Milk Bath Benefits: ਨਹਾਉਣਾ ਚਮੜੀ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਚਮੜੀ ਦੀ ਗੰਦਗੀ, ਧੂੜ ਤੇ ਡੈੱਡ ਸਕਿਨ ਸੈੱਲਾਂ ਨੂੰ ਹਟਾ ਕੇ ਚਮੜੀ ਨੂੰ ਬੇਦਾਗ ਤੇ ਸੁੰਦਰ ਬਣਾਇਆ ਜਾਂਦਾ ਹੈ ਪਰ ਕੀ ਤੁਸੀਂ ਨਹਾਉਣ ਵਾਲੇ ਪਾਣੀ 'ਚ ਦੁੱਧ ਮਿਲਾ ਕੇ ਇਸ਼ਨਾਨ ਕਰਦੇ ਹੋ? ਇਹ ਸਨਬਰਨ ਕਾਰਨ ਹੋਣ ਵਾਲੇ ਕਾਲੇ ਰੰਗ ਨੂੰ ਦੂਰ ਕਰ ਸਕਦਾ ਹੈ ਪਰ ਹਰ ਕੋਈ ਇਸ ਸਕਿਨ ਕੇਅਰ ਟਿਪ ਨੂੰ ਨਹੀਂ ਅਪਣਾ ਸਕਦਾ। ਆਓ ਜਾਣਦੇ ਹਾਂ ਨਹਾਉਣ ਵਾਲੇ ਪਾਣੀ 'ਚ ਦੁੱਧ ਮਿਲਾ ਕੇ ਪੀਣ ਦੀ ਵਿਧੀ ਤੇ ਸਾਵਧਾਨੀਆਂ।


ਨਹਾਉਣ ਦੇ ਪਾਣੀ 'ਚ ਦੁੱਧ ਕਿਵੇਂ ਮਿਲਾਉਣਾ?


ਪਾਣੀ 'ਚ ਦੁੱਧ ਮਿਲਾ ਕੇ ਨਹਾਉਣ ਨੂੰ ਮਿਲਕ ਬਾਥ ਕਿਹਾ ਜਾਂਦਾ ਹੈ। ਦੁੱਧ ਨਾਲ ਇਸ਼ਨਾਨ ਕਰਨ ਲਈ ਕੋਸਾ ਪਾਣੀ ਲਓ ਤੇ ਇਸ 'ਚ 1 ਕੱਪ ਦੁੱਧ ਮਿਲਾਓ। ਹੁਣ ਤੁਹਾਨੂੰ ਇਸ ਪਾਣੀ ਨਾਲ ਇਸ਼ਨਾਨ ਕਰਨਾ ਹੋਵੇਗਾ। ਆਓ ਜਾਣੋ ਕਿ ਨਹਾਉਣ ਵਾਲੇ ਪਾਣੀ 'ਚ ਦੁੱਧ ਮਿਲਾਉਣ ਦੇ ਕੀ ਫਾਇਦੇ ਹੁੰਦੇ ਹਨ ਤੇ ਇਹ ਉਪਾਅ ਕਿਸ ਨੂੰ ਨਹੀਂ ਕਰਨਾ ਚਾਹੀਦਾ?


ਦੁੱਧ ਨਾਲ ਨਹਾਉਣ ਦੇ ਕੀ ਫ਼ਾਇਦੇ?



  1. ਦੁੱਧ ਮਿਲਾ ਕੇ ਨਹਾਉਣ ਨਾਲ ਤੁਹਾਡੀ ਚਮੜੀ ਨੂੰ ਨਮੀ ਮਿਲਦੀ ਹੈ, ਜਿਸ ਨਾਲ ਚਮੜੀ ਦੀ ਖੁਸ਼ਕੀ ਦੂਰ ਹੁੰਦੀ ਹੈ।

  2. ਜੇਕਰ ਤੁਹਾਨੂੰ ਐਕਜ਼ਿਮਾ ਕਾਰਨ ਚਮੜੀ 'ਤੇ ਧੱਫੜ, ਖਾਰਸ਼ ਤੇ ਦਾਣੇ ਪੈ ਰਹੇ ਹਨ ਤਾਂ ਤੁਸੀਂ ਮਿਲਕ ਬਾਥ ਲੈ ਸਕਦੇ ਹੋ।

  3. ਐਕਜ਼ਿਮਾ ਦੀ ਤਰ੍ਹਾਂ ਸੋਰਾਈਸਿਸ ਤੋਂ ਛੁਟਕਾਰਾ ਪਾਉਣ ਲਈ ਨਹਾਉਣ ਦੇ ਪਾਣੀ 'ਚ ਦੁੱਧ ਵੀ ਮਿਲਾ ਸਕਦੇ ਹੋ। ਇਹ ਐਕਜ਼ਿਮਾ ਦੇ ਲੱਛਣਾਂ ਜਿਵੇਂ ਖਾਰਸ਼, ਫਲੈਕੀ ਤੇ ਪੈਚੀ ਚਮੜੀ ਤੋਂ ਰਾਹਤ ਪ੍ਰਦਾਨ ਕਰਦਾ ਹੈ।

  4. ਦੁੱਧ 'ਚ ਵਿਟਾਮਿਨ ਏ, ਡੀ, ਪ੍ਰੋਟੀਨ, ਅਮੀਨੋ ਐਸਿਡ ਹੁੰਦੇ ਹਨ, ਜੋ ਧੁੱਪ ਕਾਰਨ ਕਾਲੀ ਹੋਈ ਚਮੜੀ ਨੂੰ ਮੁੜ ਨਿਖਾਰਨ 'ਚ ਮਦਦ ਕਰਦੇ ਹਨ।


ਇਹ ਵੀ ਪੜ੍ਹੋ: Viral Video: '2024 'ਚ ਅਗਲਾ PM ਕਿਸਨੂੰ ਬਣਦੇ ਦੇਖੋਗੇ?' ਦਾਦੀ ਨੇ ਦਿੱਤਾ ਅਜਿਹਾ ਜਵਾਬ, ਜਨਤਾ ਹੋ ਗਈ ਫੈਨ!


Milk Bath Safety: ਇਨ੍ਹਾਂ ਲੋਕਾਂ ਲਈ ਦੁੱਧ ਨਾਲ ਨਹਾਉਣਾ ਹਾਨੀਕਾਰਕ


ਮਿਲਕ ਬਾਥ ਦੇ ਫ਼ਾਇਦਿਆਂ ਬਾਰੇ ਅਜੇ ਰਿਸਰਚ ਹੋਣੀ ਬਾਕੀ ਹੈ। ਇਸੇ ਲਈ ਮਾਹਿਰ ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਪਾਣੀ 'ਚ ਦੁੱਧ ਮਿਲਾ ਕੇ ਨਹਾਉਣ ਤੋਂ ਰੋਕਦੇ ਹਨ, ਕਿਉਂਕਿ ਦੁੱਧ 'ਚ ਮੌਜੂਦ ਲੈਕਟਿਕ ਐਸਿਡ ਸੰਵੇਦਨਸ਼ੀਲ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਬੁਖਾਰ ਜਾਂ ਗਰਭ ਅਵਸਥਾ 'ਚ ਮਿਲਕ ਬਾਥ ਲੈਣ ਤੋਂ ਬਚਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Viral Video: ਬੁਲੇਟ ਚਲਾਉਂਦੇ ਹੋਏ ਔਰਤ ਨੇ ਕੀਤਾ ਗਰਬਾ ਡਾਂਸ, ਵੀਡੀਓ ਦੇਖ ਕੇ ਲੋਕਾਂ ਨੇ ਕਿਹਾ- ਕਮਾਲ!