Lungs Health: ਫੇਫੜਿਆਂ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਇਹ ਖੂਨ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਹਟਾਉਣ ਅਤੇ ਆਕਸੀਜਨ ਦੇ ਸੰਚਾਰ ਲਈ ਮਦਦਗਾਰ ਹੁੰਦੇ ਹਨ। ਸਰੀਰ ਵਿੱਚ ਆਕਸੀਜਨ ਦਾ ਸਹੀ ਸੰਚਾਰ ਕਰਨ ਲਈ ਫੇਫੜਿਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਪਰ ਅੱਜਕੱਲ੍ਹ ਕਈ ਵਾਤਾਵਰਨ ਕਾਰਕਾਂ ਅਤੇ ਜੀਵਨ ਸ਼ੈਲੀ ਕਾਰਨ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਅਜਿਹੇ 'ਚ ਹਰ ਵਿਅਕਤੀ ਨੂੰ ਆਪਣੇ ਫੇਫੜਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਜਲਦੀ ਪਛਾਣ ਲੈਂਦੇ ਹੋ, ਤਾਂ ਇਨ੍ਹਾਂ ਦੀ ਗੰਭੀਰਤਾ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।


ਲੰਬੇ ਸਮੇਂ ਤੱਕ ਸਾਹ ਚੜ੍ਹਨਾ


ਜੇਕਰ ਸੈਰ ਕਰਨ ਜਾਂ ਦੌੜਨ ਤੋਂ ਬਾਅਦ ਵੀ ਤੁਹਾਡੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਤਾਂ ਇਹ ਫੇਫੜਿਆਂ ਵਿੱਚ ਪਰੇਸ਼ਾਨੀ ਹੋਣ ਦਾ ਸੰਕੇਤ ਹੁੰਦਾ ਹੈ। ਸਾਹ ਦੀਆਂ ਨਾਲੀਆਂ ਤੰਗ ਹੋਣ 'ਤੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਅਜਿਹੇ ਲੱਛਣ ਸਿਰਫ਼ ਕੋਵਿਡ-19 ਦੇ ਹੀ ਨਹੀਂ ਹੁੰਦੇ ਸਗੋਂ ਅਸਥਮਾ, ਸੀਓਪੀਡੀ, ਦਿਲ ਦੀ ਬਿਮਾਰੀ ਆਦਿ ਦੇ ਵੀ ਹੋ ਸਕਦੇ ਹਨ। ਇਸ ਲਈ ਲੰਬੇ ਸਮੇਂ ਤੱਕ ਸਾਹ ਚੜ੍ਹਨ ਦੀ ਸਥਿਤੀ ਨੂੰ ਨਜ਼ਰਅੰਦਾਜ਼ ਨਾ ਕਰੋ।


ਇਹ ਵੀ ਪੜ੍ਹੋ: Stale Food Side Effects: ਭੁੱਲ ਕੇ ਵੀ ਨਾ ਖਾਓ ਠੰਡਾ ਖਾਣਾ, ਨਹੀਂ ਤਾਂ ਵਿਗੜ ਸਕਦੀ ਸਿਹਤ, ਹੋ ਸਕਦੇ ਆਹ ਨੁਕਸਾਨ


ਲਗਾਤਾਰ ਹੋ ਰਹੀ ਖੰਘ


ਜੇਕਰ ਤੁਹਾਨੂੰ ਵੀ ਲਗਾਤਾਰ ਖੰਘ ਹੋ ਰਹੀ ਹੈ, ਤਾਂ ਇਹ ਫੇਫੜਿਆਂ ਦੇ ਖਰਾਬ ਹੋਣ ਦਾ ਸੰਕੇਤ ਹੁੰਦਾ ਹੈ। ਖਾਸ ਕਰਕੇ ਜਦੋਂ ਤੁਸੀਂ ਸੌ ਰਹੇ ਹੁੰਦੇ ਹੋ ਤਾਂ ਉਹ ਵੇਲੇ ਤੁਹਾਨੂੰ ਕਿਸੇ ਕਾਰਨ ਕਰਕੇ ਖੰਘ ਹੁੰਦੀ ਹੈ ਹੋ ਤਾਂ ਸਮਝ ਲਓ ਕਿ ਤੁਹਾਡੇ ਫੇਫੜੇ ਖਰਾਬ ਹੋ ਰਹੇ ਹਨ। ਅਜਿਹੇ ਲੱਛਣ ਐਲਰਜੀ ਜਾਂ ਗੈਸਟ੍ਰੋ-ਐਸੋਫੈਜੀਅਲ ਰੀਫਲਕਸ (GERD) ਦੇ ਹੋ ਸਕਦੇ ਹਨ। ਪਰ ਕਈ ਵਾਰ ਲਗਾਤਾਰ ਖੰਘ ਸਾਹ ਪ੍ਰਣਾਲੀ ਦੀ ਲਾਗ (ਜਿਵੇਂ ਕਿ ਬ੍ਰੌਨਕਾਈਟਸ, ਨਿਮੋਨੀਆ), ਸੀਓਪੀਡੀ, ਫੇਫੜਿਆਂ ਵਿੱਚ ਖੂਨ ਦੇ ਥੱਕੇ ਬਣਨ ਵਰਗੇ ਕਾਰਨਾਂ ਕਰਕੇ ਵੀ ਹੋ ਸਕਦੀ ਹੈ।



ਘੜਘੜ ਹੋਣਾ
ਜੇਕਰ ਤੁਹਾਨੂੰ ਵੀ ਸਾਹ ਲੈਂਦਿਆਂ ਹੋਇਆਂ ਘੜਘੜ ਦੀ ਆਵਾਜ਼ ਆਉਂਦੀ ਹੈ, ਤਾਂ ਇਹ ਸਾਹ ਨਾਲੀਆਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸੰਕੇਤ ਦਿੰਦਾ ਹੈ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚੋ। ਇਹ ਕਾਫ਼ੀ ਗੰਭੀਰ ਹੋ ਸਕਦਾ ਹੈ।


ਛਾਤੀ ਵਿੱਚ ਦਰਦ
ਉਹ ਸਥਿਤੀ ਜੋ ਅਕਸਰ ਛਾਤੀ ਵਿੱਚ ਦਰਦ ਦਾ ਕਾਰਨ ਬਣਦੀ ਹੈ, ਨੂੰ ਐਨਜਾਈਨਾ ਕਿਹਾ ਜਾਂਦਾ ਹੈ। ਇਹ ਆਮ ਤੌਰ 'ਤੇ ਦਿਲ ਦੀ ਸਮੱਸਿਆ ਕਾਰਨ ਪੈਦਾ ਹੁੰਦੀ ਹੈ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਫੇਫੜੇ ਠੀਕ ਨਹੀਂ ਹਨ। ਐਨਜਾਈਨਾ ਅਕਸਰ ਦਿਲ ਨੂੰ ਲੋੜੀਂਦੀ ਆਕਸੀਜਨ ਸਪਲਾਈ ਨਾ ਮਿਲਣ ਕਰਕੇ ਹੁੰਦਾ ਹੈ।


ਇਹ ਵੀ ਪੜ੍ਹੋ: Children Care Tips : ਬਦਲਦੇ ਮੌਸਮ ਕਰਕੇ ਵਾਰ-ਵਾਰ ਬਿਮਾਰ ਪੈ ਰਿਹਾ ਬੱਚਾ, ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਨਹੀਂ ਲੱਗੇਗੀ ਕੋਈ ਬਿਮਾਰੀ