Drink Water at Night: ਪਾਣੀ ਸਾਡੇ ਸਰੀਰ ਲਈ ਜ਼ਰੂਰੀ ਹੈ। ਇੱਕ ਸਿਹਤਮੰਦ ਸਖ਼ਸ਼ ਨੂੰ ਦਿਨ ਵਿੱਚ 3 ਤੋਂ 4 ਲੀਟਰ ਪਾਣੀ ਪੀਣਾ (Drink Water) ਚਾਹੀਦਾ ਹੈ। ਬਹੁਤ ਸਾਰੇ ਲੋਕ ਰਾਤ ਨੂੰ ਪਾਣੀ ਪੀਣ ਤੋਂ ਪ੍ਰਹੇਜ਼ ਕਰਦੇ ਹਨ। ਆਓ ਜਾਣਦੇ ਹਾਂ ਕਿ ਰਾਤ ਨੂੰ ਪਾਣੀ ਪੀਣਾ ਸਹੀ ਹੁੰਦਾ ਹੈ ਜਾਂ ਨਹੀਂ।
ਮਾਹਿਰਾਂ ਦਾ ਮੰਨਣਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਪੀਣਾ ਜ਼ਰੂਰੀ ਹੈ, ਜਿਸ ਨਾਲ ਭੋਜਨ ਪਚਣ 'ਚ ਆਸਾਨ ਹੋ ਜਾਂਦਾ ਹੈ, ਇਸ ਤੋਂ ਇਲਾਵਾ ਪਾਣੀ ਕਾਰਨ ਵਿਟਾਮਿਨ ਅਤੇ ਖਣਿਜ ਵੀ ਸਰੀਰ 'ਚ ਸੋਖਣ ਲੱਗਦੇ ਹਨ। ਪਾਣੀ ਪੀਣ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਅਤੇ ਫਾਲਤੂ ਪਦਾਰਥਾਂ ਤੋਂ ਛੁਟਕਾਰਾ ਪਾਉਣ ਵਿਚ ਕੋਈ ਸਮੱਸਿਆ ਨਹੀਂ ਹੁੰਦੀ।
ਪਾਣੀ ਪੀਣ ਦੇ ਫਾਇਦੇ
ਜੋ ਲੋਕ ਘੱਟ ਪਾਣੀ ਪੀਂਦੇ ਹਨ ਉਨ੍ਹਾਂ ਦੇ ਸਰੀਰ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹ ਡੀਟੌਕਸਫਾਈ ਕਰਨ ਵਿੱਚ ਅਸਮਰੱਥ ਹੁੰਦੇ ਹਨ। ਬਿਹਤਰ ਹੈ ਕਿ ਤੁਸੀਂ ਦਿਨ ਵਿੱਚ ਜ਼ਿਆਦਾ ਪਾਣੀ ਪੀਓ ਅਤੇ ਰਾਤ ਨੂੰ ਸੌਣ ਤੋਂ ਕੁਝ ਘੰਟੇ ਪਹਿਲਾਂ ਪਾਣੀ ਪੀਓ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਬਹੁਤ ਜ਼ਿਆਦਾ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਪੂਰੀ ਨੀਂਦ ਲੈਣ ਵਿੱਚ ਦਿੱਕਤ ਆ ਸਕਦੀ ਹੈ।
ਇਨ੍ਹਾਂ ਲੋਕਾਂ ਨੂੰ ਜ਼ਿਆਦਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ
ਸ਼ੂਗਰ ਦੇ ਮਰੀਜ਼ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਰਾਤ ਨੂੰ ਬਹੁਤ ਜ਼ਿਆਦਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੇਕਰ ਅਜਿਹੇ ਲੋਕ ਰਾਤ ਨੂੰ ਬਹੁਤ ਜ਼ਿਆਦਾ ਪਾਣੀ ਪੀਂਦੇ ਹਨ ਤਾਂ ਉਨ੍ਹਾਂ ਨੂੰ ਵਾਰ-ਵਾਰ ਟਾਇਲਟ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਨੀਂਦ ਦਾ ਚੱਕਰ ਪੂਰੀ ਤਰ੍ਹਾਂ ਵਿਗੜ ਜਾਂਦਾ ਹੈ ਅਤੇ ਉਹ ਚੰਗੀ ਨੀਂਦ ਨਹੀਂ ਲੈ ਪਾਉਂਦੇ।
ਰਾਤ ਨੂੰ ਪਾਣੀ ਕਿਵੇਂ ਪੀਣਾ ਹੈ?
ਸਾਦਾ ਪਾਣੀ ਪੀਣ ਦੀ ਬਜਾਏ ਤੁਸੀਂ ਨਿੰਬੂ ਪਾਣੀ, ਗ੍ਰੀਨ ਟੀ, ਹਰਬਲ ਟੀ ਅਤੇ ਹੋਰ ਸਿਹਤਮੰਦ ਡਰਿੰਕਸ ਪੀ ਸਕਦੇ ਹੋ। ਜੇਕਰ ਤੁਸੀਂ ਬਹੁਤ ਜ਼ਿਆਦਾ ਸਾਦਾ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਪਿਸ਼ਾਬ ਕਰਨ ਲਈ ਰਾਤ ਨੂੰ ਵਾਰ-ਵਾਰ ਉੱਠਣਾ ਪਵੇਗਾ ਅਤੇ ਤੁਹਾਡੀ ਨੀਂਦ ਖਰਾਬ ਹੋਵੇਗੀ। ਇਸ ਲਈ ਬਿਹਤਰ ਹੈ ਕਿ ਤੁਸੀਂ ਰਾਤ ਨੂੰ ਸਿਰਫ ਇੱਕ ਜਾਂ ਦੋ ਗਲਾਸ ਪਾਣੀ ਹੀ ਪੀਓ, ਜੋ ਸਿਹਤ ਲਈ ਫਾਇਦੇਮੰਦ ਹੈ। ਸਰਦੀਆਂ ਦੇ ਵਿੱਚ ਰਾਤ ਨੂੰ ਤੁਸੀਂ ਘੱਟ ਪਾਣੀ ਪੀ ਸਕਦੇ ਹੋ। ਜਿਨ੍ਹੀਂ ਜ਼ਰੂਰਤ ਤੁਹਾਨੂੰ ਮਹਿਸੂਸ ਹੋਵੇ, ਉਸ ਮੁਤਾਬਿਕ ਪਾਣੀ ਪੀ ਸਕਦੇ ਹੋ।
ਰਾਤ ਨੂੰ ਪਾਣੀ ਪੀਣਾ ਕਿਉਂ ਜ਼ਰੂਰੀ ਹੈ?
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਸਰੀਰ ਕੁਦਰਤੀ ਤੌਰ 'ਤੇ ਸਾਫ਼ ਹੁੰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਪਾਚਨ ਵਿੱਚ ਮਦਦ ਕਰਦਾ ਹੈ। ਜਿਨ੍ਹਾਂ ਨੂੰ ਐਸੀਡਿਟੀ ਜਾਂ ਗੈਸ ਦੀ ਸਮੱਸਿਆ ਹੈ, ਉਨ੍ਹਾਂ ਨੂੰ ਰਾਤ ਨੂੰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਕੋਸਾ ਪਾਣੀ ਜ਼ੁਕਾਮ ਅਤੇ ਖੰਘ ਦੇ ਰੋਗੀਆਂ ਲਈ ਰਾਮਬਾਣ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।