Curd In Summer: ਗਰਮੀਆਂ 'ਚ ਤੁਹਾਨੂੰ ਦਹੀਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦਹੀਂ ਖਾਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਰੋਜ਼ਾਨਾ ਦਹੀਂ ਖਾਣ ਨਾਲ ਢਿੱਡ ਦੀ ਸਮੱਸਿਆ ਨਹੀਂ ਹੁੰਦੀ ਤੇ ਸਰੀਰ ਨੂੰ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਮਿਲਦੇ ਹਨ। ਜਿਹੜੇ ਲੋਕ ਦੁੱਧ ਨਹੀਂ ਪੀਂਦੇ, ਉਨ੍ਹਾਂ ਨੂੰ ਦਹੀਂ ਜ਼ਰੂਰ ਖਾਣਾ ਚਾਹੀਦਾ ਹੈ। ਦਹੀਂ 'ਚ ਕੈਲਸ਼ੀਅਮ, ਵਿਟਾਮਿਨ ਬੀ-12, ਵਿਟਾਮਿਨ ਬੀ-2, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਦਹੀਂ ਤੇ ਚੀਨੀ ਨੂੰ ਇਕੱਠੇ ਖਾਧਾ ਜਾਵੇ ਤਾਂ ਇਸ ਨਾਲ ਕਈ ਫ਼ਾਇਦੇ ਹੁੰਦੇ ਹਨ। ਗਰਮੀਆਂ 'ਚ ਦਹੀਂ ਤੇ ਚੀਨੀ ਖਾਣ ਨਾਲ ਢਿੱਡ ਠੀਕ ਰਹਿੰਦਾ ਹੈ। ਦਹੀਂ ਤੇ ਚੀਨੀ ਖਾਣ ਨਾਲ ਸਰੀਰ ਨੂੰ ਚੰਗੀ ਮਾਤਰਾ 'ਚ ਗਲੂਕੋਜ਼ ਮਿਲਦਾ ਹੈ, ਜਿਸ ਨਾਲ ਤੁਰੰਤ ਊਰਜਾ ਮਿਲਦੀ ਹੈ। ਜਾਣੋ ਦਹੀਂ 'ਚ ਚੀਨੀ ਮਿਲਾ ਕੇ ਖਾਣ ਦੇ ਫ਼ਾਇਦੇ -


ਦਹੀਂ ਤੇ ਚੀਨੀ ਖਾਣ ਦੇ ਫ਼ਾਇਦੇ
1. ਢਿੱਡ 'ਚ ਠੰਢਕ - ਸਵੇਰੇ ਦਹੀਂ ਤੇ ਚੀਨੀ ਖਾਣ ਨਾਲ ਢਿੱਡ ਠੰਢਾ ਰਹਿੰਦਾ ਹੈ। ਇਹ ਢਿੱਡ ਦੀ ਜਲਣ ਅਤੇ ਐਸੀਡਿਟੀ ਨੂੰ ਵੀ ਘੱਟ ਕਰਦਾ ਹੈ। ਦਹੀਂ ਚੀਨੀ ਨਾਲ ਪਿੱਤ ਦੋਸ਼ ਘੱਟ ਹੁੰਦੇ ਹਨ ਤੇ ਤੁਹਾਨੂੰ ਦਿਨ ਭਰ ਊਰਜਾਵਾਨ ਬਣਾਈ ਰੱਖਦੀ ਹੈ। ਖਾਣਾ ਖਾਣ ਤੋਂ ਬਾਅਦ ਦਹੀਂ ਤੇ ਚੀਨੀ ਖਾਣ ਨਾਲ ਵੀ ਸਰੀਰ ਨੂੰ ਫ਼ਾਇਦਾ ਹੁੰਦਾ ਹੈ।


2. ਚੰਗੇ ਬੈਕਟੀਰੀਆ ਵਧਦੇ ਹਨ - ਦਹੀਂ 'ਚ ਚੰਗੇ ਬੈਕਟੀਰੀਆ ਪਾਏ ਜਾਂਦੇ ਹਨ ਜੋ ਢਿੱਡ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਹ ਬੈਕਟੀਰੀਆ ਅੰਤੜੀਆਂ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਦਹੀਂ ਤੇ ਚੀਨੀ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਦਹੀਂ ਦੇ ਚੰਗੇ ਬੈਕਟੀਰੀਆ ਕੋਲਨ ਕੈਂਸਰ ਤੋਂ ਵੀ ਬਚਾਉਂਦੇ ਹਨ।


3. UTI ਤੇ ਟਾਇਲਟ 'ਚ ਜਲਨ ਘੱਟ ਹੁੰਦੀ ਹੈ - ਦਹੀਂ ਚੀਨੀ ਖਾਣ ਨਾਲ UTI ਅਤੇ ਸਿਸਿਟਟਿਸ ਵਰਗੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ। ਦਹੀਂ ਖਾਣ ਨਾਲ ਟਾਇਲਟ 'ਚ ਜਲਣ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਜਿਹੜੇ ਲੋਕ ਘੱਟ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਦਹੀਂ ਜ਼ਰੂਰ ਖਾਣਾ ਚਾਹੀਦਾ ਹੈ। ਦਹੀਂ 'ਚ ਵਿਟਾਮਿਨ ਏ, ਵਿਟਾਮਿਨ ਈ, ਵਿਟਾਮਿਨ ਸੀ, ਵਿਟਾਮਿਨ ਪਾਈਰੀਡੋਕਸੀਨ, ਕੈਰੋਟੀਨੋਇਡਸ, ਫੋਲੇਟ, ਵਿਟਾਮਿਨ ਬੀ-2, ਵਿਟਾਮਿਨ ਬੀ-12 ਵਰਗੇ ਵਿਟਾਮਿਨ ਪਾਏ ਜਾਂਦੇ ਹਨ।


4. ਗਲੂਕੋਜ਼ ਮਿਲਦਾ- ਸਵੇਰੇ ਦਹੀਂ ਚੀਨੀ ਖਾਣ ਨਾਲ ਸਰੀਰ ਨੂੰ ਤੁਰੰਤ ਗਲੂਕੋਜ਼ ਮਿਲਦਾ ਹੈ। ਦਹੀਂ ਤੇ ਚੀਨੀ ਖਾਣ ਨਾਲ ਤੁਸੀਂ ਦਿਨ ਭਰ ਐਕਟਿਵ ਰਹਿੰਦੇ ਹੋ। ਗਲੂਕੋਜ਼ ਤੁਹਾਡੇ ਦਿਮਾਗ ਤੇ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ। ਇਸ ਲਈ ਜਦੋਂ ਤੁਸੀਂ ਦਹੀਂ ਖਾ ਕੇ ਘਰੋਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਦਿਨ ਭਰ ਊਰਜਾਵਾਨ ਰਹਿੰਦੇ ਹੋ।


5. ਪਚਣ 'ਚ ਆਸਾਨ - ਦਹੀਂ ਵੀ ਪਚਣ 'ਚ ਆਸਾਨ ਹੁੰਦਾ ਹੈ। ਦਹੀਂ ਦੁੱਧ ਨਾਲੋਂ ਜਲਦੀ ਪਚ ਜਾਂਦੀ ਹੈ। ਦਹੀਂ ਜਾਂ ਇਸ ਤੋਂ ਬਣੇ ਉਤਪਾਦ ਨਾਸ਼ਤੇ 'ਚ ਜਲਦੀ ਪਚ ਜਾਂਦੇ ਹਨ, ਦਹੀਂ ਵੀ ਤੁਹਾਡੇ ਪੇਟ ਨੂੰ ਹਲਕਾ ਰੱਖਦਾ ਹੈ। ਜਿਨ੍ਹਾਂ ਲੋਕਾਂ ਨੂੰ ਪਾਚਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਵੇਰੇ ਦਹੀਂ ਜਾਂ ਮੱਖਣ ਪੀਣਾ ਚਾਹੀਦਾ ਹੈ।


Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।