Beetroot Juice Benefits : ਚੁਕੰਦਰ ਇੱਕ ਲਾਭਕਾਰੀ ਸਬਜ਼ੀ ਹੈ, ਜਿਸ ਨੂੰ ਲੋਕ ਸਲਾਦ ਦੇ ਰੂਪ ਵਿੱਚ ਖਾਂਦੇ ਹਨ। ਹਲਕੇ ਮਿੱਠੇ ਸੁਆਦ ਵਾਲੇ ਚੁਕੰਦਰ ਨੂੰ ਆਸਾਨੀ ਨਾਲ ਖਾਧਾ ਜਾ ਸਕਦਾ ਹੈ। ਹਾਲਾਂਕਿ, ਕੁਝ ਲੋਕ ਚੁਕੰਦਰ ਦਾ ਅਚਾਰ ਜਾਂ ਇਸ ਦੀ ਸਬਜ਼ੀ ਬਣਾ ਕੇ ਵੀ ਖਾਂਦੇ ਹਨ। ਜੇਕਰ ਤੁਸੀਂ ਚੁਕੰਦਰ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਜੂਸ ਵੀ ਪੀ ਸਕਦੇ ਹੋ। ਚੁਕੰਦਰ ਦੇ ਸਿਹਤ ਲਾਭਾਂ ਨੂੰ ਦੇਖਦੇ ਹੋਏ ਅੱਜਕੱਲ੍ਹ ਇਸ ਨੂੰ ਭਰਪੂਰ ਮਾਤਰਾ ਵਿਚ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਚੁਕੰਦਰ ਤੁਹਾਨੂੰ ਫਿੱਟ ਅਤੇ ਸਿਹਤਮੰਦ ਬਣਾਉਣ ਵਿਚ ਮਦਦ ਕਰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਆਇਰਨ ਪਾਇਆ ਜਾਂਦਾ ਹੈ, ਇਸ ਲਈ ਇਹ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਹੀਮੋਗਲੋਬਿਨ ਵਧਾਉਣ 'ਚ ਮਦਦ ਕਰਦਾ ਹੈ। ਜਾਣੋ ਚੁਕੰਦਰ ਦਾ ਜੂਸ ਪੀਣ ਦੇ ਫਾਇਦੇ...
- ਬਲੱਡ ਪ੍ਰੈਸ਼ਰ ਰਹਿੰਦੈ ਕੰਟਰੋਲ- ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਚੁਕੰਦਰ ਦਾ ਜੂਸ ਪੀਣ ਨਾਲ ਸਿਸਟੋਲਿਕ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਇਹ ਜੂਸ ਨਾਈਟ੍ਰੇਟ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਵਿੱਚ ਬਦਲ ਜਾਂਦਾ ਹੈ। ਨਾਈਟ੍ਰਿਕ ਆਕਸਾਈਡ ਖੂਨ ਦੇ ਸੈੱਲਾਂ ਨੂੰ ਆਰਾਮ ਦਿੰਦਾ ਹੈ ਤੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ।
- ਸਟੈਮਿਨਾ ਹੁੰਦੈ ਮਜ਼ਬੂਤ- ਜੇਕਰ ਤੁਸੀਂ ਵਰਕਆਊਟ ਕਰਨ ਤੋਂ ਪਹਿਲਾਂ ਚੁਕੰਦਰ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਸਟੈਮਿਨਾ ਵਧਦਾ ਹੈ। ਇੱਕ ਗਲਾਸ ਚੁਕੰਦਰ ਦਾ ਜੂਸ ਪੀਣ ਨਾਲ ਤੁਰੰਤ ਊਰਜਾ ਮਿਲਦੀ ਹੈ। ਇਸ ਦੇ ਨਾਲ, ਤੁਸੀਂ ਤੇਜ਼ ਰਫ਼ਤਾਰ ਵਾਲੇ ਅਭਿਆਸਾਂ ਨੂੰ ਆਸਾਨੀ ਨਾਲ ਅਤੇ ਤੇਜ਼ੀ ਨਾਲ ਕਰ ਸਕਦੇ ਹੋ। ਅਜਿਹੀਆਂ ਕਸਰਤਾਂ ਕਰਨ ਨਾਲ ਸਰੀਰ ਵਿੱਚ ਸਹਿਣਸ਼ੀਲਤਾ ਪੈਦਾ ਹੁੰਦੀ ਹੈ।
- ਪ੍ਰਦੂਸ਼ਣ ਤੋਂ ਕਰਦਾ ਬਚਾਅ- ਚੁਕੰਦਰ ਦਾ ਜੂਸ ਪੀਣ ਨਾਲ ਸਰੀਰ ਨੂੰ ਬੇਟੇਨ ਮਿਲਦਾ ਹੈ। ਇਹ ਇੱਕ ਪੌਸ਼ਟਿਕ ਤੱਤ ਹੈ ਜੋ ਸੈੱਲਾਂ, ਐਨਜ਼ਾਈਮਾਂ ਅਤੇ ਟਿਸ਼ੂਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਜਲਣ ਘੱਟ ਹੁੰਦੀ ਹੈ ਤੇ ਸਰੀਰ ਨੂੰ ਅੰਦਰੋਂ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਚੁਕੰਦਰ ਦਾ ਜੂਸ ਦਿਲ ਦੀ ਸਿਹਤ ਲਈ ਚੰਗਾ ਹੁੰਦਾ ਹੈ।
- ਕੈਂਸਰ ਤੋਂ ਬਚਾਅ- ਚੁਕੰਦਰ ਦਾ ਜੂਸ ਪੀਣ ਨਾਲ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ 'ਚ ਪਾਏ ਜਾਣ ਵਾਲੇ ਫਾਈਟੋਨਿਊਟ੍ਰੀਐਂਟਸ ਕੈਂਸਰ ਖਿਲਾਫ ਕਾਰਗਰ ਹਨ। ਚੁਕੰਦਰ ਦੇ ਅਰਕ ਨੂੰ ਪਾਣੀ ਵਿਚ ਮਿਲਾ ਕੇ ਪੀਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ।
- ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ- ਜੋ ਲੋਕ ਰੋਜ਼ਾਨਾ ਚੁਕੰਦਰ ਦਾ ਜੂਸ ਪੀਂਦੇ ਹਨ, ਉਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਚੁਕੰਦਰ 'ਚ ਵਿਟਾਮਿਨ ਸੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਦੀ ਰੋਗਾਂ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ।
- ਭਾਰ ਘਟਾਉਣ 'ਚ ਮਿਲਦੀ ਮਦਦ- ਚੁਕੰਦਰ 'ਚ ਫਾਈਬਰ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜਿਸ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ ਅਤੇ ਭੁੱਖ ਘੱਟ ਲੱਗਦੀ ਹੈ। ਚੁਕੰਦਰ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਨਰਵਸ ਸਿਸਟਮ ਅਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਬਣਾਉਂਦਾ ਹੈ। ਇਸ ਵਿੱਚ ਪਾਇਆ ਜਾਣ ਵਾਲਾ ਮੈਂਗਨੀਜ਼ ਹੱਡੀਆਂ, ਲੀਵਰ ਅਤੇ ਗੁਰਦਿਆਂ ਲਈ ਚੰਗਾ ਹੁੰਦਾ ਹੈ।