Gooseberry Benefits to Hair : ਅੱਜ ਕੱਲ੍ਹ ਹਰ ਕੋਈ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣਾ ਚਾਹੁੰਦਾ ਹੈ। ਪਰ ਵੱਧ ਰਹੇ ਪ੍ਰਦੂਸ਼ਣ, ਬਿਮਾਰੀਆਂ ਕਾਰਨ ਵਾਲਾਂ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ੍ਹ ਹਰ ਕੋਈ ਸਮੇਂ ਤੋਂ ਪਹਿਲਾਂ ਸਫੈਦ ਹੋ ਰਹੇ ਵਾਲਾਂ ਤੋਂ ਪ੍ਰੇਸ਼ਾਨ ਹੈ, ਅੱਜ ਅਸੀਂ ਤੁਹਾਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਕੁਝ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਹ ਤੁਹਾਡੇ ਵਾਲਾਂ ਨੂੰ ਕਾਲੇ, ਸੰਘਣੇ ਅਤੇ ਸਿਹਤਮੰਦ ਬਣਾਉਣ ਵਿੱਚ ਮਦਦ ਕਰੇਗਾ।


ਇਹ ਹਨ 10 ਆਸਾਨ ਟਿਪਸ 



  1. ਆਂਵਲੇ ਦੇ ਪਾਊਡਰ ਨੂੰ ਰਾਤ ਭਰ ਪਾਣੀ 'ਚ ਭਿਓਂ ਦਿਓ। ਸਵੇਰੇ ਇਸ ਨੂੰ ਛਾਣ ਲਓ ਅਤੇ ਉਸ ਪਾਣੀ ਨਾਲ ਸਿਰ ਧੋ ਲਓ। ਵਾਲ ਕਾਲੇ ਅਤੇ ਨਰਮ ਹੋਣਗੇ।

  2. ਇਕ ਕਿਲੋ ਆਂਵਲੇ ਦਾ ਰਸ, ਇਕ ਕਿਲੋ ਦੇਸੀ ਘਿਓ, 250 ਗ੍ਰਾਮ ਮਲੱਠੀ - ਇਨ੍ਹਾਂ ਤਿੰਨਾਂ ਨੂੰ ਹਲਕੀ ਅੱਗ 'ਤੇ ਪਕਾਓ। ਜਦੋਂ ਪਾਣੀ ਸੁੱਕ ਜਾਵੇ ਅਤੇ ਘਿਓ ਰਹਿ ਜਾਵੇ ਤਾਂ ਇਸ ਨੂੰ ਬੋਤਲ 'ਚ ਭਰ ਕੇ ਰੱਖ ਲਓ। ਇਸ ਨੂੰ ਵਾਲਾਂ 'ਤੇ ਲਗਾਓ। ਕੁਝ ਹੀ ਦਿਨਾਂ 'ਚ ਵਾਲ ਕਾਲੇ ਹੋ ਜਾਣਗੇ।

  3. ਆਂਵਲੇ ਦੇ ਪਾਊਡਰ ਨੂੰ ਪਾਣੀ 'ਚ ਘੋਲ ਕੇ ਨਿੰਬੂ ਦਾ ਰਸ ਨਿਚੋੜ ਲਓ। ਇਸ ਮਿਸ਼ਰਣ ਨਾਲ ਰੋਜ਼ਾਨਾ ਵਾਲਾਂ ਨੂੰ ਧੋਵੋ। ਸਫੇਦ ਵਾਲ ਕਾਲੇ ਹੋ ਜਾਣਗੇ।

  4. ਘੱਟ ਉਮਰ 'ਚ ਵਾਲਾਂ ਦੇ ਸਫੇਦ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 10 ਗ੍ਰਾਮ ਅਖਰੋਟ ਦੀ ਸੱਕ, 2 ਗ੍ਰਾਮ ਸਫੈਦ ਫਿਟਕਰੀ ਅਤੇ 250 ਗ੍ਰਾਮ ਕਪਾਹ ਦੇ ਤੇਲ ਨੂੰ ਮਿਲਾ ਕੇ ਉਬਾਲ ਲਓ। ਜਦੋਂ ਅਖਰੋਟ ਦੀ ਸੱਕ ਦਾ ਪਾਣੀ ਸੜ ਜਾਵੇ ਤਾਂ ਇਸ ਨੂੰ ਉਤਾਰ ਕੇ ਰੱਖ ਲਓ। ਇਸ ਤੇਲ ਨੂੰ ਲਗਾਉਣ ਨਾਲ ਸਫੇਦ ਵਾਲ ਕਾਲੇ ਅਤੇ ਸੰਘਣੇ ਹੋ ਜਾਂਦੇ ਹਨ।

  5. ਰਾਤ ਨੂੰ ਸੌਂਦੇ ਸਮੇਂ ਸਿਰ 'ਤੇ ਮਹਾਭ੍ਰਿੰਗਰਾਜ ਦਾ ਤੇਲ ਜਾਂ ਤਿਲ ਦਾ ਤੇਲ ਜਾਂ ਨਾਰੀਅਲ ਤੇਲ ਲਗਾਓ ਅਤੇ ਹਲਕੇ ਹੱਥਾਂ ਨਾਲ ਇਸ ਦੀ ਮਾਲਿਸ਼ ਕਰੋ। ਹਫਤੇ 'ਚ 3-4 ਵਾਰ ਅਜਿਹਾ ਕਰਨ ਨਾਲ ਵਾਲ ਸਫੇਦ ਨਹੀਂ ਹੋਣਗੇ।

  6. ਸੌਂਦੇ ਸਮੇਂ ਪੈਰਾਂ ਦੇ ਤਲ਼ਿਆਂ ਦੀ ਘਿਓ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਵਾਲਾਂ ਦਾ ਸਫ਼ੈਦ ਹੋਣਾ ਬੰਦ ਹੋ ਜਾਂਦਾ ਹੈ।

  7. ਗਰਮ ਪਾਣੀ 'ਚ ਸਾਬਤ ਆਂਵਲਾ ਉਬਾਲ ਲਓ। ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ, ਆਂਵਲੇ ਨੂੰ ਦਬਾਓ ਅਤੇ ਦਾਣਿਆਂ ਨੂੰ ਕੱਢ ਦਿਓ। ਮਿੱਝ ਵਿੱਚ ਪੀਸੀ ਹੋਈ ਚੀਨੀ, ਜੀਰਾ, ਕਾਲੀ ਮਿਰਚ ਅਤੇ ਨਮਕ ਮਿਲਾ ਕੇ ਭੋਜਨ ਦੇ ਨਾਲ ਖਾਓ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਉਹ ਸਮੇਂ ਤੋਂ ਪਹਿਲਾਂ ਸਫੇਦ ਨਹੀਂ ਹੁੰਦੇ।

  8. ਨਿੰਮ ਅਤੇ ਮਹਿੰਦੀ ਦੀਆਂ ਪੱਤੀਆਂ ਨੂੰ ਦੁੱਧ 'ਚ ਪੀਸ ਕੇ ਰਾਤ ਨੂੰ ਵਾਲਾਂ 'ਤੇ ਲਗਾਓ। ਸਵੇਰੇ ਧੋ ਲਓ। ਹਫ਼ਤੇ ਵਿੱਚ ਦੋ ਵਾਰ ਇਸ ਦੀ ਵਰਤੋਂ ਕਰੋ।

  9. ਲੋਹ ਪਾਊਡਰ, ਹਰੜ, ਬਹੇਰਾ, ਆਂਵਲਾ ਅਤੇ ਕਾਲੀ ਮਿੱਟੀ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਇਸ ਪਾਊਡਰ ਨੂੰ ਗੰਨੇ ਦੇ ਰਸ 'ਚ ਇਕ ਮਹੀਨਾ ਭਿਉਂ ਕੇ ਰੱਖੋ। ਇਸ ਪੇਸਟ ਨੂੰ ਇਕ ਮਹੀਨੇ ਬਾਅਦ ਲਗਾਓ। ਇਸ ਨੂੰ ਰਾਤ ਨੂੰ ਲਗਾ ਕੇ ਸਵੇਰੇ ਵਾਲਾਂ ਨੂੰ ਧੋ ਲਓ।

  10. ਤਾਜ਼ੇ ਆਂਵਲੇ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਵਾਲਾਂ 'ਤੇ ਲਗਾਓ ਜਾਂ ਸੁੱਕੇ ਆਂਵਲੇ ਦੇ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਸਿਰ 'ਤੇ ਮਾਲਿਸ਼ ਕਰੋ। ਇਸ ਕਾਰਨ ਵਾਲ ਲੰਬੇ ਸਮੇਂ ਤਕ ਕਾਲੇ ਰਹਿੰਦੇ ਹਨ।