Bone Health: ਹੱਡੀਆਂ ਦਾ ਚੱਟਣਾ, ਬੈਠਣ ਅਤੇ ਖੜ੍ਹੇ ਹੋਣ ਵਿੱਚ ਸਮੱਸਿਆ, ਅਤੇ ਲੱਤਾਂ ਵਿੱਚ ਲਗਾਤਾਰ ਦਰਦ ਇਹਨਾਂ ਵਿੱਚੋਂ ਕੁਝ ਸਮੱਸਿਆਵਾਂ ਹਨ ਜੋ ਜ਼ਿਆਦਾਤਰ ਲੋਕਾਂ ਨੂੰ 30 ਤੋਂ ਬਾਅਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ 'ਚ ਤੁਸੀਂ ਆਪਣੀ ਡਾਈਟ 'ਚ ਸੁਧਾਰ ਕਰਕੇ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹੋ।


ਕਸਰਤ:– ਹਲਕਾ ਭਾਰ ਚੁੱਕਣ ਵਾਲ਼ੀਆਂ ਕਸਰਤਾਂ ਓਸਟੀਓਪਰੋਸਿਸ ਵਰਗੀ ਬਿਮਾਰੀ ਵਿੱਚ ਲਾਭਦਾਇਕ ਹੈ। ਇਸ ਤਰ੍ਹਾਂ ਭਾਰ ਚੁੱਕ ਕੇ ਪੱਠਿਆਂ ’ਤੇ ਦਬਾਅ ਵਧਦਾ ਹੈ, ਜੋ ਕਿ ਹੱਡੀਆਂ ’ਤੇ ਦਬਾਅ ਪਾਉਂਦੇ ਹਨ ਜਿਸ ਦੇ ਫਲਸਰੂਪ ਉਹ ਨਵੀਆਂ ਹੱਡੀਆਂ ਦਾ ਨਿਰਮਾਣ ਕਰਦੀਆਂ ਹਨ। ਇਸ ਤੋਂ ਇਲਾਵਾ ਤੇਜ਼ ਸੈਰ ਕਰਨਾ, ਹਲਕੀ ਦੌੜ ਲਗਾਉਣਾ, ਹਲਕੇ ਜੰਪ ਅਤੇ ਤੈਰਾਕੀ ਆਦਿ ਕਈ ਮਹੱਤਵਪੂਰਨ ਕਸਰਤਾਂ ਹਨ।


ਕੈਲਸ਼ੀਅਮ:– ਕੈਲਸ਼ੀਅਮ ਗਾਂ ਦੇ ਦੁੱਧ, ਹਰੇ ਪੱਤੇ ਵਾਲ਼ੀਆਂ ਸਬਜ਼ੀਆਂ, ਖੱਟੇ ਫਲ਼, ਗੰਨਾ , ਗੁੜ, ਗਾਜਰ, ਅਤੇ ਸਿੱਪ ਵਿੱਚ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਸਭ ਤੋਂ ਜ਼ਿਆਦਾ ਕੈਲਸ਼ੀਅਮ ਤਿਲ਼ਾਂ ਵਿੱਚ ਹੁੰਦਾ ਹੈ। ਇਹੀ ਨਹੀਂ ਇਨ੍ਹਾਂ ਵਿੱਚ ਕੈਲਸ਼ੀਅਮ ਦੇ ਨਾਲ-ਨਾਲ ਮੈਗਨੀਸ਼ੀਅਮ , ਲੋਹਾ ਅਤੇ ਜ਼ਿੰਕ ਜਿਹੇ ਕਈ ਹੋਰ ਮਹੱਤਵਪੂਰਨ ਖਣਿਜ ਵੀ ਹੁੰਦੇ ਹਨ ਜੋ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਹਨ।


ਮੈਗਨੀਸ਼ੀਅਮ:– ਆਧੁਨਿਕ ਖੇਤੀਬਾੜੀ ਨੇ ਜ਼ਮੀਨ ਵਿੱਚੋਂ ਕੁਦਰਤੀ ਤੌਰ ’ਤੇ ਇਸ ਤੱਤ ਨੂੰ ਘੱਟ ਕਰ ਦਿੱਤਾ ਹੈ। ਇਸ ਲਈ ਸਾਨੂੰ ਸਪਲੀਮੈਂਟ ਦੇ ਤੌਰ ’ਤੇ ਇਸ ਨੂੰ ਲੈਣ ਦੀ ਜ਼ਰੂਰਤ ਹੈ। ਉਂਜ ਵੀ ਇਹ ਸਭ ਤੋਂ ਮਹੱਤਵਪੂਰਨ ਤੱਤ ਹੈ ਜੋ ਕਿ ਸਰੀਰ ਵਿੱਚ ਲਗਪਗ 600 ਤੋਂ ਵੀ ਵੱਧ ਕਿਰਿਆਵਾਂ ਲਈ ਲੋੜੀਂਦਾ ਹੈ। ਪਾਲਕ ਅਤੇ ਸਵਿਸਚਾਰਡ ਜਿਹੀਆਂ ਪੱਤੇਦਾਰ ਸਬਜ਼ੀਆਂ ਵਿੱਚ ਮੈਗਨੀਸ਼ੀਅਮ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਬੀਨ, ਮੇਵੇ ਅਤੇ ਬੀਜ ਜਿਵੇਂ ਕਿ ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਤਿਲ, ਕਕਾਓ ਅਤੇ ਐਵੋਕੇਡੋ ਇਸ ਦੇ ਮੁੱਖ ਸਰੋਤ ਹਨ। ਸਪਲੀਮੈਂਟ ਦੇ ਤੌਰ ’ਤੇ ਮੈਗਨੀਸ਼ੀਅਮ ਥਰਿਓਨੇਟ ਹੀ ਲੈਣਾ ਚਾਹੀਦਾ ਹੈ।


ਵਿਟਾਮਿਨ ਕੇ-2:– ਇਹ ਘਾਹ ਖਾਣ ਵਾਲ਼ੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲ਼ੇ ਪਦਾਰਥਾਂ ਵਿੱਚ ਹੁੰਦਾ ਹੈ ਜਿਵੇਂ ਕਿ ਅੰਡੇ, ਮੱਖਣ ਅਤੇ ਡੇਅਰੀ ਉਤਪਾਦ ਆਦਿ। ਇਸ ਤੋਂ ਇਲਾਵਾ ਪਨੀਰ, ਦਹੀਂ, ਬੀਅਰ, ਮਸ਼ਰੂਮ, ਡੋਕਲਾ, ਦੁੱਧ ਤੋਂ ਤਿਆਰ ਕੇਕ ਆਦਿ ਵਿੱਚ ਵੀ ਵਿਟਾਮਿਨ ਕੇ-2 ਹੁੰਦਾ ਹੈ। ਵਿਟਾਮਿਨ ਡੀ:- ਸਵੇਰ ਵੇਲ਼ੇ ਦੀ ਸੂਰਜ ਦੀ ਰੋਸ਼ਨੀ ਵਿਟਾਮਿਨ ਡੀ ਦਾ ਸਭ ਤੋਂ ਉੱਤਮ ਸਰੋਤ ਹੈ। ਜਿਵੇਂ -ਜਿਵੇਂ ਦਿਨ ਚੜ੍ਹਦਾ ਜਾਂਦਾ ਹੈ, ਵਿਟਾਮਿਨ ਡੀ ਦੀ ਮਾਤਰਾ ਵੀ ਘਟਦੀ ਜਾਂਦੀ ਹੈ। ਅਗਸਤ ਸਤੰਬਰ ਦੇ ਮਹੀਨੇ ਸੂਰਜ ਦੀ ਰੋਸ਼ਨੀ ਵਿੱਚ ਵਿਟਾਮਿਨ ਡੀ ਸਭ ਤੋਂ ਜ਼ਿਆਦਾ ਹੁੰਦਾ ਹੈ। ਸਪਲੀਮੈਂਟ ਦੇ ਤੌਰ ’ਤੇ ਹਮੇਸ਼ਾਂ ਵਿਟਾਮਿਨ ਡੀ-3 ਹੀ ਲੈਣਾ ਚਾਹੀਦਾ ਹੈ।


ਖਣਿਜ ਪਦਾਰਥ:- ਹਿਮਾਲੀਅਨ ਕ੍ਰਿਸਟਲ ਨਮਕ ਖਣਿਜਾਂ ਦਾ ਸਭ ਤੋਂ ਉੱਤਮ ਸਰੋਤ ਹੈ। ਇਸ ਵਿੱਚ ਸਾਡੇ ਸਰੀਰ ਵਿੱਚ ਪਾਏ ਜਾਣ ਵਾਲੇ 84 ਖਣਿਜ ਅਤੇ ਹੋਰ ਕਈ ਨਮਕ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਲਈ ਲਾਭਦਾਇਕ ਹਨ।


ਪੋਟਾਸ਼ੀਅਮ ਅਤੇ ਸੋਡੀਅਮ:- ਹੱਡੀਆਂ ਦੇ ਪੁੰਜ ਨੂੰ ਬਰਕਰਾਰ ਰੱਖਣ ਲਈ ਪੋਟਾਸ਼ੀਅਮ ਅਤੇ ਸੋਡੀਅਮ ਦੇ ਸਹੀ ਅਨੁਪਾਤ ਦਾ ਹੋਣਾ ਜ਼ਰੂਰੀ ਹੈ ਜੋ ਕਿ ਅੱਜ-ਕੱਲ੍ਹ ਪ੍ਰੋਸੈੱਸ ਕੀਤੇ ਨਮਕ ਅਤੇ ਭੋਜਨ ਕਰਨ ਕਰਕੇ ਗੜਬੜਾ ਗਿਆ ਹੈ। ਸਾਡੇ ਪੂਰਵਜ ਜੋ ਕਿ ਕੁਦਰਤੀ ਭੋਜਨ ਕਰਦੇ ਸਨ, ਉਹ 11000 ਮਿਲੀਗ੍ਰਾਮ ਪੋਟਾਸ਼ੀਅਮ ਅਤੇ 700 ਮਿਲੀਗ੍ਰਾਮ ਸੋਡੀਅਮ ਦਿਨ ਵਿੱਚ ਭੋਜਨ ਤੋਂ ਪ੍ਰਾਪਤ ਕਰਦੇ ਸਨ। ਇਹ ਅਨੁਪਾਤ ਲਗਪਗ 16:1 ਬਣਦਾ ਹੈ। ਅੱਜ ਦੇ ਆਧੁਨਿਕ ਭੋਜਨ ਵਿੱਚ ਅਸੀਂ ਲਗਪਗ 2500 ਮਿਲੀਗ੍ਰਾਮ ਪੋਟਾਸ਼ੀਅਮ ਅਤੇ 4000 ਮਿਲੀਗ੍ਰਾਮ ਦੇ ਕਰੀਬ ਸੋਡੀਅਮ ਲੈ ਰਹੇ ਹਾਂ। ਅਨੁਪਾਤ ਦੀ ਇਹ ਗੜਬੜੀ ਓਸਟੀਓਪਰੋਸਿਸ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਪ੍ਰੋਸੈੱਸ ਕੀਤੇ ਭੋਜਨ ਦੀ ਥਾਂ ਕੁਦਰਤੀ ਭੋਜਨ ਹੀ ਇਹ ਸਹੀ ਅਨੁਪਾਤ ਦੇ ਸਕਦਾ ਹੈ।


ਸਿਲੀਕਾ:- ਸਿਲੀਕਾ ਸਰੀਰ ਵਿੱਚ ਪੈਦਾ ਹੋਣ ਵਾਲ਼ੇ ਐਨਜ਼ਾਈਮ ਪੋਲੀਹਾਈਡ੍ਰੋਕਸੀਲੋਸ ਦੀ ਪੈਦਾਵਾਰ ਲਈ ਮਦਦਗਾਰ ਹੁੰਦਾ ਹੈ। ਇਹ ਐਨਜ਼ਾਈਮ ਅੱਗੇ ਹੱਡੀਆਂ ਵਿਚਲੇ ਕੋਲਾਜ਼ੀਨ, ਹੱਡੀਆਂ, ਕਾਰਟੀਲੇਜ਼ ਅਤੇ ਸੰਯੁਕਤ ਟਿਸ਼ੂਆਂ ਦੇ ਬਣਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇਸ ਦੇ ਸਰੋਤ ਹਨ;- ਬਦਾਮ, ਸੇਬ, ਚੁਕੰਦਰ, ਸੈਲਰੀ, ਅਲਸੀ ਦੇ ਬੀਜ, ਅੰਗੂਰ, ਕੈਲਪ, ਓਟ, ਪਿਆਜ਼, ਪਾਰਸਨਿਪ, ਸਟ੍ਰਾਬੇਰੀ ਅਤੇ ਸੂਰਜਮੁਖੀ ਦੇ ਬੀਜ। ਇਸ ਦੀ ਕਮੀ ਕਾਰਨ ਪੱਠਿਆਂ ਵਿੱਚ ਕੜਵੱਲ ਪੈਣਾ, ਨਸਾਂ ਦਾ ਚੜ੍ਹਨਾ, ਨਹੁੰਆਂ ਅਤੇ ਵਾਲਾਂ ਦੇ ਰੋਗ ਵੀ ਹੋ ਜਾਂਦੇ ਹਨ। ਉਪਰੋਕਤ ਤੱਤਾਂ ਨਾਲ ਭਰਪੂਰ ਕਈ ਹੋਰ ਖਾਧ ਪਦਾਰਥ ਹਨ ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੁੰਦੇ ਹਨ, ਜਿਵੇਂ ਕਿ ਟਮਾਟਰ, ਰੁਬਾਰਬ, ਅਨਾਨਾਸ, ਚੀਕੂ, ਬਰੋਕਲੀ, ਪਾਈਨ ਨਟ, ਅਲਸੀ ਦੇ ਬੀਜ, ਪਾਲਕ, ਬੋਕਚੌਏ, ਤਿਲ, ਮਸ਼ਰੂਮ, ਸਰ੍ਹੋਂ ਦਾ ਸਾਗ ਅਤੇ ਕੁਇਨੋਆ ਆਦਿ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904