ਆਬੂਧਾਬੀ: ਕੈਂਸਰ ਦੇ ਚੌਥੇ ਪੜਾਅ 'ਤੇ ਪਹੁੰਚੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ ਹੈ। ਨਿਊਯਾਰਕ ਯੂਨੀਵਰਸਿਟੀ, ਆਬੂ ਧਾਬੀ ਦੇ ਖੋਜਕਰਤਾਵਾਂ ਨੇ ਲਿਕੁਇਡ ਵਿਸ਼ਲੇਸ਼ਣ ਲਈ ਨਵਾਂ ਪਲੇਟਫਾਰਮ ਤਿਆਰ ਕੀਤਾ ਹੈ। ਜਿਸ ਦੀ ਮਦਦ ਨਾਲ ਮੈਟਾਸਟੇਸਿਸ ਦੌਰਾਨ ਬਣਨ ਵਾਲੇ ਸੰਚਾਰੀ ਟਿਊਮਰ ਸੈੱਲਾਂ ਨੂੰ ਵੱਖਰਾ ਬਣਾਉਣਾ ਸੰਭਵ ਬਣਾਏਗਾ। ਇਹ ਇੱਕ ਲਿਕੁਇਡ ਬਾਇਓਪਸੀ ਰਾਹੀਂ ਕੀਤਾ ਜਾਵੇਗਾ।
ਕੈਂਸਰ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਜੇ ਮੈਟਾਸਟੇਸਿਸ ਤੋਂ ਪਹਿਲਾਂ ਇਸ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਰਿਕਵਰੀ ਦੀ ਦਰ ਕਾਫੀ ਜ਼ਿਆਦਾ ਵਧ ਸਕਦੀ ਹੈ। ਨਿਊਯਾਰਕ ਯੂਨੀਵਰਸਿਟੀ, ਮਕੈਨੀਕਲ ਤੇ ਬਾਇਓਮੈਡੀਕਲ ਇੰਜਨੀਅਰਿੰਗ ਦੇ ਸਹਾਇਕ ਪ੍ਰੋਫੈਸਰ ਮੁਹੰਮਦ ਏ. ਕਾਸੀਮੀਹ ਦੀ ਅਗਵਾਈ ਵਾਲੀ ਇੰਜਨੀਅਰਿੰਗ ਖੋਜਕਰਤਾਵਾਂ ਦੀ ਇੱਕ ਟੀਮ ਨੇ ਇੱਕ ਮਾਈਕਰੋਫਲੂਇਡਿਕ ਪਲੇਟਫਾਰਮ ਵਿਕਸਤ ਕੀਤਾ ਹੈ ਜੋ ਪਰਮਾਣੂ ਸ਼ਕਤੀ ਮਾਈਕਰੋਸਕੋਪੀ ਦੀ ਅਤਿ ਆਧੁਨਿਕ ਪ੍ਰਕਿਰਿਆਵਾਂ ਦੇ ਅਨੁਕੂਲ ਹੈ।
ਵਿਗਿਆਨੀਆਂ ਵੱਲੋਂ ਵਿਕਸਤ ਕੀਤਾ ਗਿਆ ਨਵਾਂ ਉਪਕਰਣ ਸੀਟੀਸੀ ਨੂੰ ਵੱਖ ਕਰਨ ਤੇ ਵਰਗੀਕਰਣ ਕਰਨ ਦੇ ਸਮਰੱਥ ਹੈ। ਇਸ ਸਥਿਤੀ ਵਿੱਚ ਇਹ ਕੈਂਸਰ ਦੇ ਸ਼ੁਰੂਆਤੀ ਪੜਾਅ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਸੀਟੀਸੀ ਕੈਂਸਰ ਦਾ ਪਤਾ ਲਾਉਣ, ਲੱਛਣਾਂ ਦੀ ਪਛਾਣ ਕਰਨ ਅਤੇ ਬਿਮਾਰੀ ਦੇ ਇਲਾਜ ਲਈ ਬਾਇਓਮਾਰਕਰ ਵਜੋਂ ਕੰਮ ਕਰਦਾ ਹੈ।
ਮੁਹੰਮਦ ਏ, ਕਾਸੀਮਿਹ ਦਾ ਕਹਿਣਾ ਹੈ ਕਿ ਕੈਂਸਰ ਦੀ ਪਛਾਣ ਇਸ ਪਲੇਟਫਾਰਮ ਰਾਹੀਂ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਨਾਲ ਹੀ, ਕੈਂਸਰ ਦੇ ਕਾਰਕਾਂ ਦੀ ਵੀ ਪਛਾਣ ਕੀਤੀ ਜਾ ਸਕੇਗੀ।
ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਲੱਭਿਆ ਨਵਾਂ ਇਲਾਜ
ਏਬੀਪੀ ਸਾਂਝਾ
Updated at:
25 Mar 2020 02:46 PM (IST)
ਕੈਂਸਰ ਦੇ ਚੌਥੇ ਪੜਾਅ 'ਤੇ ਪਹੁੰਚੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ ਹੈ। ਨਿਊਯਾਰਕ ਯੂਨੀਵਰਸਿਟੀ, ਆਬੂ ਧਾਬੀ ਦੇ ਖੋਜਕਰਤਾਵਾਂ ਨੇ ਲਿਕੁਇਡ ਵਿਸ਼ਲੇਸ਼ਣ ਲਈ ਨਵਾਂ ਪਲੇਟਫਾਰਮ ਤਿਆਰ ਕੀਤਾ ਹੈ।
- - - - - - - - - Advertisement - - - - - - - - -