Roti Making Mistakes : ਰੋਟੀ ਸਾਡੀ ਪਲੇਟ ਦਾ ਅਹਿਮ ਹਿੱਸਾ ਹੈ। ਇਸ ਤੋਂ ਬਿਨਾਂ ਭੋਜਨ ਅਧੂਰਾ ਲੱਗਦਾ ਹੈ। ਰੋਟੀ ਨੂੰ ਤਾਕਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਰੋਟੀ ਖਾਣ ਨਾਲ ਸਿਹਤ 'ਚ ਸੁਧਾਰ ਹੁੰਦਾ ਹੈ। ਅਕਸਰ ਘਰ ਵਿੱਚ ਰੋਟੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਇਹ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਪਰ ਜੇਕਰ ਰੋਟੀ ਨੂੰ ਸਹੀ ਤਰੀਕੇ ਨਾਲ ਨਾ ਬਣਾਇਆ ਜਾਵੇ ਤਾਂ ਇਹ ਸਿਹਤ ਨੂੰ ਬਣਨ ਨਹੀਂ  ਦਿੰਦੀ। ਇਸ ਵਜ੍ਹਾ ਕਰਕੇ ਰੋਟੀ ਸਰੀਰ ਨੂੰ ਨਹੀਂ ਲੱਗਦੀ। ਇਸ ਲਈ, ਆਟੇ ਨੂੰ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ, ਸਭ ਕੁਝ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਰੋਟੀ ਬਣਾਉਂਦੇ ਸਮੇਂ ਕਿਹੜੀ ਗਲਤੀ ਸਿਹਤ ਨੂੰ ਠੀਕ ਨਹੀਂ ਰੱਖਦੀ...



ਆਟੇ ਨੂੰ ਗੁੰਨਣ ਤੋਂ ਤੁਰੰਤ ਬਾਅਦ ਰੋਟੀ ਨਾ ਬਣਾਓ
ਆਟੇ ਨੂੰ ਗੁੰਨਣ ਤੋਂ ਤੁਰੰਤ ਬਾਅਦ ਕਦੇ ਵੀ ਤਾਜ਼ੀ ਰੋਟੀ ਨਾ ਬਣਾਓ। ਆਟੇ ਨੂੰ ਗੁੰਨਣ ਤੋਂ ਬਾਅਦ, ਇਸ ਨੂੰ ਘੱਟੋ-ਘੱਟ ਪੰਜ ਮਿੰਟ ਜਾਂ ਇਸ ਤੋਂ ਵੱਧ ਸਮੇਂ ਲਈ ਰੱਖੋ ਅਤੇ ਜਦੋਂ ਇਹ ਫਰਮੇਟ ਲੱਗੇ ਤਾਂ ਰੋਟੀਆਂ ਬਣਾ ਲਓ। ਇਸ ਨਾਲ ਚੰਗੇ ਬੈਕਟੀਰੀਆ ਦਾ ਵਿਕਾਸ ਹੁੰਦਾ ਹੈ ਅਤੇ ਰੋਟੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ।



ਨਾਨ-ਸਟਿਕ ਪੈਨ ਨੂੰ ਅਲਵਿਦਾ ਕਹੋ
ਜੇਕਰ ਤੁਸੀਂ ਵੀ ਨਾਨ-ਸਟਿਕ ਪੈਨ 'ਤੇ ਰੋਟੀ ਬਣਾ ਰਹੇ ਹੋ ਤਾਂ ਇਹ ਇੱਕ ਗੰਭੀਰ ਗਲਤੀ ਹੈ। ਤੁਸੀਂ ਰੋਟੀ ਨੂੰ ਕਿਵੇਂ ਪਕਾ ਰਹੇ ਹੋ, ਇਹ ਬਹੁਤ ਮਾਇਨੇ ਰੱਖਦਾ ਹੈ। ਇਸ ਲਈ ਰੋਟੀ ਨੂੰ ਨਾਨ-ਸਟਿਕ ਤਵੇ 'ਤੇ ਨਹੀਂ ਸਗੋਂ ਲੋਹੇ ਦੇ ਤਵੇ 'ਤੇ ਪਕਾਉਣਾ ਚਾਹੀਦਾ ਹੈ। ਲੋਹੇ ਦੇ ਤਵੇ ਉੱਤੇ ਬਣੀ ਰੋਟੀ ਸਿਹਤ ਨੂੰ ਲਾਭ ਦਿੰਦੀ ਹੈ।
 
ਗਲਤੀ ਨਾਲ ਵੀ ਰੋਟੀ ਨੂੰ ਐਲੂਮੀਨੀਅਮ ਫੋਇਲ 'ਚ ਨਾ ਲਪੇਟੋ
ਲੋਕ ਅਕਸਰ ਗਰਮ ਰੋਟੀਆਂ ਨੂੰ ਐਲੂਮੀਨੀਅਮ ਫੁਆਇਲ ਨਾਲ ਲਪੇਟਦੇ ਹਨ। ਇਸ ਨੂੰ ਸਭ ਤੋਂ ਵੱਡੀ ਗਲਤੀ ਮੰਨਿਆ ਜਾਂਦਾ ਹੈ। ਅਜਿਹਾ ਕਰਨਾ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ। ਜੇ ਤੁਸੀਂ ਰੋਟੀ ਨੂੰ ਲਪੇਟਣਾ ਹੈ, ਤਾਂ ਇਸ ਨੂੰ ਕੱਪੜੇ ਵਿੱਚ ਲਪੇਟੋ। ਬਹੁਤ ਸਾਰੇ ਲੋਕ ਆਫ਼ਿਸ ਲੰਚ ਵਿੱਚ ਜੋ ਰੋਟੀ ਲੈ ਕੇ ਜਾਂਦੇ ਨੇ, ਉਸ ਨੂੰ ਐਲੂਮੀਨੀਅਮ ਫੁਆਇਲ ਦੇ ਵਿੱਚ ਲਪੇਟ ਕੇ ਲੈ ਜਾਂਦੇ ਹਨ। ਜੋ ਕਿ ਇੱਕ ਗਲਤ ਆਦਤ ਹੈ, ਇਸ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਹੋ ਸਕੇ ਤਾਂ ਰੋਟੀ ਨੂੰ ਕੱਪੜੇ ਜਾਂ ਪੋਣੇ ਦੀ ਵਰਤੋਂ ਕਰੋ। 



ਮਲਟੀਗ੍ਰੇਨ ਆਟਾ ਖਾਣ ਤੋਂ ਪਰਹੇਜ਼ ਕਰੋ
ਡਾਇਟੀਸ਼ੀਅਨ ਕਹਿੰਦੇ ਹਨ ਕਿ ਮਲਟੀਗ੍ਰੇਨ ਰੋਟੀਆਂ ਕਦੇ ਵੀ ਨਹੀਂ ਖਾਣੀਆਂ ਚਾਹੀਦੀਆਂ। ਇੱਕ ਸਮੇਂ ਵਿੱਚ ਇੱਕ ਹੀ ਆਟੇ ਨਾਲ ਬਣੀ ਰੋਟੀ ਹੀ ਸਿਹਤ ਨੂੰ ਲੱਗਦੀ ਹੈ। ਕਣਕ, ਜੁਆਰ ਜਾਂ ਕਿਸੇ ਹੋਰ ਚੀਜ਼ ਦੀਆਂ ਰੋਟੀਆਂ ਅਲੱਗ ਤੋਂ ਬਣਾ ਲਓ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।