Oils for Healthy Hair : ਵਧਦੇ ਪ੍ਰਦੂਸ਼ਣ ਅਤੇ ਖਾਣ-ਪੀਣ ਕਾਰਨ ਲੋਕ ਘੱਟ ਉਮਰ ਵਿੱਚ ਹੀ ਗੰਜੇਪਨ ਦਾ ਸ਼ਿਕਾਰ ਹੋ ਰਹੇ ਹਨ। ਅੱਜਕੱਲ੍ਹ 20 ਤੋਂ 30 ਸਾਲ ਦੀ ਉਮਰ ਵਿੱਚ ਲੋਕਾਂ ਦੇ ਵਾਲ ਸਫੈਦ ਅਤੇ ਝੜਨੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਵਾਲਾਂ ਦੀ ਸਹੀ ਦੇਖਭਾਲ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਕਰਨਾ ਚਾਹੁੰਦੇ ਹੋ, ਤਾਂ ਹੇਅਰ ਆਇਲਿੰਗ ਨੂੰ ਨਿਯਮਿਤ ਰੂਪ ਨਾਲ ਕਰੋ। ਵਾਲਾਂ ਨੂੰ ਤੇਲ ਲਗਾਉਣ ਨਾਲ ਕਮਜ਼ੋਰ ਵਾਲ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਇਸ ਨਾਲ ਵਾਲਾਂ ਦੇ ਵਾਧੇ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਗੰਜੇਪਣ ਨੂੰ ਰੋਕਣ ਲਈ ਵਾਲਾਂ ਵਿੱਚ ਕਿਹੜਾ ਤੇਲ ਲਗਾਉਣਾ ਫਾਇਦੇਮੰਦ ਹੋ ਸਕਦਾ ਹੈ?
ਜੈਤੂਨ ਦਾ ਤੇਲ ਫਾਇਦੇਮੰਦ ਹੁੰਦਾ ਹੈ
ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜੈਤੂਨ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੈਤੂਨ ਦਾ ਤੇਲ ਵਾਲਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ। ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ। ਇਹ ਖੋਪੜੀ ਅਤੇ ਵਾਲਾਂ ਵਿੱਚ ਐਲਰਜੀ (Allergy) ਦੀ ਸ਼ਿਕਾਇਤ ਨੂੰ ਦੂਰ ਕਰ ਸਕਦਾ ਹੈ।
ਨਾਰੀਅਲ ਤੇਲ ਵਾਲਾਂ ਨੂੰ ਮਜ਼ਬੂਤ ਕਰਦਾ
ਵਾਲਾਂ ਦੀ ਮਜ਼ਬੂਤੀ ਵਧਾਉਣ ਲਈ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ। ਨਹਾਉਣ ਤੋਂ ਲਗਭਗ 1 ਘੰਟਾ ਪਹਿਲਾਂ ਆਪਣੇ ਵਾਲਾਂ ਨੂੰ ਨਾਰੀਅਲ ਤੇਲ ਨਾਲ ਮਾਲਿਸ਼ ਕਰੋ। ਇਹ ਤੁਹਾਨੂੰ ਬਹੁਤ ਵਧੀਆ ਨਤੀਜਾ ਦੇ ਸਕਦਾ ਹੈ।
ਪਿਆਜ਼ ਦੇ ਜੂਸ ਦੇ ਨਾਲ ਨਾਰੀਅਲ ਦਾ ਤੇਲ
ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪਿਆਜ਼ ਦੇ ਨਾਲ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੂੰ ਵਰਤਣ ਲਈ, ਪਿਆਜ਼ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ। ਹੁਣ ਇਸ ਨੂੰ ਨਾਰੀਅਲ ਦੇ ਤੇਲ 'ਚ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ। ਇਸ ਤੋਂ ਬਾਅਦ ਇਸ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ। ਇਸ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੋ ਸਕਦੀ ਹੈ।