Shoulder Pain: ਅਕਸਰ ਹੀ ਅਸੀਂ ਛੋਟੇ ਮੋਟੇ ਦਰਦ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਕਰ ਲੈਂਦੇ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਮੱਸਿਆਵਾਂ ਆਮ ਹਨ, ਜੋ ਕੁਝ ਸਮੇਂ ਬਾਅਦ ਆਪਣੇ ਆਪ ਹੀ ਠੀਕ ਹੋ ਜਾਣਗੀਆਂ। ਪਰ ਰੁਕੋ ਜੇਕਰ ਇਹ ਮੁਸ਼ਕਿਲਾਂ ਲਗਾਤਾਰ ਜਾਰੀ ਨੇ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਲਾਪਰਵਾਹੀ ਨਾ ਕਰੋ। ਕਿਉਂਕਿ ਇਸ ਦਾ ਖਮਿਆਜ਼ਾ ਤੁਹਾਡੇ ਸਰੀਰ ਨੂੰ ਵੱਡੀਆਂ ਬਿਮਾਰੀਆਂ ਦੇ ਰੂਪ ਵਿੱਚ ਝਲਣਾ ਪੈ ਸਕਦਾ ਹੈ। ਸਿਹਤਮੰਦ ਅਤੇ ਫਿੱਟ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਸਿਹਤ ਜਾਗਰੂਕਤਾ। ਜੇਕਰ ਤੁਸੀਂ ਆਪਣੀ ਹਰ ਛੋਟੀ-ਮੋਟੀ ਸਮੱਸਿਆ ਬਾਰੇ ਸੁਚੇਤ ਰਹੋਗੇ, ਤਾਂ ਗੰਭੀਰ ਬਿਮਾਰੀਆਂ ਦਾ ਵੀ ਆਸਾਨੀ ਨਾਲ ਅਤੇ ਸਮੇਂ 'ਤੇ ਇਲਾਜ ਹੋ ਸਕਦਾ ਹੈ। ਬਹੁਤ ਸਾਰੇ ਲੋਕ ਆਪਣੇ ਮੋਢਿਆਂ ਵਿੱਚ ਦਰਦ ਵੱਲ ਧਿਆਨ ਨਹੀਂ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਮੱਸਿਆ ਬਹੁਤ ਆਮ ਹੈ। ਸ਼ਾਇਦ ਕੰਮ ਕਰਕੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਇਹ ਦਰਦ ਹੋ ਰਿਹਾ ਹੈ। ਜਦਕਿ ਤੁਹਾਨੂੰ ਦੱਸ ਦੇਈਏ ਕਿ ਮੋਢੇ 'ਚ ਲਗਾਤਾਰ ਦਰਦ ਹੋਣਾ ਕੈਂਸਰ ਵਰਗੀ ਖਤਰਨਾਕ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਜੇਕਰ ਤੁਹਾਡੇ ਮੋਢਿਆਂ ਵਿੱਚ ਲਗਾਤਾਰ ਦਰਦ ਰਹਿੰਦਾ ਹੈ ਅਤੇ ਇਹ ਦਿਨੋ-ਦਿਨ ਵਧਦਾ ਜਾ ਰਿਹਾ ਹੈ ਤਾਂ ਤੁਰੰਤ ਡਾਕਟਰ ਤੋਂ ਆਪਣੀ ਜਾਂਚ ਕਰਵਾਓ ਕਿਉਂਕਿ ਇਹ ਲੱਛਣ ਫੇਫੜਿਆਂ ਦੇ ਕੈਂਸਰ ਦੇ ਹੋ ਸਕਦੇ ਹਨ। ਜੀ ਹਾਂ ਜਦੋਂ ਫੇਫੜਿਆਂ ਦਾ ਕੈਂਸਰ ਸ਼ੁਰੂ ਹੁੰਦਾ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਮੋਢਿਆਂ ਵਿੱਚ ਦਰਦ ਹੁੰਦਾ ਹੈ। ਫੇਫੜਿਆਂ ਦੇ ਕੈਂਸਰ ਦੇ ਕਈ ਮਰੀਜ਼ਾਂ ਨੇ ਮੋਢਿਆਂ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ।



ਫੇਫੜਿਆਂ ਦੇ ਕੈਂਸਰ ਵਿੱਚ ਮੋਢੇ ਦਾ ਦਰਦ ਕਿਉਂ ਹੁੰਦਾ ਹੈ? (Why does lung cancer cause shoulder pain)



  • ਦਰਅਸਲ, ਫੇਫੜਿਆਂ ਦਾ ਕੈਂਸਰ ਹੱਡੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਵਿੱਚ ਮੋਢੇ ਦੀਆਂ ਹੱਡੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਕਿਉਂਕਿ ਇਹ ਫੇਫੜਿਆਂ ਦੇ ਨੇੜੇ ਹੁੰਦੀਆਂ ਹਨ।

  • ਪੈਨਕੋਸਟ ਟਿਊਮਰ ਫੇਫੜਿਆਂ ਦੇ ਕੈਂਸਰ ਦਾ ਇੱਕ ਰੂਪ ਹੈ। ਇਹ ਫੇਫੜਿਆਂ ਦੇ ਉੱਪਰਲੇ ਹਿੱਸੇ ਵਿੱਚ ਵਧਦਾ ਹੈ ਅਤੇ ਮੋਢਿਆਂ ਦੇ ਨੇੜੇ ਟਿਸ਼ੂਆਂ 'ਤੇ ਹਮਲਾ ਕਰਦਾ ਹੈ। ਇਸ ਕਾਰਨ ਮੋਢਿਆਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ।

  • ਫੇਫੜਿਆਂ ਦੇ ਕੈਂਸਰ ਵਿੱਚ ਕਈ ਵਾਰ ਦਰਦ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਹੁੰਦਾ ਹੈ, ਪਰ ਮੋਢਿਆਂ ਵਿੱਚ ਹੋਣ ਲੱਗਦਾ ਹੈ।


ਹੋਰ ਪੜ੍ਹੋ : ਜਾਣੋ ਨਾਸ਼ਤੇ 'ਚ ਬਾਸੀ ਰੋਟੀ ਖਾਣਾ ਕਿਉਂ ਚੰਗਾ ਮੰਨਿਆ ਜਾਂਦਾ? ਸ਼ੂਗਰ ਰੋਗੀਆਂ ਲਈ ਇਹ ਰੋਟੀ ਕਿਸੇ ਵਰਦਾਨ ਤੋਂ ਘੱਟ ਨਹੀਂ


ਦਰਦ ਕਿਸ ਤਰ੍ਹਾਂ ਦਾ ਹੁੰਦਾ ਹੈ?



  • ਫੇਫੜਿਆਂ ਦੇ ਕੈਂਸਰ ਵਿੱਚ ਮੋਢਿਆਂ ਵਿੱਚ ਦਰਦ ਗਠੀਏ ਵਿੱਚ ਦਰਦ ਵਾਂਗ ਹੁੰਦਾ ਹੈ।

  • ਇਹ ਦਰਦ ਰਾਤ ਨੂੰ ਹੋਰ ਤੇਜ਼ ਹੋ ਜਾਂਦਾ ਹੈ।

  • ਜੇਕਰ ਤੁਸੀਂ ਕੋਈ ਕਸਰਤ ਨਹੀਂ ਕੀਤੀ ਹੈ ਅਤੇ ਫਿਰ ਵੀ ਤੁਹਾਨੂੰ ਦਰਦ ਹੋ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਇਹ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।



Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।