Tech Workers at Risk: ਜਿਵੇਂ-ਜਿਵੇਂ ਤਕਨੀਕੀ ਯੁੱਗ ਦੇ ਵਿੱਚ ਵਾਧਾ ਹੋਇਆ ਹੈ, ਉਵੇਂ ਹੀ ਕੰਮ ਦੇ ਵਿੱਚ ਤਣਾਅ ਦੇ ਵਿੱਚ ਵਧਾ ਹੋਇਆ ਹੈ। ਅੱਜ ਦੇ ਸਮੇਂ ਵਿੱਚ ਅਜਿਹਾ ਵਰਕ ਕਲਚਰ ਚੱਲ ਰਿਹਾ ਹੈ ਜਿਸ ਵਿੱਚ ਲੰਬੇ ਸਮੇਂ ਤੱਕ ਲੋਕ ਆਪਣੇ ਡੈਸਕ ਉੱਤੇ ਬੈਠ ਕੇ ਕੰਮ ਕਰਦੇ ਰਹਿੰਦੇ ਹਨ। ਜਿਸ ਕਰਕੇ ਉਨ੍ਹਾਂ ਦੀ ਫਿਜਿਕਲ ਐਕਟੀਵਿਟੀ ਦੇ ਵਿੱਚ ਕਮੀ ਆ ਰਹੀ ਹੈ, ਜੋ ਕਿ ਬਿਮਾਰੀਆਂ ਦਾ ਵੱਡਾ ਕਾਰਨ ਬਣ ਰਹੀ ਹੈ। ਉਪਰੋਂ ਗਲਤ ਖਾਣ-ਪੀਣ ਦੇ ਜੀਵਨ ਸ਼ੈਲੀ, ਸਿਹਤ ਉੱਤੇ ਹੋਰ ਵੀ ਮਾੜਾ ਅਸਰ ਪਾ ਰਹੀ ਹੈ। ਹਾਲ ਹੀ ਵਿੱਚ ਐਚਸੀਐਲ ਹੈਲਥਕੇਅਰ ਦੁਆਰਾ ਕਰਵਾਏ ਗਏ ਇੱਕ ਅਧਿਐਨ ਵਿੱਚ ਚਿੰਤਾਜਨਕ ਗੱਲਾਂ ਸਾਹਮਣੇ ਆਈਆਂ ਹਨ। ਇਸ ਦੇ ਅਨੁਸਾਰ, ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਵਿੱਚ ਕੰਮ ਕਰਨ ਵਾਲੇ 40 ਸਾਲ ਤੋਂ ਘੱਟ ਉਮਰ ਦੇ 61% ਆਈਟੀ ਪੇਸ਼ੇਵਰਾਂ ਵਿੱਚ ਕੋਲੈਸਟ੍ਰੋਲ ਦਾ ਪੱਧਰ ਉੱਚਾ ਪਾਇਆ ਗਿਆ। ਇਸ ਅਧਿਐਨ ਦਾ ਉਦੇਸ਼ ਭਾਰਤ ਦੇ ਕਾਰਪੋਰੇਟ ਸਪੈਕਟ੍ਰਮ ਵਿੱਚ ਰੋਕਥਾਮ ਦੇਖਭਾਲ ਦੀ ਵੱਧ ਰਹੀ ਲੋੜ ਨੂੰ ਉਜਾਗਰ ਕਰਨਾ ਸੀ।



ਜੇਕਰ ਉੱਚ ਕੋਲੇਸਟ੍ਰੋਲ ਦੀ ਗੱਲ ਕਰੀਏ ਤਾਂ ਇਹ ਇੱਕ ਗੰਭੀਰ ਸਥਿਤੀ ਹੈ ਜੋ ਦਿਲ ਨੂੰ ਕਮਜ਼ੋਰ ਕਰਦੀ ਹੈ ਅਤੇ ਸਟ੍ਰੋਕ ਦੇ ਜੋਖਮ ਨੂੰ ਵਧਾਉਂਦੀ ਹੈ। ਹਾਈ ਕੋਲੈਸਟ੍ਰੋਲ ਉਦੋਂ ਹੁੰਦਾ ਹੈ ਜਦੋਂ ਖੂਨ ਵਿੱਚ ਕੋਲੈਸਟ੍ਰੋਲ ਨਾਮਕ ਚਰਬੀ ਵਾਲੇ ਪਦਾਰਥ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਮੁੱਖ ਤੌਰ 'ਤੇ ਚਰਬੀ ਵਾਲੇ ਭੋਜਨ ਖਾਣ, ਲੋੜੀਂਦੀ ਕਸਰਤ ਨਾ ਕਰਨਾ, ਜ਼ਿਆਦਾ ਭਾਰ ਹੋਣ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਕਾਰਨ ਹੁੰਦਾ ਹੈ।


ਉੱਚ ਕੋਲੇਸਟ੍ਰੋਲ ਦਾ ਕਾਰਨ ਕੀ ਹੈ?


ਉੱਚ ਕੋਲੇਸਟ੍ਰੋਲ ਦਿਲ ਦੀ ਬਿਮਾਰੀ ਵਰਗੀਆਂ ਗੰਭੀਰ ਬਿਮਾਰੀਆਂ ਲਈ ਇੱਕ ਪ੍ਰਮੁੱਖ ਜੋਖਮ ਦਾ ਕਾਰਕ ਹੈ। IT ਕਰਮਚਾਰੀਆਂ ਵਿਚ ਇਸ ਦੇ ਵਧਦੇ ਮਾਮਲਿਆਂ ਦਾ ਕਾਰਨ ਲੰਬੇ ਸਮੇਂ ਤੱਕ ਬੈਠਣਾ, ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਕਸਰਤ ਦੀ ਕਮੀ ਹੋ ਸਕਦੀ ਹੈ।


ਇਨ੍ਹਾਂ ਬਿਮਾਰੀਆਂ ਤੋਂ ਪੀੜਤ ਮਰੀਜ਼ ਵੀ ਪਾਏ ਜਾਂਦੇ ਹਨ


ਉੱਚ ਕੋਲੇਸਟ੍ਰੋਲ ਤੋਂ ਇਲਾਵਾ, ਆਈਟੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਮੋਟਾਪਾ (ਲਗਭਗ 22%), ਪ੍ਰੀ-ਡਾਇਬੀਟੀਜ਼ (17%), ਹਾਈਪੋਥਾਈਰੋਡਿਜ਼ਮ ਅਤੇ ਅਨੀਮੀਆ (ਹਰੇਕ 11%), ਸ਼ੂਗਰ (7%) ਦੇ ਕੇਸ ਵੀ ਪਾਏ ਗਏ ਹਨ।


IT ਕਰਮਚਾਰੀਆਂ ਨੂੰ ਆਪਣੀ ਸਿਹਤ ਸੁਧਾਰਨ ਲਈ ਇਹ ਕੰਮ ਕਰਨੇ ਚਾਹੀਦੇ 


ਅਧਿਐਨ ਦੇ ਨਤੀਜੇ ਰੇਖਾਂਕਿਤ ਕਰਦੇ ਹਨ ਕਿ ਆਈਟੀ ਪੇਸ਼ੇਵਰਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਦੇ ਲਈ ਨਿਯਮਤ ਕਸਰਤ, ਸੰਤੁਲਿਤ ਖੁਰਾਕ ਅਤੇ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਕੰਮ ਦੇ ਦੌਰਾਨ ਨਿਯਮਤ ਤੌਰ 'ਤੇ ਉੱਠਣ-ਬੈਠਣ ਅਤੇ ਥੋੜ੍ਹੇ-ਥੋੜ੍ਹੇ ਵਕਫ਼ੇ 'ਤੇ ਘੁੰਮਣ-ਫਿਰਨ ਦੀ ਆਦਤ ਪੈਦਾ ਕਰਨਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਘਰ ਦੇ ਬਣੇ ਖਾਣੇ ਦਾ ਹੀ ਸੇਵਨ ਕਰਨ, ਜੰਕ ਫੂਟ ਤੋਂ ਦੂਰੀ ਬਣਾਉਣ। ਸੈਰ ਕਰਨ ਦੀ ਆਦਤ ਪਾਉਣ।