ਲੰਡਨ— ਸਿਹਤਮੰਦ ਰਹਿਣ ਦੇ ਲਈ ਵਧੀਆ ਭੋਜਨ ਅਤੇ ਨੀਂਦ ਬਹੁਤ ਜ਼ਰੂਰੀ ਹੈ। ਇਸ ਲਈ ਰਾਤ ਨੂੰ ਹਲਕਾ ਭੋਜਨ ਖਾਣਾ ਚਾਹੀਦਾ ਹੈ ਕਿਉਂ ਕਿ ਇਹ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ । ਕੁਝ ਲੋਕ ਰਾਤ ਨੂੰ ਸਨੈਕਸ ਜਾਂ ਫਾਸਟ ਫੂਡ ਦਾ ਸੇਵਨ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਨੀਂਦ ਖਰਾਬ ਹੋ ਜਾਂਦੀ ਹੈ। ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਆਪਣੀ ਇਹ ਆਦਤ ਬਦਲ ਲਓ।
ਆਓ ਜਾਣਦੇ ਹਾਂ ਰਾਤ ਨੂੰ ਕਿੰਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਿਹਤ ਖਰਾਬ ਹੋ ਜਾਂਦੀ ਹੈ।
1.ਤਿੱਖਾ ਭੋਜਨ ਰਾਤ ਨੂੰ ਸੌਣ ਤੋਂ ਪਹਿਲਾਂ ਤਿੱਖਾ ਭੋਜਨ ਨਹੀਂ ਖਾਣਾ ਚਾਹੀਦਾ। ਇਸ ਨਾਲ ਪੇਟ ਗੈਸ ਬਣਦੀ ਹੈ, ਜਿਸ ਨਾਲ ਤੁਹਾਡੀ ਨੀਂਦ ਖਰਾਬ ਹੋਵੇਗੀ ਅਤੇ ਸਿਹਤ 'ਤੇ ਅਸਰ ਪਵੇਗਾ।
2. ਚਾਕਲੇਟ ਕਿਹਾ ਜਾਂਦਾ ਹੈ ਕਿ ਰਾਤ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ। ਸੌਣ ਤੋਂ ਪਹਿਲਾਂ ਚਾਕਲੇਟ ਨਾ ਖਾਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਨੀਂਦ ਨਾ ਆਉਣ ਦੀ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ।
3.ਫਾਸਟ ਫੂਡ ਸੌਣ ਤੋਂ ਪਹਿਲਾਂ ਫਾਸਟ ਫੂਡ ਖਾਣ ਨਾਲ ਭਾਰ ਵੱਧ ਦਾ ਹੈ । ਇਸ ਲਈ ਰਾਤ ਨੂੰ ਫਾਸਟ ਫੂਡ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਇਹ ਜਲਦੀ ਹਜ਼ਮ ਵੀ ਨਹੀਂ ਹੁੰਦਾ।
4. ਸ਼ਰਾਬ ਸ਼ਰਾਬ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦੀ ਹੈ। ਅਕਸਰ ਲੋਕ ਰਾਤ ਨੂੰ ਪਾਰਟੀ 'ਚ ਜ਼ਿਆਦਾ ਸ਼ਰਾਬ ਪੀ ਲੈਦੇ ਹਨ ਜੋ ਤੁਹਾਡੀ ਨੀਂਦ ਉੱਠਾ ਦਿੰਦੀ ਹੈ।
5. ਚਿਕਨ ਰਾਤ ਨੂੰ ਚਿਕਨ ਖਾਣ ਨਾਲ ਪਾਚਣ ਕਿਰਿਆ 50 ਪ੍ਰਤੀਸ਼ਤ ਤੱਕ ਘੱਟ ਹੋ ਜਾਂਦੀ ਹੈ । ਇਸ ਨੂੰ ਪਚਾਉਂਣ ਦੇ ਲਈ ਡਾਈਜਿਸਸ਼ਨ ਸਿਸਟਮ ਨੂੰ ਜ਼ਿਆਦਾ ਕੰਮ ਕਰਨਾ ਪੈਂਦੇ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin