Health Tips: ਆਪਣੇ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬੀਮਾਰੀਆਂ ਤੁਹਾਨੂੰ ਘੇਰਨ ਲੱਗਦੀਆਂ ਹਨ। ਜੇਕਰ ਤੁਸੀਂ ਵੀ ਜ਼ਿੰਦਗੀ ਭਰ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਛੋਟੀਆਂ-ਛੋਟੀਆਂ ਸਿਹਤਮੰਦ ਆਦਤਾਂ ਨੂੰ ਅਪਣਾਉਣਾ ਹੋਵੇਗਾ। ਇਹ ਆਦਤਾਂ ਤੁਹਾਡੇ ਅੰਗਾਂ ਨੂੰ ਸਿਹਤਮੰਦ ਰੱਖਦੀਆਂ ਹਨ ਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਹਨ।


ਇਹ ਸਿਹਤਮੰਦ ਆਦਤਾਂ ਤੁਹਾਡੇ ਸਰੀਰ ਦੇ ਨਾਲ-ਨਾਲ ਤੁਹਾਡੇ ਦਿਮਾਗ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਤੇ ਤੁਸੀਂ ਮਾਨਸਿਕ ਤੌਰ 'ਤੇ ਵੀ ਸਿਹਤਮੰਦ ਬਣ ਜਾਂਦੇ ਹੋ। ਆਓ ਜਾਣਦੇ ਹਾਂ ਉਹ ਕਿਹੜੀਆਂ ਸਿਹਤਮੰਦ ਫਿਟਨੈਸ ਆਦਤਾਂ ਹਨ ਜੋ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ।



ਪੰਜ ਆਦਤਾਂ ਸਰੀਰ ਨੂੰ ਉਮਰ ਭਰ ਫਿੱਟ ਰੱਖਦੀਆਂ


1. ਖਾਲੀ ਪੇਟ ਕੀ ਪੀਣਾ?
ਅਸੀਂ ਸਾਰੇ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਾਂ ਪਰ ਨਤੀਜੇ ਵਜੋਂ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਗੈਸ, ਜਲਨ ਤੇ ਬਦਹਜ਼ਮੀ ਦੀਆਂ ਸ਼ਿਕਾਇਤਾਂ ਵਧਣ ਲੱਗਦੀਆਂ ਹਨ। ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੀ ਬਜਾਏ ਪਾਣੀ ਨਾਲ ਕਰਨੀ ਚਾਹੀਦੀ ਹੈ। ਇਹ ਨਾ ਸਿਰਫ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਬਲਕਿ ਚਰਬੀ ਬਰਨਿੰਗ ਮੈਟਾਬੋਲਿਜ਼ਮ ਨੂੰ ਵੀ ਤੇਜ਼ ਕਰਦਾ ਹੈ।


2. ਨਾਸ਼ਤੇ 'ਚ ਪ੍ਰੋਟੀਨ ਨਾਲ ਭਰਪੂਰ ਭੋਜਨ ਸ਼ਾਮਲ ਕਰੋ
ਸਰੀਰ ਨੂੰ ਫਿੱਟ ਰੱਖਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੀ ਖੁਰਾਕ ਵਿੱਚ ਪ੍ਰੋਟੀਨ ਯੁਕਤ ਭੋਜਨ ਸ਼ਾਮਲ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਪ੍ਰੋਟੀਨ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਮਦਦ ਕਰਦਾ ਹੈ ਤੇ ਤੁਹਾਡੀਆਂ ਮਾਸਪੇਸ਼ੀਆਂ ਨੂੰ ਤਾਕਤ ਦਿੰਦਾ ਹੈ। ਪ੍ਰੋਟੀਨ ਪ੍ਰਾਪਤ ਕਰਨ ਲਈ ਤੁਸੀਂ ਪ੍ਰੋਟੀਨ ਭਰਪੂਰ ਭੋਜਨ ਜਿਵੇਂ ਅੰਡੇ, ਬਦਾਮ, ਦੁੱਧ, ਪੀਨਟ ਬਟਰ, ਚਿਕਨ ਆਦਿ ਦਾ ਸੇਵਨ ਕਰ ਸਕਦੇ ਹੋ।


3. ਰੋਜ਼ਾਨਾ ਫਲ ਖਾਓ
ਸਾਨੂੰ ਹਰ ਰੋਜ਼ ਫਲ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਮੌਸਮੀ ਫਲਾਂ ਨੂੰ ਮੁੱਖ ਤੌਰ 'ਤੇ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਮੌਸਮ 'ਚ ਹੋਣ ਵਾਲੀਆਂ ਬਿਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਗਰਮੀਆਂ ਵਿੱਚ ਤੁਹਾਨੂੰ ਅੰਬ, ਖਬਰੂਜੇ ਤੇ ਤਰਬੂਜ ਵਰਗੇ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸੇਬ, ਪਪੀਤਾ ਵਰਗੇ ਫਾਈਬਰ ਨਾਲ ਭਰਪੂਰ ਫਲਾਂ ਦਾ ਸੇਵਨ ਵੀ ਕਰੋ। ਤਾਜ਼ੇ ਫਲ ਖਾਣ ਨਾਲ ਸਰੀਰ ਨੂੰ ਜ਼ਰੂਰੀ ਖਣਿਜ ਤੇ ਵਿਟਾਮਿਨ ਮਿਲਦੇ ਹਨ।



4. ਗਰੀਨ ਟੀ ਪੀਓ
ਤੁਹਾਨੂੰ ਗ੍ਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ। ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਤੇ ਪੇਟ ਦੀ ਚਰਬੀ ਘਟਾਉਣ ਵਾਲੇ ਗੁਣ ਪਾਏ ਜਾਂਦੇ ਹਨ। ਇਸ ਲਈ ਤੁਹਾਨੂੰ ਦਿਨ ਵਿੱਚ ਦੋ ਵਾਰ, ਸਵੇਰੇ ਤੇ ਸ਼ਾਮ ਨੂੰ ਗ੍ਰੀਨ ਟੀ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ।


5. ਜਿੰਨਾ ਹੋ ਸਕੇ ਸੈਰ ਕਰੋ
ਅੱਜਕੱਲ੍ਹ ਸਾਡੀ ਜੀਵਨ ਸ਼ੈਲੀ ਸੁਖਾਲੀ ਹੋ ਗਈ ਹੈ ਪਰ ਸਾਨੂੰ ਆਪਣੀ ਸਰੀਰਕ ਤੌਰ 'ਤੇ ਸਰਗਰਮ ਜੀਵਨ ਸ਼ੈਲੀ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਦਿਨ ਵਿੱਚ ਵੱਧ ਤੋਂ ਵੱਧ ਸੈਰ ਕਰਨੀ ਚਾਹੀਦੀ ਹੈ। ਦਫ਼ਤਰ ਵਿੱਚ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ। ਪੈਦਲ ਚੱਲਣਾ ਇੱਕ ਵਧੀਆ ਤੇ ਆਸਾਨ ਕਸਰਤ ਹੈ ਜੋ ਤੁਹਾਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਸਿਹਤਮੰਦ ਬਣਾਉਂਦਾ ਹੈ।