ਕਸਰਤ ਦੇ ਨਾਲ, ਭਾਰ ਘਟਾਉਣ ਲਈ ਸਹੀ ਖੁਰਾਕ ਲੈਣਾ ਵੀ ਮਹੱਤਵਪੂਰਨ ਹੈ। ਜੇ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਵਰਕਆਊਟ ਦੇ ਨਾਲ-ਨਾਲ ਖਾਣ ਪੀਣ ਦਾ ਧਿਆਨ ਵੀ ਰੱਖਣਾ ਪਏਗਾ। ਤੁਹਾਨੂੰ ਅਜਿਹੀਆਂ ਚੀਜ਼ਾਂ ਨੂੰ ਖਾਣੇ ਵਿੱਚ ਸ਼ਾਮਲ ਕਰਨਾ ਪਏਗਾ ਤਾਂ ਜੋ ਤੁਸੀਂ ਆਪਣੇ ਭਾਰ ਨੂੰ ਨਿਯੰਤਰਿਤ ਕਰੋ। ਬਾਹਰਲਾ ਖਾਣਾ, ਪੀਜ਼ਾ-ਬਰਗਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜੋ ਤੁਹਾਡਾ ਭਾਰ ਘਟਣ ਤੋਂ ਰੋਕਦੀਆਂ ਹਨ।

1. ਵਾਈਟ ਬਰੈੱਡ:

ਜ਼ਿਆਦਾਤਰ ਘਰਾਂ 'ਚ ਲੋਕ ਨਾਸ਼ਤੇ ਲਈ ਬਰੈੱਡ ਖਾਣਾ ਪਸੰਦ ਕਰਦੇ ਹਨ। ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਹੋ ਕਿ ਵਾਈਟ ਬਰੈੱਡ ਖਾਣ ਨਾਲ ਤੇਜ਼ੀ ਨਾਲ ਭਾਰ ਵਧਦਾ ਹੈ। ਵਾਈਟ ਬਰੈੱਡ ਵਿੱਚ ਕੈਲੋਰੀ ਅਤੇ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ। ਜੋ ਤੁਹਾਡਾ ਭਾਰ ਵਧਾ ਸਕਦਾ ਹੈ।

2. ਚਿਪਸ ਤੇ ਫਰੈਂਚ ਫਰਾਇਸ:

ਤਲੇ ਹੋਏ ਆਲੂ ਖਾਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਆਲੂ ਦੇ ਚਿਪਸ ਅਤੇ ਫਰੈਂਚ ਫਰਾਈ ਖਾਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

3. ਚੌਕਲੇਟ:

ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਤੁਰੰਤ ਚੌਕਲੇਟ, ਕੈਂਡੀ ਜਾਂ ਟੌਫੀ ਖਾਣ ਦੀ ਆਦਤ ਛੱਡਣੀ ਚਾਹੀਦੀ ਹੈ। ਚਾਕਲੇਟ ਜਾਂ ਟੌਫੀ 'ਚ ਬਹੁਤ ਸਾਰੀ ਸ਼ੂਗਰ ਅਤੇ ਕੈਲੋਰੀਸ ਹੁੰਦੀ ਹੈ। ਇਕ ਸਧਾਰਣ ਕੈਂਡੀ 'ਚ ਤਕਰੀਬਨ 200-300 ਕੈਲੋਰੀਸ ਹੁੰਦੀਆਂ ਹਨ।

4. ਸ਼ੂਗਰ ਡ੍ਰਿੰਕਸ:

ਕੀ ਤੁਹਾਨੂੰ ਪਤਾ ਹੈ ਕਿ ਗਰਮੀਆਂ ਦੇ ਦੌਰਾਨ ਪੀਏ ਜਾਨ ਵਾਲੇ ਕੋਲਡ ਡਰਿੰਕ ਤੁਹਾਡੇ ਭਾਰ ਨੂੰ ਵਧਾ ਸਕਦੇ ਹਨ। ਕੋਲਡ ਡਰਿੰਕ ਅਤੇ ਸੋਡਾ ਨੂੰ ਸਭ ਤੋਂ ਵੱਧ ਅਨਹੇਲਦੀ ਭੋਜਨ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਜ਼ਿਆਦਾ ਮਾਤਰਾ ਤੁਹਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।

5. ਆਇਸ ਕਰੀਮ:

ਮਾਰਕੀਟ 'ਚ ਮਿਲਣ ਵਾਲੀ ਆਈਸ ਕਰੀਮ 'ਚ ਬਹੁਤ ਸਾਰੀਆਂ ਕੈਲੋਰੀਸ ਅਤੇ ਸ਼ੂਗਰ ਹੁੰਦੀ ਹੈ। ਜ਼ਿਆਦਾ ਆਈਸ ਕਰੀਮ ਖਾਣ ਨਾਲ ਤੁਹਾਡਾ ਭਾਰ ਵਧਦਾ ਹੈ ਅਤੇ ਇਹ ਸਿਹਤ ਲਈ ਵੀ ਨੁਕਸਾਨਦੇਹ ਹੈ।