Benefits of not drinking alcohol: ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਲਿਵਰ ਜਲਦੀ ਪ੍ਰਭਾਵਿਤ ਹੁੰਦਾ ਹੈ। ਦਿਮਾਗੀ ਪ੍ਰਣਾਲੀ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਹਨ. ਲਿਵਰ ਫੇਲ੍ਹ ਅਤੇ ਪਾਚਨ ਸਿਹਤ ਵਿਗੜ ਸਕਦੀ ਹੈ। ਪਰ, ਜੇਕਰ ਤੁਸੀਂ 30 ਦਿਨਾਂ ਤੱਕ ਸ਼ਰਾਬ ਨਹੀਂ ਪੀਂਦੇ ਤਾਂ ਕੀ ਹੁੰਦਾ ਹੈ? ਜਾਣੋ ਸ਼ਰਾਬ ਨਾ ਪੀਣ ਦੇ ਕੀ ਫਾਇਦੇ ਹੋ ਸਕਦੇ ਹਨ।
ਨਿਊਟ੍ਰੀਸ਼ਨਿਸਟ ਲਵਨੀਤ ਬੱਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਰਾਹੀਂ ਦੱਸਿਆ ਹੈ ਕਿ ਜਦੋਂ ਤੁਸੀਂ 30 ਦਿਨਾਂ ਤੱਕ ਸ਼ਰਾਬ ਛੱਡ ਦਿੰਦੇ ਹੋ ਤਾਂ ਸਿਹਤ ਨੂੰ ਕੀ ਫਾਇਦੇ ਹੋਣਗੇ। ਉਨ੍ਹਾਂ ਮੁਤਾਬਕ ਅਜਿਹਾ ਕਰਨ ਨਾਲ ਖਰਾਬ ਹੋਏ ਲਿਵਰ ਨੂੰ ਠੀਕ ਕੀਤਾ ਜਾ ਸਕਦਾ ਹੈ। ਐਨਰਜੀ ਵਧਦੀ ਹੈ, ਨੀਂਦ ਬਿਹਤਰ ਹੁੰਦੀ ਹੈ, ਯਾਦਦਾਸ਼ਤ ਵਿੱਚ ਸੁਧਾਰ ਹੁੰਦਾ ਹੈ। ਚਿੰਤਾ ਦੀ ਸਮੱਸਿਆ ਦੂਰ ਹੋ ਸਕਦੀ ਹੈ। ਸ਼ਰਾਬ ਦਾ ਸੇਵਨ ਬੰਦ ਕਰਨ ਨਾਲ ਇਮਿਊਨਿਟੀ ਵਧਦੀ ਹੈ। ਇੰਨਾ ਹੀ ਨਹੀਂ ਤੁਹਾਡਾ ਦਿਲ ਵੀ ਸਿਹਤਮੰਦ ਰਹਿ ਸਕਦਾ ਹੈ।
Repair & Recovery: ਇਹ ਖਬਰ ਉਨ੍ਹਾਂ ਲੋਕਾਂ ਲਈ ਚੰਗੀ ਹੋ ਸਕਦੀ ਹੈ ਜੋ ਜ਼ਿਆਦਾ ਸ਼ਰਾਬ ਪੀਂਦੇ ਹਨ। ਜੇਕਰ ਤੁਸੀਂ ਸ਼ਰਾਬ ਪੀਣਾ ਬੰਦ ਕਰ ਦਿੰਦੇ ਹੋ, ਤਾਂ ਤੁਸੀਂ ਆਪਣੇ ਖਰਾਬ ਹੋਏ ਲਿਵਰ ਨੂੰ ਠੀਕ ਕਰ ਸਕਦੇ ਹੋ। ਨਿਯਮਿਤ ਤੌਰ 'ਤੇ ਸ਼ਰਾਬ ਪੀਣ ਨਾਲ ਜਿਗਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਹੌਲੀ-ਹੌਲੀ ਲਿਵਰ ਖਰਾਬ ਹੋਣ ਲੱਗਦਾ ਹੈ। ਸ਼ਰਾਬ ਨਾਲ ਲਿਵਰ ਦੀ ਬੀਮਾਰੀ ਦੀ ਸਮੱਸਿਆ ਹੋ ਸਕਦੀ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਨਿਯੰਤਰਿਤ ਕਰਦੇ ਹੋ ਅਤੇ ਸ਼ਰਾਬ ਪੀਣ ਤੋਂ ਬਚਦੇ ਹੋ ਜਾਂ ਘੱਟ ਕਰਦੇ ਹੋ, ਤਾਂ ਲਿਵਰ ਆਮ ਵਾਂਗ ਵਾਪਸ ਆ ਸਕਦਾ ਹੈ।
ਤੰਦਰੁਸਤ ਰਹਿੰਦਾ ਹੈ ਦਿਲ: ਸ਼ਰਾਬ ਦਾ ਦਿਲ 'ਤੇ ਵੀ ਮਾੜਾ ਅਸਰ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਤੁਸੀਂ ਇੱਕ ਮਹੀਨੇ ਤੱਕ ਸ਼ਰਾਬ ਨਹੀਂ ਪੀਂਦੇ, ਤਾਂ ਦਿਲ 'ਤੇ ਸਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।
ਭਾਰ ਘਟਣਾ: ਜਦੋਂ ਤੁਸੀਂ ਲੰਬੇ ਸਮੇਂ ਤੱਕ ਸ਼ਰਾਬ ਦਾ ਸੇਵਨ ਨਹੀਂ ਕਰਦੇ ਹੋ, ਤਾਂ ਇਸ ਨਾਲ ਭਾਰ ਘਟ ਸਕਦਾ ਹੈ। ਸਰੀਰ ਦੀ ਬਣਤਰ ਵਿੱਚ ਸੁਧਾਰ ਹੋ ਸਕਦਾ ਹੈ। ਢਿੱਡ ਦੀ ਚਰਬੀ ਨੂੰ ਘਟਾਇਆ ਜਾ ਸਕਦਾ ਹੈ। ਟ੍ਰਾਈਗਲਿਸਰਾਈਡਸ ਵਿੱਚ ਸੁਧਾਰ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਘੱਟ ਹੋਵੇਗਾ, ਸਗੋਂ ਸਿਹਤਮੰਦ ਜੀਵਨ ਅਤੇ ਸਿਹਤਮੰਦ ਸਰੀਰ ਪਾਉਣ ਦਾ ਵੀ ਆਸਾਨ ਤਰੀਕਾ ਹੈ।
ਬਿਹਤਰ ਨੀਂਦ ਦੀ ਗੁਣਵੱਤਾ: ਕੀ ਤੁਹਾਨੂੰ ਲੱਗਦਾ ਹੈ ਕਿ ਸ਼ਰਾਬ ਤੁਹਾਨੂੰ ਸੌਣ ਵਿੱਚ ਮਦਦ ਕਰਦੀ ਹੈ? ਅਜਿਹਾ ਸੋਚਣਾ ਬੰਦ ਕਰ ਦਿਓ ਕਿਉਂਕਿ ਇਸ ਦਾ ਸੇਵਨ ਕਰਨ ਨਾਲ ਨਹੀਂ ਸਗੋਂ ਇਸ ਨੂੰ ਛੱਡਣ ਨਾਲ ਤੁਸੀਂ ਬਿਹਤਰ ਅਤੇ ਆਰਾਮਦਾਇਕ ਨੀਂਦ ਲੈ ਸਕਦੇ ਹੋ।