Alkaline water Benefits: ਅਲਕਲਾਈਨ  (ਖਾਰੇ) ਪਾਣੀ 'ਚ ਆਮ ਪਾਣੀ ਨਾਲੋਂ ਜ਼ਿਆਦਾ Ph ਹੁੰਦਾ ਹੈ, ਜੋ ਸਾਡੇ ਸਰੀਰ 'ਚ ਬਣੇ ਐਸਿਡ ਨੂੰ ਖ਼ਤਮ ਕਰਦਾ ਹੈ। ਅਜਿਹਾ ਪਾਣੀ ਪੀਣ ਨਾਲ ਢਿੱਡ ਸਾਫ਼ ਰਹਿੰਦਾ ਹੈ ਅਤੇ ਐਸੀਡਿਟੀ ਵੀ ਨਹੀਂ ਹੁੰਦੀ। ਸਾਦੇ ਪਾਣੀ ਦਾ ਆਮ ਤੌਰ 'ਤੇ pH ਪੱਧਰ 7 ਹੁੰਦਾ ਹੈ ਅਤੇ ਜੇਕਰ ਕਿਸੇ ਪਾਣੀ ਦਾ pH 8 ਜਾਂ 9 ਜਾਂ ਇਸ ਤੋਂ ਵੱਧ ਪਾਇਆ ਜਾਂਦਾ ਹੈ ਤਾਂ ਉਹ ਖਾਰੇ ਪਾਣੀ ਦੀ ਕੈਟਾਗਰੀ 'ਚ ਆਉਂਦਾ ਹੈ।


ਖਾਰਾ ਪਾਣੀ ਦੇ ਲਾਭ


ਖਾਰਾ ਪਾਣੀ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਇਸ ਕਾਰਨ ਸਰੀਰ 'ਚ ਐਸਿਡ ਘੱਟ ਬਣਦਾ ਹੈ ਅਤੇ ਐਸੀਡਿਟੀ ਨਹੀਂ ਹੁੰਦੀ।
ਇਹ ਹਾਈ ਬੀਪੀ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦਗਾਰ ਹੈ।
ਇਹ ਸਰੀਰ 'ਚ ਹਾਈਡ੍ਰੇਸ਼ਨ ਵਧਾਉਂਦਾ ਹੈ।
ਖਾਰਾ ਪਾਣੀ ਬੁਢਾਪੇ ਨੂੰ ਘਟਾਉਂਦਾ ਹੈ।
ਇਹ ਪਾਣੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ।


ਕੀ ਹੈ ਖਾਰੀ ਪਾਣੀ?


ਅਸਲ 'ਚ ਖਾਣੇ ਅਤੇ ਪੀਣ 'ਚ ਦੋ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ, ਖਾਰਾ ਅਤੇ ਤੇਜ਼ਾਬੀ। ਤੇਜ਼ਾਬੀ ਭੋਜਨ ਅਤੇ ਪਾਣੀ ਬਿਮਾਰੀਆਂ ਦਾ ਕਾਰਨ ਬਣਦੇ ਹਨ, ਜਦਕਿ ਖਾਰਾ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਖਾਰੇ ਨੂੰ 0-14 pH ਪੱਧਰ 'ਤੇ ਮਾਪਿਆ ਜਾਂਦਾ ਹੈ ਅਤੇ ਜੇਕਰ ਇਹ ਕਿਸੇ ਭੋਜਨ ਜਾਂ ਪਾਣੀ 'ਚ 14 ਤੱਕ ਹੋਵੇ ਤਾਂ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ। ਜੇਕਰ ਕੋਈ ਪਾਣੀ ਜਾਂ ਭੋਜਨ 0 ਜਾਂ 1 ਹੈ ਤਾਂ ਉਸ ਨੂੰ ਤੇਜ਼ਾਬ ਮੰਨਿਆ ਜਾਵੇਗਾ ਅਤੇ ਜੇਕਰ ਇਹ 13-14 ਹੈ ਤਾਂ ਉਸ ਨੂੰ ਖਾਰਾ ਮੰਨਿਆ ਜਾਵੇਗਾ।


ਹਾਲਾਂਕਿ ਸਿਰਫ਼ pH ਹਾਈ ਹੋਣ 'ਤੇ ਉਹ ਪਾਣੀ ਪੂਰੀ ਤਰ੍ਹਾਂ ਖਾਰਾ ਨਹੀਂ ਹੁੰਦਾ ਅਤੇ ਉਸ ਦੇ ਸਾਰੇ ਲਾਭ ਨਹੀਂ ਮਿਲਦੇ, ਸਗੋਂ ਪਾਣੀ 'ਚ ਖਾਰੀ ਖਣਿਜ ਅਤੇ ਨੈਗੇਟਿਵ ਆਕਸੀਡੇਸ਼ਨ ਰਿਡਕਸ਼ਨ ਪੋਟੈਂਸ਼ੀਅਲ (ORP) ਵੀ ਹੋਣੇ ਚਾਹੀਦੇ ਹਨ। ਇਸ ਕਾਰਨ ਪਾਣੀ ਐਂਟੀ-ਆਕਸੀਡੈਂਟ ਦਾ ਕੰਮ ਕਰਦਾ ਹੈ। ਪਾਣੀ 'ਚ ਜਿੰਨੀ ਵੱਧ ORP ਵੈਲਿਊ ਨੈਗੇਟਿਵ ਹੋਵੇਗੀ, ਉਹ ਉਨਾ ਹੀ ਬਿਹਤਰ ਐਂਟੀਆਕਸੀਡੈਂਟ ਹੋਵੇਗਾ।



ਕਿੱਥੋਂ ਲਿਆਈਏ ਖਾਰੀ ਪਾਣੀ?
ਅੱਜ-ਕੱਲ੍ਹ ਬਜ਼ਾਰ 'ਚ ਖਾਰੀ ਪਾਣੀ ਵਾਲੇ RO ਉਪਲੱਬਧ ਹਨ, ਜਿਨ੍ਹਾਂ 'ਚ ਇੱਕ ਵੱਖਰਾ ਅਲਕਲੀਨ ਕਾਰਟ੍ਰੀਜ ਹੁੰਦਾ ਹੈ ਜੋ ਪਾਣੀ ਦਾ ਪੀਐਚ ਲੈਵਲ ਵਧਾਉਂਦਾ ਹੈ ਅਤੇ ਇਸ 'ਚ ਲੋੜੀਂਦੇ ਮਿਨਰਲਸ ਵੀ ਜੋੜਦਾ ਹੈ।


Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।