Plum Nutrition : ਕੋਰੋਨਾ ਕਾਲ ਦੌਰਾਨ ਜ਼ਿਆਦਾਤਰ ਲੋਕਾਂ ਨੂੰ ਖ਼ਾਸ ਤੌਰ 'ਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਮਿਊਨਿਟੀ ਵੀਕ ਹੋਣ ਕਾਰਨ ਕੋਰੋਨਾ ਨੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਕੇ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਇਆ। ਅੱਜ ਅਸੀਂ ਇਮਿਊਨਿਟੀ ਸਬੰਧੀ ਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਦਸਾਂਗੇ ਕਿ ਕਿਹੜਾ ਅਜਿਹਾ ਫਲ ਹੈ, ਜੋ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਲਈ ਤੁਹਾਡੀ ਮਦਦ ਕਰੇਗਾ।


ਸਿਹਤ ਨੂੰ ਲਾਭ ਪਹੁੰਚਾਉਣ ਲਈ ਸ਼ਾਇਦ ਹੀ ਕੋਈ ਆਲੂ ਬੁਖਾਰਾ  (Plum) ਖਾਵੇ। ਪਰ ਇਹ ਛੋਟੇ-ਛੋਟੇ ਦਿਸਣ ਵਾਲੇ ਲਾਲ ਆਲੂ ਬੁਖਾਰੇ, ਜੋ ਕਿ ਖੱਟੇ ਅਤੇ ਮਿੱਠੇ ਲੱਗਦੇ ਹਨ, ਵੱਡੀਆਂ-ਵੱਡੀਆਂ ਬਿਮਾਰੀਆਂ ਨਾਲ ਲੜਨ ਵਿਚ ਸਾਡੀ ਮਦਦ ਕਰ ਸਕਦੇ ਹਨ। ਆਲੂ ਬੁਖਾਰਾ ਸਾਨੂੰ ਦਿਲ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰੱਖਣ 'ਚ ਵੀ ਮਦਦ ਕਰਦਾ ਹੈ। ਆਓ ਤੁਹਾਨੂੰ ਇਸਦੇ ਅਜਿਹੇ ਹੀ ਹੋਰ ਫਾਇਦਿਆਂ ਬਾਰੇ ਦੱਸਦੇ ਹਾਂ। ਜਾਣੋ ਆਲੂ ਬੁਖਾਰਾ (Health Benefits Of Plum) ਖਾਣ ਦੇ ਹੋਰ ਫਾਇਦਿਆਂ ਬਾਰੇ ਜਾਣਦੇ ਹਾਂ...


ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਆਲੂ ਬੁਖਾਰਾ


ਆਲੂ ਬੁਖਾਰੇ ਦੇ ਸੇਵਨ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਇਸ ਫਲ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਫਲ ਵਿੱਚ ਸੁਪਰ ਆਕਸਾਈਡ ਵੀ ਹੁੰਦਾ ਹੈ ਜੋ ਸਰੀਰ ਵਿੱਚ ਮੌਜੂਦ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।


ਆਲੂ ਬੁਖਾਰਾ ਇਮਿਊਨਿਟੀ ਬੂਸਟਰ ਹੈ


ਬਹੁਤ ਸਾਰੇ ਲੋਕ ਕੋਵਿਡ ਕਾਰਨ ਕਮਜ਼ੋਰ ਇਮਿਊਨਿਟੀ ਦੀ ਸ਼ਿਕਾਇਤ ਕਰਦੇ ਪਾਏ ਗਏ ਹਨ। ਅਜਿਹੇ 'ਚ ਤੁਸੀਂ ਆਲੂ ਬੁਖਾਰੇ ਦਾ ਸੇਵਨ ਕਰ ਸਕਦੇ ਹੋ। ਇਹ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ।


ਕਬਜ਼ ਦੂਰ ਕਰਦਾ ਹੈ ਆਲੂ ਬੁਖਾਰਾ


ਆਲੂ ਬੁਖਾਰੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਅੱਖਾਂ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਇਸ ਲਈ ਤੁਸੀਂ ਆਲੂ ਬੁਖਾਰਾ ਦਾ ਸੇਵਨ ਕਰ ਸਕਦੇ ਹੋ।