ਚੰਡੀਗੜ੍ਹ: ਗਰਮੀ ਦੇ ਮੌਸਮ 'ਚ ਤਪਦੀ ਲੂ ਤੇ ਝੁਲਸਾਉਣ ਵਾਲੇ ਤਾਪਮਾਨ ਕਾਰਨ ਅਸੀਂ ਦਿਨ 'ਚ ਕਈ ਵਾਰ ਨਹਾਉਣ ਬਾਰੇ ਸੋਚਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਦਿਨ 'ਚ ਇਕ ਤੋਂ ਵੱਧ ਵਾਰ ਨਹਾਉਣਾ ਸਾਡੇ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ।


ਆਓ ਜਾਣਦੇ ਹਾਂ, ਮਾਹਰਾਂ ਦੇ ਅਨੁਸਾਰ ਦਿਨ 'ਚ ਇੱਕ ਤੋਂ ਵੱਧ ਵਾਰ ਨਹਾਉਣ ਨਾਲ ਸਰੀਰ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਸਹਿਣਾ ਪੈਂਦਾ ਹੈ?

1. ਤੰਦਰੁਸਤ ਚਮੜੀ ਤੇਲ ਦੀ ਪਰਤ ਤੇ ਚਮੜੀ 'ਤੇ ਚੰਗੇ ਬੈਕਟੀਰੀਆ ਬਣਾਈ ਰੱਖਣ 'ਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਨਹਾਉਂਦੇ ਸਮੇਂ ਚਮੜੀ ਨੂੰ ਸਾਬਣ ਨਾਲ ਸਾਫ ਕਰਨਾ ਉਨ੍ਹਾਂ ਨੂੰ ਦੂਰ ਕਰਦਾ ਹੈ। ਇਸ ਲਈ ਮਾਹਰ ਸਲਾਹ ਦਿੰਦੇ ਹਨ ਕਿ ਤੁਸੀਂ ਦਿਨ 'ਚ ਸਿਰਫ਼ ਇਕ ਵਾਰ ਨਹਾਓ ਤਾਂ ਜੋ ਤੁਹਾਡੀ ਚਮੜੀ 'ਤੇ ਮੌਜੂਦ ਚੰਗੇ ਬੈਕਟਰੀਆ ਪੂਰੀ ਤਰ੍ਹਾਂ ਖਤਮ ਨਾ ਹੋਣ।

2. ਮਾਹਰ ਮੰਨਦੇ ਹਨ ਕਿ ਨਹਾਉਣ ਤੋਂ ਬਾਅਦ ਚਮੜੀ ਮੋਟੀ ਜਾਂ ਖੁਸ਼ਕ ਹੋ ਜਾਂਦੀ ਹੈ, ਜਿਸ ਕਾਰਨ ਬਾਹਰੀ ਬੈਕਟੀਰੀਆ ਛੇਤੀ ਪਕੜ 'ਚ ਆ ਜਾਂਦੇ ਹਨ। ਉੱਥੇ ਹੀ ਬਾਹਰੀ ਬੈਕਟੀਰੀਆ ਚਮੜੀ ਦੀ ਲਾਗ ਦਾ ਕਾਰਨ ਬਣ ਸਕਦੇ ਹਨ ਜਿਸ ਬਾਰੇ ਡਾਕਟਰ ਅਕਸਰ ਕਹਿੰਦੇ ਹਨ ਕਿ ਸਕਿਨ ਕਰੀਮ ਨਹਾਉਣ ਤੋਂ ਤੁਰੰਤ ਬਾਅਦ ਲਗਾਈ ਜਾਵੇ।

3. ਸਰੀਰ 'ਚ ਐਂਟੀਬਾਡੀਜ਼ ਬਣਾਉਣ ਅਤੇ ਇਮਿਊਨਿਟੀ ਵਧਾਉਣ ਲਈ ਸਾਡੀ ਇਮਿਊਨ ਸਿਸਟਮ ਨੂੰ ਸਹੀ ਮਾਤਰਾ 'ਚ ਆਮ ਬੈਕਟਰੀਆ, ਗੰਦਗੀ ਦੀ ਜ਼ਰੂਰਤ ਹੁੰਦੀ ਹੈ। ਜਿਸ ਕਾਰਨ ਬਹੁਤ ਸਾਰੇ ਡਾਕਟਰ ਕਹਿੰਦੇ ਹਨ ਕਿ ਬੱਚਿਆਂ ਨੂੰ ਹਰ ਰੋਜ਼ ਨਹਾਉਣਾ ਨਹੀਂ ਚਾਹੀਦਾ। ਵਾਰ-ਵਾਰ ਨਹਾਉਣਾ ਸਾਡੇ ਇਮਿਊਨ ਸਿਸਟਮ ਦੀ ਯੋਗਤਾ 'ਤੇ ਵਿਸ਼ੇਸ਼ ਪ੍ਰਭਾਵ ਪਾ ਸਕਦਾ ਹੈ।

4. ਮਾਹਰ ਮੰਨਦੇ ਹਨ ਕਿ ਸ਼ੈਂਪੂ ਅਤੇ ਸਾਬਣ ਦੀ ਵਰਤੋਂ ਸਾਡੇ ਸਰੀਰ 'ਤੇ ਮੌਜੂਦ ਚੰਗੇ ਬੈਕਟਰੀਆ ਨੂੰ ਖਤਮ ਕਰ ਦਿੰਦੀ ਹੈ। ਨਾਲ ਹੀ ਇਹ ਚਮੜੀ 'ਤੇ ਬੈਕਟਰੀਆ ਦਾ ਸੰਤੁਲਨ ਵਿਗਾੜਦੇ ਹਨ। ਇਸ ਲਈ ਇਕ ਤੋਂ ਵੱਧ ਵਾਰ ਨਹਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ।

5. ਮਾਹਰ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਹਨ, ਉਨ੍ਹਾਂ ਨੂੰ 5 ਮਿੰਟ ਤੋਂ ਵੱਧ ਲਈ ਨਹਾਉਣਾ ਨਹੀਂ ਚਾਹੀਦਾ। ਨਾਲ ਹੀ ਉਨ੍ਹਾਂ ਨੂੰ ਇਕ ਮਿੰਟ ਤੋਂ ਵੱਧ ਸਮੇਂ ਲਈ ਸ਼ਾਵਰ ਹੇਠ ਨਹੀਂ ਰਹਿਣਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਤੇ ਵਾਲ ਦੋਵਾਂ ਨੂੰ ਨੁਕਸਾਨ ਹੋ ਸਕਦਾ ਹੈ।