Saffron water benefits: ਕੇਸਰ ਸਭ ਤੋਂ ਮਹਿੰਗੇ ਮਸਾਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਇੱਕ ਕੁਦਰਤੀ ਇਲਾਜ ਅਤੇ ਸਿਹਤ ਲਾਭਾਂ ਦਾ ਭੰਡਾਰ ਹੈ। ਇਸ ਦੀ ਵਰਤੋਂ ਕਰਨ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਕੇਸਰ ਦੀ ਵਰਤੋਂ ਪ੍ਰਾਚੀਨ ਸਮੇਂ ਤੋਂ ਹੁੰਦੀ ਆ ਰਹੀ ਹੈ। ਉੱਥੇ ਹੀ ਅੱਜ ਵੀ ਬਹੁਤ ਸਾਰੇ ਘਰਾਂ ਵਿੱਚ ਕੇਸਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਖਾਲੀ ਪੇਟ ਕੇਸਰ ਦਾ ਪਾਣੀ ਪੀਣ ਦੇ ਕੀ ਫਾਇਦੇ ਹੁੰਦੇ ਹਨ। ਹੇਠਾਂ ਆਰਟਿਕਲ ਵਿੱਚ ਪੜ੍ਹੋ ਇਸ ਦੇ ਫਾਇਦੇ-


ਸਿਹਤ ਦਾ ਖਜਾਨਾ


ਖਾਲੀ ਪੇਟ ਕੇਸਰ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕੇਸਰ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਜਿਵੇਂ ਕਿ ਇਸ ਵਿੱਚ ਪੋਟਾਸ਼ੀਅਮ, ਕੈਲਸ਼ੀਅਮ, ਫੋਲਿਕ ਐਸਿਡ, ਵਿਟਾਮਿਨ ਸੀ, ਵਿਟਾਮਿਨ ਬੀ ਅਤੇ ਫਾਈਬਰ ਹੁੰਦੇ ਹਨ ਜੋ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।


ਸਕਿਨ ਬਣੇਗੀ ਚਮਕਦਾਰ


ਖਾਲੀ ਪੇਟ ਕੇਸਰ ਦਾ ਪਾਣੀ ਪੀਣ ਨਾਲ ਸਕਿਨ ‘ਤੇ ਚਮਕ ਆਉਂਦੀ ਹੈ। ਕੇਸਰ ਵਿਚ ਮੌਜੂਦ ਐਂਟੀਆਕਸੀਡੈਂਟ ਸਕਿਨ ਨੂੰ ਚਮਕਦਾਰ ਬਣਾਉਂਦੇ ਹਨ ਅਤੇ ਇਸ ਦੇ ਰੰਗ ਨੂੰ ਨਿਖਾਰਦੇ ਹਨ। ਇਸ ਦੇ ਨਾਲ ਹੀ ਕੇਸਰ ਦਾ ਪਾਣੀ ਖੂਨ ਦਾ ਸੰਚਾਰ ਕਰਦਾ ਹੈ ਜਿਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।


ਇਹ ਵੀ ਪੜ੍ਹੋ: World Obesity day 2024 : ਕੀ ਭਾਰਤੀਆਂ ਵਿੱਚ ਵਧ ਰਹੇ ਕੈਂਸਰ ਦੇ ਮਾਮਲਿਆਂ ਦਾ ਕਾਰਨ ਮੋਟਾਪਾ ?


ਭਾਰ ਹੁੰਦਾ ਕੰਟਰੋਲ


ਕੇਸਰ ਦਾ ਪਾਣੀ ਪੀਣ ਨਾਲ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ 'ਚ ਮੌਜੂਦ ਫਾਈਬਰ ਖਾਣੇ ਨੂੰ ਪਚਾਉਣ 'ਚ ਮਦਦ ਕਰਦਾ ਹੈ ਅਤੇ ਭੋਜਨ ਦੇ ਪਾਚਨ ਨੂੰ ਬਿਹਤਰ ਬਣਾਉਂਦਾ ਹੈ। ਇਸ ਤੋਂ ਇਲਾਵਾ ਕੇਸਰ ਦਾ ਪਾਣੀ ਭੁੱਖ ਨੂੰ ਵੀ ਘੱਟ ਕਰਦਾ ਹੈ, ਜਿਸ ਨਾਲ ਤੁਹਾਨੂੰ ਜ਼ਿਆਦਾ ਖਾਣ ਦਾ ਮਨ ਨਹੀਂ ਕਰਦਾ ਅਤੇ ਤੁਸੀਂ ਆਪਣਾ ਭਾਰ ਕੰਟਰੋਲ 'ਚ ਰੱਖ ਸਕਦੇ ਹੋ।


ਸ਼ੂਗਰ ਕੰਟਰੋਲ ਕਰਨ ਵਿੱਚ ਮਦਦਗਾਰ


ਕੇਸਰ ਦੇ ਪਾਣੀ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਫਾਈਬਰ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਇਨਸੁਲਿਨ ਦੇ ਖਤਰੇ ਨੂੰ ਘੱਟ ਕਰਦਾ ਹੈ।


ਮਾਨਸਿਕ ਸਥਿਤੀ ‘ਚ ਹੁੰਦਾ ਸੁਧਾਰ


ਕੇਸਰ ਦਾ ਪਾਣੀ ਪੀਣ ਨਾਲ ਮਾਨਸਿਕ ਸਥਿਤੀ ਵਿੱਚ ਸੁਧਾਰ ਹੁੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਮਾਨਸਿਕ ਤਣਾਅ ਨੂੰ ਘੱਟ ਕਰਦੇ ਹਨ ਅਤੇ ਮਨ ਨੂੰ ਸ਼ਾਂਤੀ ਦਿੰਦੇ ਹਨ


ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਸਰ ਦਾ ਪਾਣੀ ਪੀਣ ਦੇ ਬਹੁਤ ਫਾਇਦੇ ਹਨ ਪਰ ਇਸ ਦੀ ਵਰਤੋਂ ਘੱਟ ਤੋਂ ਘੱਟ ਹੀ ਕਰੋ, ਕਿਉਂਕਿ ਕੇਸਰ ਦਾ ਜ਼ਿਆਦਾ ਸੇਵਨ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੀ ਸਿਹਤ ਸਬੰਧੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਡਾਕਟਰ ਦੀ ਸਲਾਹ ਲਓ।


ਇਹ ਵੀ ਪੜ੍ਹੋ: Brain Boosting Foods: ਕੋਈ ਜਮਾਂਦਰੂ ਨਾਲਾਇਕ-ਹੁਸ਼ਿਆਰ ਨਹੀਂ ਹੁੰਦਾ? ਇਹ 5 ਖਾਣ-ਪੀਣ ਵਾਲੀਆਂ ਚੀਜ਼ਾਂ ਕਰਦੀਆਂ ਬੱਚਿਆਂ ਦਾ ਦਿਮਾਗ਼ ਤੇਜ਼