Broccoli Benefits: ਗੋਭੀ ਵਰਗੀ ਦਿਖਣ ਵਾਲੀ ਇਹ ਸਬਜ਼ੀ ਪ੍ਰੋਟੀਨ ਦਾ ਪਾਵਰ ਹਾਊਸ ਹੈ, ਇਸ ਨੂੰ ਖਾਣ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਅਤੇ ਤਾਕਤ ਮਿਲਦੀ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਪ੍ਰੋਟੀਨ ਚੰਗੀ ਸਿਹਤ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਈ ਲੋਕ ਅੰਡੇ ਤੋਂ ਆਪਣੀ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਦੇ ਹਨ ਪਰ ਰੋਜ਼ਾਨਾ ਖਾਧੀਆਂ ਜਾਣ ਵਾਲੀਆਂ ਕੁੱਝ ਸਬਜ਼ੀਆਂ 'ਚ ਵੀ ਇਹ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੀ ਹੀ ਇਕ ਸਬਜ਼ੀ ਹੈ ਬਰੋਕਲੀ (Broccoli ), ਜੋ ਦੇਖਣ ਵਿਚ ਤਾਂ ਗੋਭੀ ਵਰਗੀ ਹੈ ਪਰ ਪ੍ਰੋਟੀਨ ਦੇ ਮਾਮਲੇ ਵਿਚ ਅੰਡੇ ਤੋਂ ਘੱਟ ਨਹੀਂ ਹੈ। ਸ਼ਾਕਾਹਾਰੀ ਲੋਕ ਇਸ ਦਾ ਸੇਵਨ ਕਰਕੇ ਆਪਣੀ ਪ੍ਰੋਟੀਨ ਦੀ ਲੋੜ ਪੂਰੀ ਕਰ ਸਕਦੇ ਹਨ। ਆਓ ਜਾਣਦੇ ਹਾਂ ਬਰੋਕਲੀ ਨੂੰ ਇੰਨਾ ਲਾਭਕਾਰੀ ਕਿਉਂ ਮੰਨਿਆ ਜਾਂਦਾ ਹੈ (Broccoli Benefits)…
ਬਰੋਕਲੀ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਹੈ
USDA ਦੇ ਅਨੁਸਾਰ, ਇੱਕ ਅੰਡੇ ਖਾਣ ਨਾਲ ਸਰੀਰ ਨੂੰ ਲਗਭਗ 6 ਗ੍ਰਾਮ ਪ੍ਰੋਟੀਨ ਮਿਲਦਾ ਹੈ, ਜਦੋਂ ਕਿ 100 ਗ੍ਰਾਮ ਬਰੋਕਲੀ ਲਗਭਗ 3 ਗ੍ਰਾਮ ਪ੍ਰੋਟੀਨ ਪ੍ਰਦਾਨ ਕਰਦੀ ਹੈ। ਇਸ ਦਾ ਮਤਲਬ ਹੈ ਕਿ ਬ੍ਰੋਕਲੀ ਪ੍ਰੋਟੀਨ ਦਾ ਚੰਗਾ ਸਰੋਤ ਹੈ। ਇਹ ਉਨ੍ਹਾਂ ਲਈ ਬਿਹਤਰ ਵਿਕਲਪ ਹੈ ਜੋ ਅੰਡੇ ਨਹੀਂ ਖਾਂਦੇ।
ਬਰੋਕਲੀ ਦੇ ਕੀ ਫਾਇਦੇ ਹਨ?
ਕੈਂਸਰ ਦਾ ਘੱਟ ਖਤਰਾ
ਬਰੋਕਲੀ ਇੱਕ ਕਿਸਮ ਦੀ ਕਰੂਸੀਫੇਰਸ ਸਬਜ਼ੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਸਾਰੇ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਖਰਾਬ ਹੋਣ ਤੋਂ ਰੋਕਣ ਦਾ ਕੰਮ ਕਰਦੇ ਹਨ। ਇਸ ਨਾਲ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਬਰੋਕਲੀ ਵਿੱਚ ਅੰਡੇ ਨਾਲੋਂ ਘੱਟ ਕੈਲੋਰੀ ਹੁੰਦੀ ਹੈ। ਇਸ 'ਚ 2.6 ਗ੍ਰਾਮ ਡਾਇਟਰੀ ਫਾਈਬਰ ਹੁੰਦਾ ਹੈ, ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਭਾਰ ਘੱਟ ਹੁੰਦਾ ਹੈ ਅਤੇ ਮੋਟਾਪਾ ਵੀ ਨਹੀਂ ਵਧਦਾ।
ਹੱਡੀਆਂ ਨੂੰ ਤਾਕਤ ਮਿਲਦੀ ਹੈ
ਕੈਲਸ਼ੀਅਮ ਅਤੇ ਕੋਲੇਜਨ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਦੋਵੇਂ ਬਰੋਕਲੀ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਸਬਜ਼ੀ ਵਿੱਚ ਵਿਟਾਮਿਨ ਕੇ ਵੀ ਪਾਇਆ ਜਾਂਦਾ ਹੈ। ਜਿਸ ਦਾ ਨਿਯਮਤ ਸੇਵਨ ਓਸਟੀਓਪੋਰੋਸਿਸ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
ਇਮਿਊਨ ਸਿਸਟਮ ਮਜ਼ਬੂਤ ਹੋਵੇਗਾ
ਬਰੋਕਲੀ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਇੱਕ ਐਂਟੀਆਕਸੀਡੈਂਟ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰਦੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਬਿਮਾਰੀਆਂ ਦੂਰ ਰਹਿੰਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।