How Much Sleeping Hours Do You Need : ਨੀਂਦ ਆਉਣਾ ਜਾਂ ਨਾ ਆਉਣਾ ਸਾਡੇ ਹੱਥ ਵਿਚ ਨਹੀਂ ਹੈ ਪਰ ਕੁਝ ਆਦਤਾਂ ਨੂੰ ਸੁਧਾਰ ਕੇ ਲੋੜੀਂਦੀ ਨੀਂਦ ਲਈ ਜਾ ਸਕਦੀ ਹੈ। ਜੇਕਰ ਬੱਚਿਆਂ ਨੂੰ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਉੱਥੇ ਹੀ ਬਜ਼ੁਰਗਾਂ ਨੂੰ ਨੀਂਦ ਬਿਲਕੁਲ ਨਹੀਂ ਆਉਂਦੀ। ਅਜਿਹੇ 'ਚ ਹਰ ਕਿਸੇ ਦੇ ਮਨ 'ਚ ਸਵਾਲ ਉੱਠਦਾ ਹੈ ਕਿ ਆਖਿਰ ਕਿਸ ਉਮਰ ਦੇ ਵਿਅਕਤੀ ਨੂੰ ਕਿੰਨੇ ਘੰਟੇ ਸੌਣਾ ਚਾਹੀਦਾ ਹੈ।

ਦਰਅਸਲ, ਕਿਸ ਨੂੰ ਕਿੰਨੇ ਘੰਟੇ ਸੌਣਾ ਚਾਹੀਦਾ ਹੈ, ਇਹ ਉਸ ਦੀ ਉਮਰ 'ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਆਪਣੀ ਉਮਰ ਦੇ ਹਿਸਾਬ ਨਾਲ ਪੂਰੀ ਨੀਂਦ ਨਹੀਂ ਲੈ ਰਹੇ ਤਾਂ ਤੁਸੀਂ ਬਿਮਾਰ ਵੀ ਹੋ ਸਕਦੇ ਹੋ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਕਿੰਨੇ ਘੰਟੇ ਸੌਣਾ ਚਾਹੀਦਾ ਹੈ।

ਨੈਸ਼ਨਲ ਸਲੀਪ ਫਾਊਂਡੇਸ਼ਨ

0 ਤੋਂ 3 ਮਹੀਨੇ ਦੇ ਬੱਚਿਆਂ ਨੂੰ 14 ਤੋਂ 17 ਘੰਟੇ ਤੱਕ ਸੌਣਾ ਚਾਹੀਦਾ ਹੈ।

 4 ਤੋਂ 12 ਮਹੀਨਿਆਂ ਦੇ ਬੱਚਿਆਂ ਨੂੰ 12 ਤੋਂ 16 ਘੰਟੇ ਤੱਕ ਸੌਣਾ ਚਾਹੀਦਾ ਹੈ।  

1 ਤੋਂ 2 ਸਾਲ ਦੇ ਬੱਚਿਆਂ ਨੂੰ 11 ਤੋਂ 14 ਘੰਟੇ ਤੱਕ ਸੌਣਾ ਚਾਹੀਦਾ ਹੈ। 

3 ਤੋਂ 5 ਸਾਲ ਦੇ ਬੱਚਿਆਂ ਨੂੰ 10 ਤੋਂ 13 ਘੰਟੇ ਤੱਕ ਸੌਣਾ ਚਾਹੀਦਾ ਹੈ। 

6 ਤੋਂ 9 ਸਾਲ ਦੇ ਬੱਚਿਆਂ ਨੂੰ 9 ਤੋਂ 12 ਘੰਟੇ ਤੱਕ ਸੌਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Health Tips : ਕੀ ਤੁਸੀਂ ਕਦੇ ਖਾਧੇ ਨੇ ਪਪੀਤੇ ਦੇ ਬੀਜ? ਜੇ ਨਹੀਂ ਤਾਂ ਪੜ੍ਹੋ ਇਸ ਦੇ ਅਣਗਿਣਤ ਫਾਇਦੇ

14 ਤੋਂ 17 ਸਾਲ ਦੇ ਬੱਚਿਆਂ ਨੂੰ ਪ੍ਰਤੀ ਦਿਨ ਲਗਭਗ 8-10 ਨੀਂਦ ਦੀ ਲੋੜ ਹੁੰਦੀ ਹੈ। ਅੰਤ ਵਿੱਚ ਨੌਜਵਾਨਾਂ ਨੂੰ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਇਸ ਲਈ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

ਔਰਤਾਂ ਨੂੰ ਲੈਣੀ ਚਾਹੀਦੀ ਜ਼ਿਆਦਾ ਨੀਂਦ

ਨੈਸ਼ਨਲ ਸਲੀਪ ਫਾਊਂਡੇਸ਼ਨ ਦੀ ਖੋਜ ਮੁਤਾਬਕ ਕਿਸ਼ੋਰ ਲੜਕੀਆਂ ਨੂੰ 8 ਤੋਂ 10 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ 24 ਤੋਂ 64 ਸਾਲ ਦੀਆਂ ਔਰਤਾਂ ਨੂੰ ਦਿਨ ਵਿਚ ਸੱਤ ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਨੀਂਦ ਦੀ ਲੋੜ ਹੁੰਦੀ ਹੈ। ਹਰ ਔਰਤ ਨੂੰ ਮਰਦ ਨਾਲੋਂ 20 ਮਿੰਟ ਜ਼ਿਆਦਾ ਸੌਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Health News: ਖਾਲੀ ਪੇਟ ਦਾਲ ਦਾ ਪਾਣੀ ਪੀਣ ਦੇ ਜ਼ਬਰਦਸਤ ਫਾਇਦੇ