Alopecia Areata: ਵਾਲ ਝੜਨਾ ਇੱਕ ਬਹੁਤ ਹੀ ਆਮ ਸਮੱਸਿਆ ਹੈ। ਇਹ ਤੁਹਾਡੇ, ਸਾਡੇ ਜਾਂ ਦੁਨੀਆਂ ਦੇ ਹਰ ਵਿਅਕਤੀ ਨਾਲ ਵਾਪਰਦਾ ਹੈ। ਪਰ ਜ਼ਿਆਦਾ ਵਾਲ ਝੜਨਾ ਚਿੰਤਾ ਦਾ ਵਿਸ਼ਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਾਲ ਗੁੱਛਿਆਂ ਵਿੱਚ ਝੜ ਜਾਂਦੇ ਹਨ। ਕੰਘੀ ਕਰਨ 'ਤੇ ਵਾਲਾਂ ਦਾ ਮੋਟਾ ਹਿੱਸਾ ਹੱਥ ਵਿਚ ਆ ਜਾਂਦਾ ਹੈ ਅਤੇ ਅਜਿਹਾ ਕਰਨ ਨਾਲ ਸਿਰ ਤੋਂ ਵਾਲ ਗਾਇਬ ਹੋ ਜਾਂਦੇ ਹਨ। ਗੰਜੇਪਨ ਵਰਗੇ ਪੈਚ ਬਣ ਜਾਂਦੇ ਹਨ। ਦਰਅਸਲ ਇਹ ਇੱਕ ਬਿਮਾਰੀ ਹੈ, ਇਸ ਬਿਮਾਰੀ ਨੂੰ ਡਾਕਟਰੀ ਭਾਸ਼ਾ ਵਿੱਚ ਐਲੋਪੇਸ਼ੀਆ ਏਰੀਆਟਾ (Alopecia Areata) ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਬੀਮਾਰੀ ਬਾਰੇ ਵਿਸਥਾਰ ਨਾਲ।
ਕੀ ਹੈ ਐਲੋਪੇਸ਼ੀਆਂ ਏਰੀਟਾ
ਐਲੋਪੇਸ਼ੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਤੁਹਾਡੇ ਵਾਲ ਪੈਚ ਵਿੱਚ ਝੜ ਜਾਂਦੇ ਹਨ। ਇਹ ਸਥਿਤੀ ਉਦੋਂ ਵਾਪਰਦੀ ਹੈ ਜਦੋਂ ਤੁਹਾਡੀ ਇਮਿਊਨ ਸਿਸਟਮ ਵਾਲਾਂ ਦੇ follicles 'ਤੇ ਹਮਲਾ ਕਰਦੀ ਹੈ। ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਕਿਸੇ ਵੀ ਲਿੰਗ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਸਮੱਸਿਆ ਵਿੱਚ ਸਿਰਫ਼ ਸਿਰ ਦੇ ਵਾਲ ਹੀ ਨਹੀਂ ਸਗੋਂ ਭਰਵੱਟਿਆਂ, ਪਲਕਾਂ ਅਤੇ ਦਾੜ੍ਹੀ ਦੇ ਵਾਲ ਵੀ ਪ੍ਰਭਾਵਿਤ ਹੋ ਸਕਦੇ ਹਨ। ਮਰਦਾਂ ਵਿੱਚ ਅਕਸਰ ਵਾਲ ਕਿਨਾਰੇ ਤੋਂ ਅਤੇ ਸਾਹਮਣੇ ਤੋਂ ਝੜਦੇ ਹਨ। ਔਰਤਾਂ ਦੇ ਸਿਰ ਦੇ ਵਿਚਕਾਰਲੇ ਹਿੱਸੇ ਤੋਂ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਔਰਤਾਂ ਪੂਰੀ ਤਰ੍ਹਾਂ ਗੰਜੀਆਂ ਨਹੀਂ ਹੁੰਦੀਆਂ। ਪਰ ਮਰਦ ਪੂਰੀ ਤਰ੍ਹਾਂ ਗੰਜੇ ਹੋ ਜਾਂਦੇ ਹਨ।
ਇਸ ਵਜ੍ਹਾਂ ਨਾਲ ਝੜਨ ਲੱਗਦੇ ਨੇ ਵਾਲ
ਇਹ ਇੱਕ ਆਟੋਇਮਿਊਨ ਪ੍ਰਕਿਰਿਆ ਹੈ। ਇਸ ਵਿੱਚ, ਇਮਿਊਨ ਸਿਸਟਮ ਵਾਇਰਸ ਅਤੇ ਬੈਕਟੀਰੀਆ ਨਾਲ ਨਜਿੱਠਦੇ ਹੋਏ ਗਲਤੀ ਨਾਲ ਤੁਹਾਡੇ ਵਾਲਾਂ ਦੇ follicles 'ਤੇ ਹਮਲਾ ਕਰ ਦਿੰਦਾ ਹੈ। ਇਸ ਕਾਰਨ ਵਾਲਾਂ ਦਾ ਵਿਕਾਸ ਨਹੀਂ ਹੁੰਦਾ ਅਤੇ ਵਾਲ ਬਣਨਾ ਬੰਦ ਹੋ ਜਾਂਦੇ ਹਨ ਅਤੇ ਇਸ ਨਾਲ ਵਾਲ ਝੜਦੇ ਹਨ। ਡਾਕਟਰਾਂ ਅਨੁਸਾਰ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦਾ। ਪਰ ਇਹ ਜੈਨੇਟਿਕਸ ਹੋ ਸਕਦਾ ਹੈ। ਜੇ ਤੁਹਾਡੇ ਪਰਿਵਾਰ ਜਿਵੇਂ ਤੁਹਾਡੇ ਪਿਤਾ, ਭਰਾ, ਭੈਣ ਨੂੰ ਇਹ ਸਮੱਸਿਆ ਹੈ, ਤਾਂ ਅੱਗੇ ਵੀ ਇਸ ਦੇ ਹੋਣ ਦੀ ਸੰਭਾਵਨਾ ਬਹੁਤ ਵੱਧ ਸਕਦੀ ਹੈ।
ਐਲੋਪੇਸ਼ੀਆ ਦੇ ਲੱਛਣ
1. ਐਲੋਪੇਸ਼ੀਆ 'ਚ ਵਾਲ ਝੜਨ ਨਾਲ ਸਿਰ 'ਤੇ ਗੋਲ-ਗੋਲ ਧੱਬੇ ਨਜ਼ਰ ਆਉਣ ਲੱਗਦੇ ਹਨ।
2. ਜਦੋਂ ਕੋਈ ਵਿਅਕਤੀ ਸਵੇਰੇ ਸੌਣ ਤੋਂ ਬਾਅਦ ਉੱਠਦਾ ਹੈ ਤਾਂ ਉਸ ਨੂੰ ਸਿਰਹਾਣੇ 'ਤੇ ਵਾਲ ਡਿੱਗਦੇ ਨਜ਼ਰ ਆਉਂਦੇ ਹਨ।
3. ਕਈ ਵਾਰ ਸਰੀਰ ਦੇ ਵਾਲ, ਆਈਬ੍ਰੋ ਅਤੇ ਦਾੜ੍ਹੀ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।
ਕੀ ਹੈ ਇਸਦਾ ਇਲਾਜ
ਅਲੋਪੇਸ਼ੀਆ ਦਾ ਕੋਈ ਇਲਾਜ ਨਹੀਂ ਹੈ ਪਰ ਇਸ ਨੂੰ ਸਟੀਰੌਇਡ ਇੰਜੈਕਸ਼ਨਾਂ ਦੁਆਰਾ ਰੋਕਿਆ ਜਾ ਸਕਦਾ ਹੈ। ਇਹ ਪ੍ਰਕਿਰਿਆ 1 ਤੋਂ 2 ਮਹੀਨਿਆਂ ਵਿੱਚ ਦੁਹਰਾਈ ਜਾਂਦੀ ਹੈ। ਇਸ ਸਮੱਸਿਆ ਤੋਂ ਪੀੜਤ ਲੋਕਾਂ ਦਾ ਇਲਾਜ ਲੇਜ਼ਰ ਅਤੇ ਲਾਈਟ ਥੈਰੇਪੀ ਨਾਲ ਵੀ ਕੀਤਾ ਜਾਂਦਾ ਹੈ। ਇਸ ਨਾਲ ਹੀ ਕੁਝ ਕੁਦਰਤੀ ਇਲਾਜ ਜਿਵੇਂ ਪਿਆਜ਼ ਦਾ ਰਸ ਲਾਉਣਾ, ਨਾਰੀਅਲ ਦਾ ਦੁੱਧ ਲਗਾਉਣਾ, ਲੈਵੇਂਡਰ ਆਇਲ ਨਾਲ ਮਾਲਿਸ਼ ਕਰਨਾ ਵੀ ਸ਼ਾਮਿਲ ਹੈ।