Health Tips: ਸਾਲ ਦਾ ਸਭ ਤੋਂ ਗਰਮ ਮਹੀਨਾ ਮਈ-ਜੂਨ ਹੁੰਦਾ ਹੈ ਜਿਸ ਵਿੱਚ ਸਭ ਤੋਂ ਵੱਧ ਗਰਮੀ ਸਹਿਣੀ ਪੈਂਦੀ ਹੈ। ਇਨ੍ਹਾਂ ਦੋ ਮਹੀਨਿਆਂ ਵਿੱਚ, ਖਾਸ ਕਰਕੇ ਉੱਤਰੀ ਭਾਰਤ ਵਿੱਚ, ਤਾਪਮਾਨ ਇੰਨਾ ਵੱਧ ਜਾਂਦਾ ਹੈ ਕਿ ਇਹ ਕਿਸੇ ਵੀ ਮਨੁੱਖ ਨੂੰ ਝੁਲਸਾਉਣ ਲਈ ਕਾਫੀ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਗਰਮੀ ਤੋਂ ਰਾਹਤ ਪਾਉਣ ਲਈ ਮੌਕਾ ਮਿਲਦੇ ਹੀ ਨਹਾਉਣ ਨੂੰ ਤਰਜੀਹ ਦਿੰਦੇ ਹਨ।
ਇਸੇ ਤਰ੍ਹਾਂ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਬਾਹਰੋਂ ਆਉਂਦੇ ਹੀ ਗਰਮੀ ਮਹਿਸੂਸ ਹੋਣ ਕਰਕੇ ਤੁਰੰਤ ਇਸ਼ਨਾਨ ਕਰ ਲੈਂਦੇ ਹਨ। ਤੁਹਾਨੂੰ ਦੱਸ ਦਈਏ ਕਿ ਤੁਸੀਂ ਸਰੀਰ ਨੂੰ ਤੁਰੰਤ ਠੰਢਾ ਕਰਨ ਲਈ ਇਸ਼ਨਾਨ ਕਰਦੇ ਹੋ, ਪਰ ਇਹ ਤੁਹਾਡੀ ਸਿਹਤ ਲਈ ਫਾਇਦੇਮੰਦ ਨਹੀਂ। ਸਿਹਾਤ ਮਾਹਿਰਾਂ ਮੁਤਾਬਕ ਗਰਮੀਆਂ 'ਚ ਇਹ ਸਰੀਰ ਤੇ ਸਿਹਤ ਦੋਵਾਂ ਲਈ ਹਾਨੀਕਾਰਕ ਹੈ। ਆਓ ਜਾਣਦੇ ਹਾਂ ਕੀ ਹੋ ਸਕਦੀ ਸਮੱਸਿਆ?
ਚਮੜੀ ਦੀਆਂ ਸਮੱਸਿਆਵਾਂ
ਗਰਮੀ ਵਿੱਚ ਵਾਰ-ਵਾਰ ਨਹਾਉਣ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਿਨ 'ਚ 1-2 ਵਾਰ ਨਹਾਉਣ ਨਾਲ ਚਮੜੀ ਬਹੁਤ ਸਿਹਤਮੰਦ ਰਹਿੰਦੀ ਹੈ ਪਰ ਵਾਰ-ਵਾਰ ਨਹਾਉਣ ਨਾਲ ਚਮੜੀ ਦਾ ਕੁਦਰਤੀ ਤੇਲ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਇਸ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸ ਕਾਰਨ ਜਲਨ ਤੇ ਖੁਜਲੀ ਹੁੰਦੀ ਹੈ।
ਲਾਗ ਦਾ ਖਤਰਾ
ਵਾਰ-ਵਾਰ ਨਹਾਉਣ 'ਤੇ ਚਮੜੀ ਦੀ ਲਾਗ ਦਾ ਖ਼ਤਰਾ ਰਹਿੰਦਾ ਹੈ ਕਿਉਂਕਿ ਵਾਰ-ਵਾਰ ਇਸ਼ਨਾਨ ਕਰਦੇ ਸਮੇਂ ਅਜਿਹਾ ਤਾਂ ਨਹੀਂ ਕਿ ਤੁਸੀਂ ਚਮੜੀ ਨੂੰ ਵਾਰ-ਵਾਰ ਰਗੜੋਗੇ। ਅਜਿਹੀ ਸਥਿਤੀ 'ਚ ਚਮੜੀ 'ਤੇ ਹੌਲੀ-ਹੌਲੀ ਬੈਕਟੀਰੀਆ ਜਮ੍ਹਾ ਹੋਣ ਲੱਗਦੇ ਹਨ। ਵਾਰ-ਵਾਰ ਨਹਾਉਣ ਨਾਲ ਸਕਿਨ ਬੈਰੀਅਰ ਕਮਜ਼ੋਰ ਹੋਣ ਲੱਗਦੀ ਹੈ ਜਿਸ ਕਾਰਨ ਇਨਫੈਕਸ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ।
ਚੰਗੇ ਬੈਕਟੀਰੀਆ ਦਾ ਨੁਕਸਾਨ
ਵਾਰ-ਵਾਰ ਨਹਾਉਣ ਨਾਲ ਚੰਗੇ ਬੈਕਟੀਰੀਆ ਵੀ ਸਾਫ ਹੋ ਜਾਂਦੇ ਹਨ। ਇਹ ਬੈਕਟੀਰੀਆ ਚਮੜੀ 'ਤੇ ਬਣੇ ਰਹਿਣੇ ਚਾਹੀਦੇ ਹਨ। ਇਸੇ ਲਈ ਕਈ ਵਾਰ ਬਹੁਤ ਜ਼ਿਆਦਾ ਨਹਾਉਣਾ ਨੁਕਸਾਨਦੇਹ ਹੋ ਸਕਦਾ ਹੈ। ਨਹਾਉਣ ਵੇਲੇ ਤੁਸੀਂ ਜਿਸ ਕਿਸਮ ਦੇ ਉਤਪਾਦ ਵਰਤਦੇ ਹੋ, ਉਸ 'ਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਚਮੜੀ 'ਤੇ ਪਾਏ ਜਾਣ ਵਾਲੇ ਚੰਗੇ ਬੈਕਟੀਰੀਆ ਨੂੰ ਨਸ਼ਟ ਕਰ ਦਿੰਦੇ ਹਨ। ਇਸ ਕਾਰਨ ਬਾਅਦ 'ਚ ਤੁਹਾਨੂੰ ਚਮੜੀ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਇਮਿਊਨਿਟੀ ਕਮਜ਼ੋਰ
ਇਸ ਤੋਂ ਇਲਾਵਾ ਵਾਰ-ਵਾਰ ਨਹਾਉਣ ਨਾਲ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਕਾਰਨ ਹੋਰ ਗੰਭੀਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।