Garlic benefits: ਕੱਚਾ ਲਸਣ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਅਸੀਂ ਇਸ ਦਾ ਸੇਵਨ ਕਰੀਏ ਤਾਂ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।ਜੇਕਰ ਤੁਸੀਂ ਸਰਦੀ ਦੇ ਮੌਸਮ 'ਚ ਖੁਦ ਨੂੰ ਫਿੱਟ ਅਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ ਅਤੇ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਇਸ 'ਚ ਕੱਚਾ ਲਸਣ ਤੁਹਾਡੀ ਮਦਦ ਕਰ ਸਕਦਾ ਹੈ। ਸਰਦੀ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ।


ਇਸ ਮੌਸਮ ਵਿਚ ਠੰਢ, ਜ਼ੁਕਾਮ, ਬੁਖਾਰ ਵਰਗੀਆਂ ਬਿਮਾਰੀਆਂ ਸਾਨੂੰ ਤੇਜ਼ੀ ਨਾਲ ਘੇਰ ਲੈਂਦੀਆਂ ਹਨ। ਅਜਿਹੇ 'ਚ ਅਜਿਹੀ ਖੁਰਾਕ ਲੈਣ ਦੀ ਜ਼ਰੂਰਤ ਹੈ, ਜੋ ਕਿ ਸਾਡੇ ਸਰੀਰ ਨੂੰ ਗਰਮੀ ਦੇਣ ਦੇ ਨਾਲ-ਨਾਲ ਫਿੱਟ ਵੀ ਰੱਖ ਸਕੇ। ਅਜਿਹੀ ਸਥਿਤੀ ਵਿੱਚ, ਤੁਹਾਡੇ ਘਰ ਦੀ ਰਸੋਈ ਵਿੱਚ ਮੌਜੂਦ ਲਸਣ ਤੁਹਾਡੀ ਮਦਦ ਕਰ ਸਕਦਾ ਹੈ। ਲਸਣ ਵਿਚ ਐਲੀਸਿਨ ਤੋਂ ਇਲਾਵਾ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਐਂਟੀਆਕਸੀਡੈਂਟ, ਫਾਸਫੋਰਸ, ਆਇਰਨ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡ੍ਰੇਟ, ਜ਼ਿੰਕ, ਕਾਪਰ, ਰਿਬੋਫਲੇਵਿਨ, ਥਿਆਮਿਨ, ਨਿਆਸੀਨ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਆਓ ਜਾਣਦੇ ਹਾਂ ਕੱਚੇ ਲਸਣ ਦੇ ਸੇਵਨ ਦੇ ਫਾਇਦਿਆਂ ਬਾਰੇ...


ਇਹ ਵੀ ਪੜ੍ਹੋ: Punjab Weather Update: ਅੱਜ ਬਦਲ ਜਾਵੇਗਾ ਪੰਜਾਬ ਦਾ ਮੌਸਮ, ਜਾਣੋ ਅਗਲੇ 5 ਦਿਨਾਂ ਦੀ ਪੇਸ਼ਨਗੋਈ


ਜੇਕਰ ਤੁਸੀਂ ਠੰਢ ਦੇ ਮੌਸਮ 'ਚ ਖੰਘ ਅਤੇ ਜ਼ੁਕਾਮ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਲਸਣ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਸਰਦੀ ਦੇ ਮੌਸਮ 'ਚ ਖਾਂਸੀ ਅਤੇ ਜ਼ੁਕਾਮ ਤੋਂ ਬਚਣ ਲਈ ਲਸਣ ਦਾ ਸੇਵਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਜ਼ੁਕਾਮ ਅਤੇ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਭੋਜਨ ਦੇ ਨਾਲ ਕੱਚਾ ਲਸਣ ਖਾਓ। ਅਜਿਹਾ ਕਰਨ ਨਾਲ ਤੁਸੀਂ ਖਾਂਸੀ, ਜ਼ੁਕਾਮ ਅਤੇ ਮੌਸਮੀ ਬਿਮਾਰੀਆਂ ਤੋਂ ਬਚੇ ਰਹੋਗੇ। ਲਸਣ ਦੀ ਵਰਤੋਂ ਭਾਰ ਘਟਾਉਣ ਲਈ ਵੀ ਕੀਤੀ ਜਾਂਦੀ ਹੈ।


ਸਰਦੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਕੱਚੇ ਲਸਣ ਦੀ ਮਦਦ ਲੈ ਸਕਦੇ ਹੋ। ਕੋਸ਼ਿਸ਼ ਕਰੋ ਕਿ ਭੋਜਨ ਵਿੱਚ ਕੱਚੇ ਲਸਣ ਦੀ ਵੱਧ ਤੋਂ ਵੱਧ ਵਰਤੋਂ ਕਰੋ। ਲਸਣ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।


ਅਜਿਹੇ 'ਚ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਘਿਓ 'ਚ ਲਸਣ ਦੀਆਂ 2 ਤੁਰੀਆਂ ਭੁੰਨੋ ਅਤੇ ਖਾਣੇ ਦੇ ਨਾਲ ਖਾਓ। ਅਜਿਹਾ ਕਰਨ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਇਸੇ ਲਈ ਕੱਚਾ ਲਸਣ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ।