Right time for tea- ਚਾਹ ਦੀ ਲਤ ਅਜਿਹੀ ਹੁੰਦੀ ਹੈ ਕਿ ਜਦੋਂ ਤੱਕ ਸਵੇਰੇ ਇਕ ਕੱਪ ਪੀਣ ਲਈ ਨਾ ਮਿਲੇ ਤਾਂ ਮੂਡ ਤਾਜ਼ਾ ਮਹਿਸੂਸ ਨਹੀਂ ਹੁੰਦਾ। ਜ਼ਿਆਦਾਤਰ ਲੋਕ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਕਰਨਾ ਪਸੰਦ ਕਰਦੇ ਹਨ। ਬਿਸਤਰ ਉਤੇ ਬੈਠ ਕੇ ਖਾਲੀ ਪੇਟ ਚਾਹ ਜਾਂ ਕੌਫੀ ਪੀ ਲੈਂਦੇ ਹਨ। ਚਾਹ ਪੀਣ ਤੋਂ ਬਿਨਾਂ ਕੁਝ ਲੋਕਾਂ ਨੂੰ ਸਿਰ ਦਰਦ ਹੋਣ ਲੱਗਦਾ ਹੈ।
ਹਾਲਾਂਕਿ ਚਾਹ ਜਾਂ ਕੌਫੀ ਕਿਸੇ ਵੀ ਸਮੇਂ, ਕਿਤੇ ਵੀ ਪੀਣਾ ਸਿਹਤ ਲਈ ਚੰਗਾ ਨਹੀਂ ਹੈ। ਆਯੁਰਵੇਦ ਮਾਹਿਰ ਡਾਕਟਰ ਦੀਕਸ਼ਾ ਭਾਵਸਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਦੱਸਦੀ ਹੈ ਕਿ 73 ਫੀਸਦੀ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਨਾਲ ਕਰਦੇ ਹਨ ਅਤੇ 64 ਫੀਸਦੀ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਜੇਕਰ ਤੁਸੀਂ ਵੀ ਸਵੇਰੇ ਉੱਠਦੇ ਹੀ ਚਾਹ ਜਾਂ ਕੌਫੀ ਪੀਣਾ ਪਸੰਦ ਕਰਦੇ ਹੋ ਤਾਂ ਜਾਣ ਲਓ ਅਜਿਹਾ ਕਰਨ ਦੇ ਨੁਕਸਾਨ।
ਕਿਸ ਸਮੇਂ ਚਾਹ ਤੇ ਕੌਫੀ ਪੀਣਾ ਨੁਕਸਾਨਦਾਇਕ ਹੈ ?
- ਉੱਠਦੇ ਹੀ ਖਾਲੀ ਪੇਟ ਚਾਹ ਜਾਂ ਕੌਫੀ ਪੀਣਾ - ਖਾਲੀ ਪੇਟ ਉੱਠਦੇ ਹੀ ਚਾਹ ਜਾਂ ਕੌਫੀ ਪੀਣਾ ਸਿਹਤ ਲਈ ਠੀਕ ਨਹੀਂ ਹੈ। ਇਹ ਸਰੀਰ ਵਿਚ ਕੋਰਟੀਸੋਲ ਦੇ ਉਤਪਾਦਨ ਨੂੰ ਪ੍ਰਭਾਵਤ ਕਰ ਸਕਦਾ ਹੈ। ਇਹ ਇੱਕ ਮੁੱਖ ਤਣਾਅ ਹਾਰਮੋਨ ਹੈ। ਇਸ ਨਾਲ ਤੁਹਾਨੂੰ ਵਧੇਰੇ ਉਦਾਸੀ, ਅਤੇ ਚਿੰਤਾ ਮਹਿਸੂਸ ਹੋ ਸਕਦੀ ਹੈ।
- ਭੋਜਨ ਦੇ ਨਾਲ ਚਾਹ/ਕੌਫੀ ਪੀਣਾ-ਚਾਹ ਅਤੇ ਕੌਫੀ ਤੇਜ਼ਾਬੀ ਹੁੰਦੀ ਹੈ ਜੋ ਪਾਚਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜੇਕਰ ਤੁਸੀਂ ਭੋਜਨ ਵਿਚ ਪ੍ਰੋਟੀਨ ਦਾ ਸੇਵਨ ਕਰਦੇ ਹੋ, ਤਾਂ ਚਾਹ ਤੋਂ ਨਿਕਲਣ ਵਾਲਾ ਐਸਿਡ ਪ੍ਰੋਟੀਨ ਸਮੱਗਰੀ ਨੂੰ ਸਖ਼ਤ ਕਰ ਦੇਵੇਗਾ, ਜਿਸ ਨਾਲ ਇਸ ਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਵੇਗਾ। ਭੋਜਨ ਤੋਂ ਤੁਰਤ ਬਾਅਦ ਚਾਹ ਪੀਣ ਨਾਲ ਸਰੀਰ ਦੁਆਰਾ ਆਇਰਨ ਨੂੰ ਸੋਖਣ ਵਿਚ ਵੀ ਰੁਕਾਵਟ ਆਉਂਦੀ ਹੈ।
-ਸ਼ਾਮ ਨੂੰ 4 ਵਜੇ ਤੋਂ ਬਾਅਦ: ਮੈਡੀਕਲ ਸਾਇੰਸ ਮੁਤਾਬਕ ਜੇਕਰ ਸੌਣ ਤੋਂ 10 ਘੰਟੇ ਪਹਿਲਾਂ ਜਾਂ ਘੱਟ ਤੋਂ ਘੱਟ 6 ਘੰਟੇ ਪਹਿਲਾਂ ਕੈਫੀਨ ਤੋਂ ਪਰਹੇਜ਼ ਕੀਤਾ ਜਾਵੇ ਤਾਂ ਕੈਫੀਨ ਦਾ ਸਿਹਤ ‘ਤੇ ਜ਼ਿਆਦਾ ਨੁਕਸਾਨ ਨਹੀਂ ਨਹੀਂ ਹੁੰਦਾ। ਇਸ ਨਾਲ ਚੰਗੀ ਨੀਂਦ ਆਉਂਦੀ ਹੈ। ਲਿਵਰ ਡੀਟੌਕਸ ਬਿਹਤਰ ਹੁੰਦਾ ਹੈ। ਨਾਲ ਹੀ ਕੋਰਟੀਸੋਲ ਨੂੰ ਘੱਟ ਕਰਨ ਅਤੇ ਸਿਹਤਮੰਦ ਪਾਚਨ ਵਿਚ ਵੀ ਮਦਦ ਕਰਦਾ ਹੈ। ਇਨ੍ਹਾਂ ਤਿੰਨ ਗੱਲਾਂ ਦਾ ਧਿਆਨ ਰੱਖ ਕੇ ਚਾਹ ਜਾਂ ਕੌਫੀ ਪੀਓਗੇ ਤਾਂ ਨੁਕਸਾਨ ਘੱਟ ਹੋਵੇਗਾ।