Daily Routine: ਅੱਜ-ਕੱਲ੍ਹ ਭੱਜ-ਦੌੜ ਵਾਲੇ ਲਾਈਫ਼ਸਟਾਈਲ (Lifestyle) 'ਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਮੰਨਦੇ ਹਾਂ ਕਿ ਅੱਜ ਦੀ ਜ਼ਿੰਦਗੀ 'ਚ ਆਪਣੇ ਲਈ ਸਮਾਂ ਦੇਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ, ਪਰ ਇਹ ਤੁਹਾਨੂੰ ਕਰਨਾ ਪਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਰੀਰ ਨੂੰ ਕਈ ਬੀਮਾਰੀਆਂ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇਕਰ ਤੁਸੀਂ ਸਮਾਂ ਕੱਢ ਕੇ ਆਪਣੀ ਜੀਵਨਸ਼ੈਲੀ 'ਚ ਰੁਟੀਨ ਨੂੰ ਥੋੜ੍ਹਾ ਬਦਲਦੇ ਹੋ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਕਾਰਗਰ ਨੁਸਖੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਸਿਹਤਮੰਦ ਰਹਿਣ ਲਈ ਸਵੇਰੇ ਅਜ਼ਮਾ ਸਕਦੇ ਹੋ।
ਸਵੇਰੇ ਉੱਠਣ ਦੀ ਕਰੋ ਕੋਸ਼ਿਸ਼
ਜੇਕਰ ਤੁਸੀਂ ਦਿਨ-ਭਰ ਊਰਜਾਵਾਨ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ। ਸਵੇਰੇ ਉੱਠ ਕੇ ਆਪਣਾ ਕੰਮ ਸ਼ੁਰੂ ਕਰੋ। ਇਹ ਵੀ ਮੰਨਿਆ ਜਾਂਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਬ੍ਰਹਮ ਮੁਹੂਰਤ ਦਾ ਸਮਾਂ ਸੂਰਜ ਚੜ੍ਹਨ ਤੋਂ ਡੇਢ ਘੰਟਾ ਪਹਿਲਾਂ ਹੈ। ਇਸ ਸਮੇਂ ਉੱਠ ਕੇ ਧਿਆਨ ਅਤੇ ਅਧਿਐਨ ਕਰਨ ਨਾਲ ਸਫ਼ਲਤਾ ਮਿਲਦੀ ਹੈ।
ਮੂੰਹ ਧੋਵੋ ਅਤੇ ਪਾਣੀ ਪੀਓ
ਸਵੇਰੇ ਸਭ ਤੋਂ ਪਹਿਲਾਂ ਆਪਣੇ ਮੂੰਹ ਨੂੰ ਸਾਧਾਰਨ ਤਾਪਮਾਨ ਵਾਲੇ ਪਾਣੀ ਨਾਲ ਧੋਵੋ। ਇਸ ਨਾਲ ਸਰੀਰ 'ਚ ਤਾਜ਼ਗੀ ਬਣੀ ਰਹੇਗੀ। ਇਸ ਤੋਂ ਬਾਅਦ ਖਾਲੀ ਢਿੱਡ ਵੱਧ ਤੋਂ ਵੱਧ ਪਾਣੀ ਪੀਓ। ਇਹ ਤੁਹਾਡੀ ਸਿਹਤ ਲਈ ਚੰਗਾ ਹੈ, ਜੇਕਰ ਤੁਸੀਂ ਖਾਲੀ ਢਿੱਡ ਕੋਸਾ ਪਾਣੀ ਪੀਂਦੇ ਹੋ ਤਾਂ ਇਹ ਹੋਰ ਵੀ ਵਧੀਆ ਹੈ।
ਦੌੜ
ਜੇਕਰ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਸਵੇਰੇ ਉੱਠ ਕੇ 4 ਤੋਂ 5 ਕਿਲੋਮੀਟਰ ਦੌੜੋ। ਇਸ ਨਾਲ ਸਰੀਰ ਦਾ ਸਟੈਮਿਨਾ ਵਧਦਾ ਹੈ ਅਤੇ ਤੁਸੀਂ ਚੁਸਤੀ ਵੀ ਮਹਿਸੂਸ ਕਰੋਗੇ। ਦੌੜਨ ਤੋਂ ਇਲਾਵਾ ਤੁਸੀਂ ਸਾਈਕਲਿੰਗ ਵੀ ਕਰ ਸਕਦੇ ਹੋ। ਜੇਕਰ ਤੁਸੀਂ ਜਿਮ ਜਾਂਦੇ ਹੋ ਤਾਂ ਥੋੜ੍ਹੀ ਦੇਰ ਦੌੜਨਾ ਜ਼ਰੂਰੀ ਹੈ।
ਕਸਰਤ ਕਰੋ
ਕੋਵਿਡ ਦੇ ਸਮੇਂ ਤੋਂ ਲੋਕ ਘਰਾਂ 'ਚ ਬੰਦ ਹਨ। ਪਰ ਜੇਕਰ ਤੁਸੀਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਬਿਹਤਰ ਹੋਵੇਗਾ ਕਿ 15 ਮਿੰਟ ਦਾ ਸਮਾਂ ਕੱਢ ਕੇ ਕਸਰਤ ਕਰੋ। ਇਸ ਨਾਲ ਸਰੀਰ 'ਚ ਲਚਕਤਾ ਬਣੀ ਰਹਿੰਦੀ ਹੈ। ਤੁਸੀਂ ਚਾਹੋ ਤਾਂ ਪ੍ਰਾਣਾਯਾਮ ਵੀ ਕਰ ਸਕਦੇ ਹੋ। ਇਹ ਮਾਨਸਿਕ ਸਿਹਤ ਲਈ ਵੀ ਚੰਗਾ ਹੈ।
ਹੈਲਦੀ ਬ੍ਰੇਕਫ਼ਾਸਟ
ਸਿਹਤਮੰਦ ਸਰੀਰ ਲਈ ਸਵੇਰੇ ਦਾ ਬ੍ਰੇਕਫ਼ਾਸਟ (Breakfast) ਬਹੁਤ ਜ਼ਰੂਰੀ ਹੈ। ਜੇਕਰ ਤੁਹਾਡਾ ਦਫ਼ਤਰ ਖੁੱਲ੍ਹ ਗਿਆ ਹੈ ਤਾਂ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਹੀ ਦਫ਼ਤਰ ਲਈ ਰਵਾਨਾ ਹੋਵੋ। ਜੇਕਰ ਸੰਭਵ ਹੋਵੇ ਤਾਂ ਨਾਸ਼ਤੇ 'ਚ ਸਿਰਫ਼ ਸਿਹਤਮੰਦ ਚੀਜ਼ਾਂ ਹੀ ਸ਼ਾਮਲ ਕਰੋ। ਜਿਵੇਂ ਕਿ ਫਲ, ਦੁੱਧ, ਸਲਾਦ ਅਤੇ ਪਨੀਰ ਆਦਿ ਦਾ ਸੇਵਨ। ਸਵੇਰ ਦੇ ਨਾਸ਼ਤੇ 'ਚ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ਼ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਧਾਰਨਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਅਮਲ 'ਚ ਲਿਆਉਣ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸਲਾਹ ਕਰੋ।