Heat Stroke Symptoms: ਗਰਮੀ ਤੇਜ਼ੀ ਨਾਲ ਵੱਧ ਰਹੀ ਹੈ। ਜਿਸ ਕਰਕੇ ਲੋਕ ਆਪਣੇ ਆਪ ਨੂੰ ਠੰਡਾ ਰੱਖਣ ਦੇ ਲਈ ਕਾਫੀ ਯਤਨ ਕਰ ਰਹੇ ਹਨ। ਗਰਮੀ ਦੇ ਮੌਸਮ 'ਚ ਸਰੀਰ 'ਚ ਡੀਹਾਈਡ੍ਰੇਸ਼ਨ ਦਾ ਖਤਰਾ (Risk of dehydration) ਰਹਿੰਦਾ ਹੈ। ਇਸ ਮੌਸਮ 'ਚ ਹਰ ਕਿਸੇ ਨੂੰ ਕੁੱਝ ਖਾਸ ਸਾਵਧਾਨੀਆਂ ਰੱਖਣ ਦੀ ਲੋੜ ਹੁੰਦੀ ਹੈ, ਭਾਵੇਂ ਉਹ ਕੋਈ ਬੱਚਾ ਹੋਵੇ ਜਾਂ ਨੌਜਵਾਨ ਜਾਂ ਫਿਰ ਕੋਈ ਬਜ਼ੁਰਗ ਹੋਵੇ? ਅੱਤ ਦੀ ਗਰਮੀ, ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਹੀਟ ਸਟ੍ਰੋਕ (Heat Stroke) ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਹੀਟ ਸਟ੍ਰੋਕ ਕਾਰਨ ਤੁਸੀਂ ਗੰਭੀਰ ਰੂਪ ਵਿੱਚ ਬਿਮਾਰ ਹੋ ਸਕਦੇ ਹੋ। ਇਸ ਤੋਂ ਬਚਣ ਲਈ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ
ਗਰਮੀ ਦਾ ਮੌਸਮ ਆਉਂਦੇ ਹੀ ਕਈ ਬਿਮਾਰੀਆਂ ਵੀ ਸਰੀਰ 'ਚ ਦਾਖਲ ਹੋ ਜਾਂਦੀਆਂ ਹਨ। ਗਰਮੀਆਂ ਦੇ ਮੌਸਮ ਵਿੱਚ ਹੀਟ ਰੈਸ਼ਸ ਵੀ ਹੋਣ ਲੱਗਦੇ ਹਨ। ਜਿਸ ਕਾਰਨ ਸਨਬਰਨ ਅਤੇ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਇਸ ਮੌਸਮ 'ਚ ਜਵਾਨ, ਬੁੱਢੇ ਜਾਂ ਬਜ਼ੁਰਗਾਂ ਨੂੰ ਘਰ ਤੋਂ ਬਿਲਕੁਲ ਵੀ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਪਰ ਜੇਕਰ ਵੀ ਕੋਈ ਜ਼ਰੂਰੀ ਕੰਮ ਕਰਕੇ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਸਾਵਧਾਨੀਆਂ ਜ਼ਰੂਰ ਵਰਤੋਂ।
ਹੋਰ ਪੜ੍ਹੋ : ਪਾਰਟਨਰ ਦੇ ਨਾਲ ਸ਼ਰਾਬ ਪੀਣ ਦੇ ਫਾਇਦੇ, ਲੰਬੀ ਹੋਵੇਗੀ ਉਮਰ, ਰਹੋਗੇ ਖੁਸ਼ਹਾਲ- ਰਿਸਰਚ ਦਾ ਦਾਅਵਾ
ਤਰਲ ਖੁਰਾਕ ਲੈਂਦੇ ਰਹੋ
ਆਪਣੀ ਤਰਲ ਖੁਰਾਕ ਦਾ ਖਾਸ ਧਿਆਨ ਰੱਖੋ। ਜੇਕਰ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਪਾਣੀ ਦੀ ਬੋਤਲ ਜ਼ਰੂਰ ਆਪਣੇ ਨਾਲ ਰੱਖੋ। ਪਲਾਸਟਿਕ ਦੀ ਬੋਤਲ ਦੀ ਥਾਂ ਚੰਗੀ ਸਟੀਲ ਵਾਲੀ ਬੋਤਲ ਰੱਖੋ ਜਿਸ ਦੇ ਵਿੱਚ ਪਾਣੀ ਠੰਡਾ ਰਹਿੰਦਾ ਹੈ। ਸਾਫ ਸੁਥਰਾ ਜੂਸ ਜਾਂ ਨਾਰੀਅਲ ਪਾਣੀ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ।
ਮੂੰਹ ਢੱਕ ਕੇ ਰੱਖੋ
ਜੇਕਰ ਬੱਚੇ, ਮਹਿਲਾਵਾਂ, ਬਜ਼ੁਰਗ ਜਾਂ ਨੌਜਵਾਨ, ਘਰੋਂ ਬਾਹਰ ਜਾ ਰਹੇ ਹਨ ਤਾਂ ਮੂੰਹ ਢੱਕ ਕੇ ਰੱਖੋ। ਸੂਤੀ ਜਾਂ ਢਿੱਲੇ ਕੱਪੜੇ ਪਾਓ। ਘਰ ਤੋਂ ਬਾਹਰ ਨਿਕਲਦੇ ਸਮੇਂ ਹਮੇਸ਼ਾ ਛੱਤਰੀ ਆਪਣੇ ਨਾਲ ਰੱਖੋ। ਤਾਂ ਜੋ ਅਸੀਂ ਸੂਰਜ ਤੋਂ ਆਪਣਾ ਬਚਾਅ ਕਰ ਸਕੋ। ਹਰ ਅੱਧੇ ਘੰਟੇ ਵਿੱਚ ਪਾਣੀ ਪੀਂਦੇ ਰਹੋ।
ਬਚਣ ਦਾ ਤਰੀਕਾ
ਖਾਸ ਕਰਕੇ ਗਰਮੀਆਂ 'ਚ ਜੇਕਰ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਤੁਹਾਨੂੰ ਹੀਟ ਸਟ੍ਰੋਕ ਦਾ ਖਤਰਾ ਹੋ ਸਕਦਾ ਹੈ। ਇਸ ਦੌਰਾਨ ਚੱਕਰ ਆਉਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਹੀਟ ਸਟ੍ਰੋਕ ਦੀ ਸਥਿਤੀ ਵਿੱਚ, ਪੀੜਤ ਨੂੰ ਛਾਂ ਵਿੱਚ ਖੜ੍ਹਾ ਹੋਣਾ ਚਾਹੀਦਾ ਹੈ ਜਾਂ ਗਿੱਲੇ ਕੱਪੜੇ ਨਾਲ ਸਰੀਰ ਨੂੰ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ। ਫਿਰ ਤੁਰੰਤ ਨੇੜੇ ਦੇ ਹਸਪਤਾਲ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਸੜਕ 'ਤੇ ਚੱਲਣ ਨਾਲ ਵੀ ਮੂੰਹ ਸੁੱਕ ਜਾਂਦਾ ਹੈ। ਜੇਕਰ ਤੁਹਾਨੂੰ ਵਾਰ-ਵਾਰ ਪਿਆਸ ਲੱਗ ਰਹੀ ਹੈ, ਤਾਂ ਤੁਹਾਨੂੰ ਆਪਣੇ ਨਜ਼ਦੀਕੀ ਹਸਪਤਾਲ ਜ਼ਰੂਰ ਜਾਣਾ ਚਾਹੀਦਾ ਹੈ। ਤੁਹਾਡੇ ਲਈ liquid diet ਬਹੁਤ ਮਹੱਤਵਪੂਰਨ ਹੈ। ਸੱਤੂ, ਲੱਸੀ, ਬੇਲ ਸ਼ਰਬਤ ਅਤੇ ਤਰਬੂਜ ਰੋਜ਼ਾਨਾ ਖਾਓ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।