਖ ਵੱਖ ਭੋਜਨ ਪਦਾਰਥ ਤੋਂ ਹੀ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਮਿਲਦੇ ਹਨ, ਜੋ ਕਿ ਬੱਚੇ ਦੇ ਵਾਧੇ ਵਿਚ ਮਦਦਗਾਰ ਹੁੰਦੇ ਹਨ। ਇਸ ਲਈ ਬੱਚੇ ਨੂੰ ਸਾਡੇ ਭੋਜਨ ਪਦਾਰਥ ਖਾਣੇ ਹੀ ਜ਼ਰੂਰੀ ਹਨ। ਦੁੱਧ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਬੱਚਿਆਂ ਨੂੰ ਵਧੇਰੇ ਦੁੱਧ ਪਿਆਉਣ ਨਾਲ ਉਨ੍ਹਾਂ ਦੇ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਵਧ ਜਾਵੇਗੀ, ਜੋ ਕਿ ਬੱਚਿਆਂ ਦੀਆਂ ਹੱਡੀਆਂ ਲਈ ਨੁਕਸਾਨਦਾਇਕ ਹੈ।