Heart Birth Defects: ਅੱਜ-ਕੱਲ੍ਹ ਦਿਲ ਨਾਲ ਸਬੰਧਤ ਸਮੱਸਿਆਵਾਂ ਬਹੁਤ ਆਮ ਹੋ ਗਈਆਂ ਹਨ। ਨੌਜਵਾਨਾਂ ਨੂੰ ਦਿਲ ਦੀਆਂ ਬਿਮਾਰੀਆਂ ਜਿਵੇਂ ਦਿਲ ਦਾ ਦੌਰਾ, ਸਟ੍ਰੋਕ, ਹਾਰਟ ਫੇਲ੍ਹ ਆਦਿ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਖ਼ਬਰਾਂ ਆਈਆਂ ਹਨ ਕਿ ਕੁਝ ਸਾਲ ਪਹਿਲਾਂ ਅਮਰੀਕਾ ਦੇ ਮਿਸ਼ੀਗਨ 'ਚ ਇਕ ਬੱਚੇ ਦਾ ਜਨਮ ਹੋਇਆ ਸੀ, ਜਿਸ ਦਾ ਨਾਂਅ ਮੈਕਸ ਵੀਗੇਲ ਸੀ। ਉਸ ਮਾਸੂਮ ਬੱਚੇ ਨੂੰ ਜਨਮ ਤੋਂ ਹੀ ਦਿਲ ਦੀਆਂ 2 ਸਮੱਸਿਆਵਾਂ ਸਨ। ਜਦੋਂ ਉਹ ਪੈਦਾ ਹੋਇਆ ਸੀ ਤਾਂ ਉਹ ਐਟਰੀਅਲ ਸੇਪਟਲ ਡਿਫੈਕਟਸ (Atrial septal defect, ASD) ਨਾਲ ਪੈਦਾ ਹੋਇਆ ਸੀ। ਏਐਸਡੀ 'ਚ ਦਿਲ ਦੇ ਉੱਪਰਲੇ ਚੈਂਬਰ 'ਚ ਇੱਕ ਛੇਕ ਹੁੰਦਾ ਹੈ। ਇਸ ਦੇ ਨਾਲ ਹੀ ਉਸ ਦੇ ਦਿਲ ਦੀ ਖੱਬੀ ਵੈਂਟ੍ਰਿਕੂਲਰ ਫੇਲ੍ਹ ਸੀ, ਜਿਸ ਨੂੰ ਲੈਫ਼ਟ ਵੈਂਟ੍ਰਿਕੂਲਰ ਨਾਨ-ਕੰਪੈਕਸ਼ਨ ਕਾਰਡੀਓਮਿਓਪੈਥੀ ਕਿਹਾ ਜਾਂਦਾ ਹੈ।


ਸਾਲ 2019 'ਚ ਜਦੋਂ ਮੈਕਸ ਦੀ ਹਾਰਟ ਸਰਜਰੀ ਹੋਈ ਤਾਂ ਉਸ ਦੀ ਉਮਰ 4 ਸਾਲ ਸੀ। ਜਦੋਂ ਉਸ ਨੂੰ ਸਰਜਰੀ ਤੋਂ ਬਾਅਦ ਘਰ ਲਿਜਾਇਆ ਗਿਆ ਤਾਂ ਉਹ ਅਸਾਧਾਰਨ ਵਿਵਹਾਰ ਕਰਨ ਲੱਗਾ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਦੌਰਾ ਪਿਆ ਹੈ। ਦੌਰਾ ਪੈਣ ਤੋਂ ਬਾਅਦ ਉਸ ਦੇ ਅੱਧੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਹੁਣ ਆਮ ਜ਼ਿੰਦਗੀ ਜੀਅ ਰਿਹਾ ਹੈ ਅਤੇ ਉਸ ਦੀ ਉਮਰ 7 ਸਾਲ ਹੈ।


ਇਹ ਸਾਰੀ ਸਥਿਤੀ ਐਟ੍ਰੀਅਲ ਸੇਪਟਲ ਡਿਫੈਕਟਸ (ਏਐਸਡੀ) ਕਾਰਨ ਹੋਈ ਸੀ। ਇਹ ਬੱਚਿਆਂ 'ਚ ਜਨਮ ਦੇ ਨਾਲ ਪੈਦਾ ਹੁੰਦੀ ਹੈ। ਬਹੁਤ ਸਾਰੇ ਬੱਚਿਆਂ ਨੂੰ ਦਿਲ ਨਾਲ ਸਬੰਧਤ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਦਾ ਸਮੇਂ ਸਿਰ ਪਤਾ ਲੱਗਣ 'ਤੇ ਸਹੀ ਇਲਾਜ ਹੋ ਸਕਦਾ ਹੈ।


ਐਟ੍ਰੀਅਲ ਸੇਪਟਲ ਡਿਫੈਕਟਸ(ASD) ਕੀ ਹੈ?


Mayoclinic ਦੇ ਮੁਤਾਬਕ ਦਿਲ ਦੇ ਚਾਰ ਚੈਂਬਰ ਅਤੇ ਚਾਰ ਵਾਲਵ ਹੁੰਦੇ ਹਨ, ਜੋ ਆਪਸ 'ਚ ਜੁੜੇ ਹੁੰਦੇ ਹਨ। ਐਟ੍ਰੀਅਲ ਸੇਪਟਲ ਡਿਫੈਕਟਸ (ਏਐਸਡੀ) ਦਿਲ ਦੇ ਉਪਰਲੇ ਚੈਂਬਰਾਂ (ਸੱਜੇ ਅਤੇ ਖੱਬੀ ਅਟ੍ਰਿਆ) ਦੀ ਕੰਧ 'ਚ ਹੋਣ ਵਾਲਾ ਛੇਕ ਹੈ। ਆਸਾਨ ਸ਼ਬਦਾਂ 'ਚ ਸਮਝੀਏ ਤਾਂ ਏਐਸਡੀ ਦਿਲ ਨਾਲ ਸਬੰਧਤ ਬਰਥ ਡਿਫੈਕਟ ਹੈ। ਏਐਸਡੀ 'ਚ ਹਾਰਟ ਚੈਂਬਰਸ ਦੀ ਕੰਧ 'ਚ ਛੇਕ ਹੁੰਦੇ ਹਨ। ਇਸ ਕੰਧ 'ਚ ਛੇਕ ਹੋਣ ਕਾਰਨ ਦੋਹਾਂ ਚੈਂਬਰਾਂ 'ਚ ਮੌਜੂਦ ਖੂਨ ਇਕ-ਦੂਜੇ 'ਚ ਰਲਣ ਲੱਗਦਾ ਹੈ।


ਇਹ ਸਮੱਸਿਆ ਜਨਮ ਤੋਂ ਹੀ ਹੁੰਦੀ ਹੈ। ਛੋਟੇ ਏਐਸਡੀ ਬਹੁਤ ਘੱਟ ਪਾਏ ਜਾਂਦੇ ਹਨ ਅਤੇ ਕੋਈ ਖਤਰਾ ਨਹੀਂ ਬਣਦੇ। ਇਹ ਛੇਕ ਉਮਰ ਦੇ ਨਾਲ ਬੰਦ ਹੋ ਜਾਂਦੇ ਹਨ, ਪਰ ਦਿਲ 'ਚ ਵੱਡਾ ਛੇਕ ਹੋਣ ਨਾਲ ਦਿਲ ਅਤੇ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ। ਏਐਸਡੀ ਨੂੰ ਠੀਕ ਕਰਨ ਲਈ ਸਰਜਰੀ ਦੀ ਲੋੜ ਹੁੰਦੀ ਹੈ।