Makhan-Mishri Benefits: ਮੱਖਣ-ਮਿਸ਼ਰੀ ਸਿਹਤ ਦੇ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ। ਇਸ ਦੇ ਸੇਵਨ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਜੇਕਰ ਇਸ ਨੂੰ ਬੱਚਿਆਂ ਨੂੰ ਖੁਆਇਆ ਜਾਵੇ ਤਾਂ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਜਾਣੋ ਮੱਖਣ-ਮਿਸ਼ਰੀ (Makhan Mishri) ਨੂੰ ਖਾਣ ਨਾਲ ਸਰੀਰ 'ਤੇ ਕੀ ਪ੍ਰਭਾਵ ਪੈਂਦਾ ਹੈ। ਆਯੁਰਵੇਦ ਵਿੱਚ ਮੱਖਣ ਅਤੇ ਮਿਸ਼ਰੀ ਦੇ ਸੇਵਨ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਿਆ ਗਿਆ ਹੈ।
ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ
ਆਯੁਰਵੇਦ ਅਨੁਸਾਰ ਜੇਕਰ ਮੱਖਣ ਖਾਧਾ ਜਾਵੇ ਤਾਂ ਇਹ ਸਰੀਰ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਜਿਸ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।
ਚਮੜੀ ਦੀ ਖੁਸ਼ਕੀ ਨੂੰ ਘਟਾਉਂਦਾ ਹੈ
ਆਯੁਰਵੇਦ ਵਿੱਚ ਮੱਖਣ ਨੂੰ ਚਮੜੀ ਲਈ ਬਹੁਤ ਫਾਇਦੇਮੰਦ ਦੱਸਿਆ ਗਿਆ ਹੈ। ਜੇਕਰ ਇਸ ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਇਸ ਨਾਲ ਚਮੜੀ 'ਤੇ ਹੋਣ ਵਾਲੀ ਖੁਸ਼ਕੀ ਤੋਂ ਰਾਹਤ ਮਿਲਦੀ ਹੈ।
ਹੱਡੀਆਂ ਦੇ ਜੋੜਾਂ ਲਈ ਫਾਇਦੇਮੰਦ ਹੈ
ਮੱਖਣ ਹੱਡੀਆਂ ਦੇ ਜੋੜਾਂ ਨੂੰ ਕੁਦਰਤੀ ਲੁਬਰੀਕੈਂਟ ਪ੍ਰਦਾਨ ਕਰਦਾ ਹੈ। ਜਿਸ ਕਾਰਨ ਜੋੜਾਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਨਹੀਂ ਹੁੰਦੀਆਂ।
ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ
ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਤਾਕਤ ਦੀ ਕਮੀ ਹੁੰਦੀ ਹੈ ਜਾਂ ਜੋ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ। ਉਹ ਮੱਖਣ ਮਿਸ਼ਰੀ ਜ਼ਰੂਰ ਖਾਵੇ। ਆਯੁਰਵੇਦ ਵਿੱਚ ਇਸਨੂੰ ਤਾਕਤਵਰ ਕਿਹਾ ਜਾਂਦਾ ਹੈ।
ਸਰੀਰ ਨੂੰ ਠੰਡਾ ਰੱਖਦਾ ਹੈ
ਮੱਖਣ ਮਿਸ਼ਰੀ ਕੂਲਿੰਗ ਏਜੰਟ ਦਾ ਕੰਮ ਕਰਦਾ ਹੈ। ਜਿਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਸਰੀਰ ਦੀ ਗਰਮੀ ਪਿੱਤ ਨੂੰ ਵਧਾਉਂਦੀ ਹੈ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਮੱਖਣ ਮਿਸ਼ਰੀ ਦਾ ਮਿਸ਼ਰਨ ਸਰੀਰ ਨੂੰ ਠੰਢਕ ਪ੍ਰਦਾਨ ਕਰਦਾ ਹੈ।
ਬੱਚਿਆਂ ਲਈ ਫਾਇਦੇਮੰਦ
ਜੇਕਰ ਮੱਖਣ ਮਿਸ਼ਰੀ ਨੂੰ ਛੋਟੇ ਬੱਚਿਆਂ ਨੂੰ ਖੁਆਇਆ ਜਾਵੇ ਤਾਂ ਇਸ ਨਾਲ ਸਰੀਰ ਵਿਚ ਤਾਕਤ ਵਧਦੀ ਹੈ ਅਤੇ ਬੱਚਿਆਂ ਦਾ ਵਿਕਾਸ ਵੀ ਤੇਜ਼ ਹੁੰਦਾ ਹੈ। ਮੱਖਣ-ਮਿਸ਼ਰੀ ਦਿਮਾਗ ਦੇ ਲਈ ਬਹੁਤ ਵਧੀ ਹੈ, ਇਹ ਮਿਸ਼ਰਨ ਦਿਮਾਗ ਤੇਜ਼ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸੇ ਲਈ ਮੱਖਣ ਮਿਸ਼ਰੀ ਨੂੰ ਬੱਚਿਆਂ ਲਈ ਅੰਮ੍ਰਿਤ ਕਿਹਾ ਗਿਆ ਹੈ।
ਕਿੰਨੀ ਮਾਤਰਾ ਵਿੱਚ ਮੱਖਣ-ਮਿਸ਼ਰੀ ਦਾ ਸੇਵਨ ਕਰਨਾ ਚਾਹੀਦਾ?
ਮੱਖਣ ਖਾਣ ਲਈ ਸਿਰਫ 5 ਗ੍ਰਾਮ ਹੀ ਧਾਗੇ ਵਾਲੀ ਮਿਸ਼ਰੀ ਦੀ ਵਰਤੋਂ ਕਰੋ। ਕਿਉਂਕਿ ਜ਼ਿਆਦਾ ਮਿੱਠਾ ਸਿਹਤ ਲਈ ਸਹੀ ਨਹੀਂ ਹੁੰਦਾ ਹੈ। ਹੋ ਸਕੇ ਤਾਂ ਮੱਖਣ ਘਰ ਦੀ ਮਲਾਈ ਤੋਂ ਤਿਆਰ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।