If chewing gum enters child's stomach: ਜ਼ਿਆਦਾਤਰ ਲੋਕਾਂ ਨੂੰ ਚਿਊਇੰਗਮ ਚਬਾਉਣ ਦੀ ਆਦਤ ਹੁੰਦੀ ਹੈ। ਚਾਹੇ ਬੱਚੇ ਹੋਣ ਜਾਂ ਵੱਡੇ ਕਈ ਲੋਕ ਮੂੰਹ ਵਿੱਚ ਚਿਊਇੰਗਮ ਲਈ ਫਿਰਦੇ ਵੇਖੇ ਜਾਂਦੇ ਹਨ ਕੁਝ ਲੋਕ ਇਸ ਨੂੰ ਫੈਸ਼ਨ ਤੇ ਸਟਾਈਲ ਲਈ ਖਾਂਦੇ ਹਨ ਪਰ ਅਸਲੀਅਤ ਇਹ ਹੈ ਕਿ ਇਸ ਦੇ ਕਈ ਸਿਹਤ ਲਾਭ ਵੀ ਹਨ। ਇਸ ਨੂੰ ਨਿਯਮਿਤ ਤੌਰ 'ਤੇ ਚਬਾਉਣ ਨਾਲ ਭਾਰ ਘਟਾਉਣ ਤੇ ਮੂਡ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।
ਹਾਲਾਂਕਿ ਇਸ ਨੂੰ ਚਬਾਉਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਬੱਚੇ ਜਾਣੇ-ਅਣਜਾਣੇ ਵਿੱਚ ਚਿਊਇੰਗਮ ਨਿਗਲ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਬੱਚਾ ਚਿਊਇੰਗਮ ਨਿਗਲ ਜਾਏ ਤਾਂ ਕੀ ਹੁੰਦਾ ਹੈ? ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਸਿਹਤ 'ਤੇ ਕੀ ਅਸਰ ਪੈਂਦਾ ਹੈ।
ਦੱਸ ਦਈਏ ਕਿ ਚਿਊਇੰਗਮ ਸਟਿੱਕੀ ਤੇ ਚੀੜ੍ਹੀ ਹੁੰਦੀ ਹੈ। ਇਸੇ ਕਰਕੇ ਇਸ ਨੂੰ ਘੰਟਿਆਂਬੱਧੀ ਚਬਾਉਣ ਤੋਂ ਬਾਅਦ ਵੀ ਇਸ ਦੀ ਸ਼ਕਲ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਚਿਊਇੰਗਮ ਨੂੰ ਨਿਗਲਿਆ ਜਾਂਦਾ ਹੈ, ਤਾਂ ਇਹ ਸਾਡੇ ਪੇਟ ਦੀ ਲਾਈਨਿੰਗ ਵਿੱਚ ਟਿਕੀ ਰਹਿੰਦੀ ਹੈ ਤੇ ਅੰਤੜੀਆਂ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ 7 ਸਾਲ ਤੱਕ ਸਾਡੇ ਪਾਚਨ ਤੰਤਰ ਵਿੱਚ ਰਹਿੰਦੀ ਹੈ ਪਰ ਅਜਿਹਾ ਸੋਚਣਾ ਗਲਤ ਹੈ। ਹਾਂ ਇਹ ਜ਼ਰੂਰ ਹੈ ਕਿ ਚਿਊਇੰਗਮ ਨੂੰ ਹਜ਼ਮ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: Heart Attacks : ਆਖਰ ਲੱਭ ਗਿਆ ਕਾਰਨ! ਡਾਕਟਰਾਂ ਨੇ ਦੱਸਿਆ ਕਿਉਂ ਹੋ ਰਹੇ ਛੋਟੀ ਉਮਰ 'ਚ ਹੀ ਹਾਰਟ ਅਟੈਕ
ਦੱਸ ਦੇਈਏ ਕਿ ਜਿਸ ਚੀਜ਼ ਤੋਂ ਚਿਊਇੰਗਮ ਬਣਾਈ ਜਾਂਦੀ ਹੈ, ਉਹ ਘੁਲਣਸ਼ੀਲ ਨਹੀਂ ਹੁੰਦੀ। ਇਸ ਲਈ ਸਾਡਾ ਸਰੀਰ ਇਸ ਨੂੰ ਤੋੜਨ ਲਈ ਪਾਚਨ ਐਂਜ਼ਾਈਮ ਨਹੀਂ ਪੈਦਾ ਕਰ ਸਕਦਾ ਤੇ ਇਹ ਸਾਡੇ ਪੇਟ ਵਿੱਚ ਬਣੀ ਰਹਿੰਦੀ ਹੈ ਪਰ ਕੁਝ ਘੰਟਿਆਂ ਜਾਂ ਕੁਝ ਦਿਨਾਂ ਵਿੱਚ, ਇਹ ਸਾਡੀ ਪਾਚਨ ਪ੍ਰਣਾਲੀ ਵਿੱਚੋਂ ਲੰਘਦੀ ਹੈ ਤੇ ਮਲ ਰਾਹੀਂ ਬਾਹਰ ਆ ਜਾਂਦੀ ਹੈ।
ਬਹੁਤ ਜ਼ਿਆਦਾ ਖਪਤ ਚੰਗੀ ਨਹੀਂ
ਚਿਊਇੰਗਮ ਦੇਸਿਹਤ ਲਈ ਈ ਫਾਇਦੇ ਹਨ ਪਰ ਜ਼ਿਆਦਾ ਸੇਵਨ ਕਰਨਾ ਠੀਕ ਨਹੀਂ ਸਮਝਿਆ ਜਾਂਦਾ। ਜ਼ਿਆਦਾ ਸੇਵਨ ਕਰਨ ਨਾਲ ਕਈ ਵਾਰ ਇਹ ਪੇਟ ਵਿੱਚ ਵੀ ਚਲੀ ਜਾਂਦੀ ਹੈ। ਚਿਊਇੰਗਮ ਦੇ ਪੇਟ ਵਿੱਚ ਜਾਣ ਨਾਲ ਇਹ ਪਾਚਨ ਤੰਤਰ ਨੂੰ ਖਰਾਬ ਕਰਨ ਲਈ ਕਾਫੀ ਹੈ। ਹਾਲਾਂਕਿ ਗਮ ਹੁੰਦੀ ਹੈ ਤੇ ਇਸ ਲਈ ਇਸ ਨੂੰ ਅਪਚ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਸਬਜ਼ੀਆਂ ਤੇ ਬੀਜਾਂ ਵਿੱਚ ਪਾਏ ਜਾਣ ਵਾਲੇ ਫਾਈਬਰ ਦੀ ਤਰ੍ਹਾਂ ਚਿਊਇੰਗਮ ਵੀ ਘੁਲਣਸ਼ੀਲ ਨਹੀਂ।
ਬੇਸ਼ੱਕ ਹੋਰ ਅਘੁਲਣਸ਼ੀਲ ਪਦਾਰਥਾਂ ਵਾਂਗ, ਚਿਊਇੰਗਮ ਵੀ ਮਲ ਰਾਹੀਂ ਬਾਹਰ ਨਿਕਲ ਜਾਂਦੀ ਹੈ ਪਰ ਜੇਕਰ ਇਹ ਕਿਸੇ ਕਾਰਨ ਅੰਤੜੀ ਵਿੱਚ ਫਸ ਜਾਏ, ਤਾਂ ਇਹ ਬਲੌਕੇਜ ਦਾ ਕਾਰਨ ਬਣ ਸਕਦੀ ਹੈ। ਇਸ ਲਈ ਅਜਿਹਾ ਹੋਣ 'ਤੇ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ। ਦੱਸ ਦਈਏ ਕਿ ਜੇਕਰ ਚਿਊਇੰਗਮ ਜ਼ਿਆਦਾ ਦੇਰ ਤੱਕ ਪੇਟ 'ਚ ਬਣੀ ਰਹੇ ਤਾਂ ਉਲਟੀ, ਮਤਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਚਿਊਇੰਗਮ ਨਿਗਲਣ ਦੇ ਮਾਮਲੇ ਸਿਰਫ਼ ਬੱਚਿਆਂ ਵਿੱਚ ਹੀ ਨਹੀਂ ਬਲਕਿ ਵੱਡਿਆਂ ਵਿੱਚ ਵੀ ਦੇਖੇ ਜਾਂਦੇ ਹਨ। ਇਸ ਲਈ ਇਸ ਦਾ ਘੱਟ ਤੋਂ ਘੱਟ ਸੇਵਨ ਕਰਨਾ ਬਿਹਤਰ ਹੋਵੇਗਾ।
ਇਹ ਵੀ ਪੜ੍ਹੋ: Immunity Booster Tips: ਜੇਕਰ ਸਵੇਰੇ ਉੱਠ ਕੇ ਨਹੀਂ ਪੀਂਦੇ ਹੋ ਕੋਸਾ ਪਾਣੀ, ਤਾਂ ਲੱਗ ਸਕਦੀਆਂ ਇਹ ਗੰਭੀਰ ਬਿਮਾਰੀਆਂ, ਅੱਜ ਹੀ ਸ਼ੁਰੂ...