Mobile Phone Addiction: ਅੱਜਕੱਲ੍ਹ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਬੱਚੇ ਦੇ ਹੱਥ ਵਿੱਚ ਮੋਬਾਈਲ ਦੇਖਣ ਨੂੰ ਮਿਲੇਗਾ ਅਤੇ ਜਦੋਂ ਉਨ੍ਹਾਂ ਦੇ ਹੱਥੋਂ ਲੈ ਲਓ ਤਾਂ ਰੋਣ ਲੱਗ ਜਾਂਦੇ ਹਨ। ਜਦੋਂ ਬੱਚਾ ਮੋਬਾਈਲ ਦੇਖਦਾ ਹੈ ਤਾਂ ਨਾ ਸਿਰਫ ਉਨ੍ਹਾਂ ਦੇ ਦਿਮਾਗ 'ਤੇ ਅਸਰ ਪੈਂਦਾ ਹੈ ਸਗੋਂ ਉਨ੍ਹਾਂ ਸੋਚਣ-ਸਮਝਣ ਦੀ ਸਮਰੱਥਾ 'ਤੇ ਵੀ ਅਸਰ ਪੈਂਦਾ ਹੈ। ਲੰਬੇ ਸਕ੍ਰੀਨ ਟਾਈਮਿੰਗ ਕਰਕੇ ਉਹ ਘੰਟਿਆਂ ਬੱਧੀ ਇਕ ਥਾਂ 'ਤੇ ਪਏ ਰਹਿੰਦੇ ਹਨ ਅਤੇ ਇਸ ਕਾਰਨ ਉਨ੍ਹਾਂ ਦੇ ਸਰੀਰਕ ਵਿਕਾਸ 'ਤੇ ਵੀ ਮਾੜਾ ਅਸਰ ਪੈਂਦਾ ਹੈ। ਅੱਜ ਕੱਲ੍ਹ ਛੋਟੀ ਉਮਰ ਵਿੱਚ ਹੀ ਬੱਚੇ ਮੋਟਾਪਾ, ਕਮਜ਼ੋਰ ਅੱਖਾਂ, ਚਿੜਚਿੜਾਪਨ, ਤਣਾਅ ਆਦਿ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ।
ਇਸਦੇ ਪਿੱਛੇ ਇੱਕ ਵੱਡਾ ਕਾਰਨ ਲੰਬੀ ਸਕ੍ਰੀਨ ਟਾਈਮਿੰਗ ਹੈ। ਮਾਪੇ ਆਪਣੇ ਬੱਚਿਆਂ ਦੀ ਫੋਨ ਦੀ ਆਦਤ ਛੁਡਾਉਣ ਲਈ ਝਿੜਕਣ ਤੋਂ ਲੈ ਕੇ ਥੱਪੜ ਤੱਕ ਮਾਰ ਦਿੰਦੇ ਹਨ ਪਰ ਇਹ ਆਦਤ ਸਹੀ ਨਹੀਂ ਹੈ। ਜੇਕਰ ਬੱਚੇ ਕਿਸੇ ਚੀਜ਼ ਦੀ ਜਿੱਦ ਕਰਦੇ ਹਨ ਤਾਂ ਉਸ ਨੂੰ ਜ਼ਬਰਦਸਤੀ ਛਡਵਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਉਹ ਹੋਰ ਵੀ ਜ਼ਿੱਦੀ ਹੋ ਜਾਂਦੇ ਹਨ। ਜੇਕਰ ਕਿਸੇ ਬੱਚੇ ਨੂੰ ਮੋਬਾਈਲ ਦੇਖਣ ਦੀ ਆਦਤ ਪੈ ਗਈ ਹੈ ਤਾਂ ਉਸ ਨੂੰ ਝਿੜਕਣ ਜਾਂ ਕੁੱਟਣ ਦੀ ਥਾਂ ਕੁਝ ਸੌਖੇ ਤਰੀਕਿਆਂ ਨਾਲ ਉਨ੍ਹਾਂ ਦੀ ਆਦਤ ਛਡਾਈ ਜਾ ਸਕਦੀ ਹੈ।
ਵੱਡਿਆਂ ਨੂੰ ਵੀ ਮੋਬਾਈਲ ਫੋਨ ਦੀ ਆਦਤ ਹੁੰਦੀ ਹੈ, ਇਸ ਲਈ ਇਸ ਸਮੱਸਿਆ ਲਈ ਪਰਿਵਾਰਕ ਮੈਂਬਰ ਜਾਂ ਮਾਪੇ ਵੀ ਜ਼ਿੰਮੇਵਾਰ ਹਨ। ਜੇਕਰ ਤੁਸੀਂ ਬੱਚਿਆਂ ਦੀ ਫੋਨ ਦੇਖਣ ਦੀ ਆਦਤ ਛਡਵਾਉਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਮਾਪਿਆਂ ਨੂੰ ਆਪਣਾ ਸਕ੍ਰੀਨ ਟਾਈਮ ਘੱਟ ਕਰਨਾ ਹੋਵੇਗਾ। ਖਾਣਾ ਖਾਂਦੇ ਸਮੇਂ, ਸੌਂਦੇ ਸਮੇਂ ਮੋਬਾਈਲ ਨੂੰ ਆਪਣੇ ਤੋਂ ਦੂਰ ਰੱਖੋ ਅਤੇ ਖਾਸ ਤੌਰ 'ਤੇ ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਬੱਚਾ ਆਲੇ-ਦੁਆਲੇ ਹੋਵੇ ਤਾਂ ਫ਼ੋਨ 'ਤੇ ਵਿਅਸਤ ਨਾ ਰਹੇ, ਸਗੋਂ ਉਨ੍ਹਾਂ ਨਾਲ ਗੱਲ ਕਰੋ, ਉਨ੍ਹਾਂ ਨਾਲ ਸਮਾਂ ਬਿਤਾਓ, ਖੇਡੋ। ਅਕਸਰ ਮਾਪੇ ਕੀ ਕਰਦੇ ਹਨ ਜਦੋਂ ਬੱਚਾ ਰੋ ਰਿਹਾ ਹੁੰਦਾ ਹੈ ਜਾਂ ਖਾਣਾ ਨਹੀਂ ਖਾ ਰਿਹਾ ਹੁੰਦਾ, ਤਾਂ ਮਾਪੇ ਉਸ ਨੂੰ ਮੋਬਾਈਲ ਫ਼ੋਨ ਦੇ ਦਿੰਦੇ ਹਨ, ਪਰ ਇਦਾਂ ਕਰਨ ਨਾਲ ਬੱਚੇ ਨੂੰ ਸ਼ੁਰੂ ਤੋਂ ਹੀ ਮੋਬਾਈਲ ਦੇਖਣ ਦੀ ਆਦਤ ਪੈ ਜਾਂਦੀ ਹੈ।
ਇਹ ਵੀ ਪੜ੍ਹੋ: Uric Acid: ਵੱਧ ਗਿਆ ਯੂਰਿਕ ਐਸਿਡ ਤਾਂ ਭੁੱਲ ਕੇ ਵੀ ਨਾ ਖਾਓ ਆਹ ਦਾਲਾਂ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ
ਬੱਚੇ ਦੇ ਹਰ ਕੰਮ ਦਾ ਸਮਾਂ ਕਰੋ ਤੈਅ
ਸਭ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਬੱਚੇ ਦੇ ਖਾਣ ਤੋਂ ਲੈ ਕੇ ਸੌਣ, ਜਾਗਣ, ਪੜ੍ਹਨ ਅਤੇ ਬਾਹਰੀ ਖੇਡਾਂ ਖੇਡਣ ਤੱਕ ਦਾ ਸਮਾਂ ਨਿਸ਼ਚਿਤ ਹੋਵੇ ਅਤੇ ਇਸੇ ਤਰ੍ਹਾਂ ਉਸ ਨੂੰ ਸਕ੍ਰੀਨ ਟਾਈਮਿੰਗ ਲਈ ਵੀ ਦਿਨ ਵਿੱਚ ਕੁਝ ਸਮਾਂ ਹੀ ਦਿਓ। ਤਾਂ ਜੋ ਉਹ ਹੋਰ ਚੀਜ਼ਾਂ 'ਤੇ ਬਿਹਤਰ ਧਿਆਨ ਦੇ ਸਕੇ ਅਤੇ ਉਸ ਦੀ ਮੋਬਾਈਲ ਦੀ ਆਦਤ ਘੱਟ ਜਾਵੇ। ਜਦੋਂ ਕੋਈ ਬੱਚਾ ਆਊਟਡੋਰ ਗੇਮਾਂ ਖੇਡਦਾ ਹੈ, ਤਾਂ ਉਸ ਦਾ ਸਕ੍ਰੀਨ ਸਮਾਂ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ।
ਆਪਣੇ ਬੱਚੇ ਨੂੰ ਮੋਬਾਈਲ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇਹ ਜ਼ਰੂਰੀ ਹੈ ਕਿ ਪੜ੍ਹਾਈ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ ਨਵੀਆਂ-ਨਵੀਆਂ ਕ੍ਰਿਏਟਿਵ ਐਕਟੀਵਿਟੀ ਵਿੱਚ ਲਾਓ। ਜਿਵੇਂ ਪੇਂਟਿੰਗ, ਸੰਗੀਤ, ਡਾਂਸ, ਨਵੇਂ ਕ੍ਰਾਫਟ ਬਣਾਉਣਾ ਆਦਿ। ਜੇ ਤੁਸੀਂ ਚਾਹੋ, ਤਾਂ ਤੁਸੀਂ ਇਸਦੇ ਲਈ ਇੱਕ ਕਲਾਸ ਦਾ ਪ੍ਰਬੰਧ ਕਰ ਸਕਦੇ ਹੋ ਜਾਂ ਇਸਦੇ ਨਾਲ ਕੁਝ ਰਚਨਾਤਮਕ ਕਰ ਸਕਦੇ ਹੋ। ਜੇਕਰ ਤੁਸੀਂ ਮੋਬਾਈਲ ਦੀ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਫ਼ੋਨ ਨੂੰ ਬੱਚਿਆਂ ਦੀ ਨਜ਼ਰ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ। ਖਾਸ ਤੌਰ 'ਤੇ ਜਦੋਂ ਉਹ ਸੌਣ ਜਾ ਰਿਹਾ ਹੋਵੇ ਤਾਂ ਮੋਬਾਈਲ ਨੂੰ ਆਲੇ-ਦੁਆਲੇ ਨਾ ਛੱਡੋ। ਛੋਟੀ ਉਮਰ ਵਿੱਚ ਆਪਣੇ ਬੱਚੇ ਲਈ ਫੋਨ ਖਰੀਦਣ ਦੀ ਗਲਤੀ ਨਾ ਕਰੋ।
ਇਹ ਵੀ ਪੜ੍ਹੋ: ALERT! ਰਸੋਈ 'ਚ ਰੱਖਿਆ ਭਾਂਡੇ ਧੋਣ ਵਾਲਾ ਸਕਰੱਬ ਕਰ ਸਕਦਾ ਕਿਡਨੀ ਖਰਾਬ, ਜਾਣੋ ਹੋ ਸਕਦਾ ਕਿੰਨਾ ਖਤਰਨਾਕ