Health Tips: ਸਵੇਰ ਦਾ ਸਮਾਂ ਦਿਨ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ। ਚਾਹੇ ਇਹ ਸਾਡੇ ਦਿਨ ਭਰ ਦੀ ਪਲਾਨਿੰਗ ਹੋਵੇ ਜਾਂ ਫਿਰ ਪਲਾਨਿੰਗ ਨੂੰ ਲਾਗੂ ਕਰਨਾ ਹੋਵੇ। ਸਵੇਰ ਦੇ ਸਮੇਂ ਹੀ ਸਰੀਰ ਤੇ ਦਿਮਾਗ ਨੂੰ ਸਹੀ ਕਿਸਮ ਦੇ ਭੋਜਨ ਨਾਲ ਊਰਜਾ ਦਿੱਤੀ ਜਾਂਦੀ ਹੈ। ਦਰਅਸਲ ਇਹ ਸਵੇਰ ਦੇ ਸ਼ੁਰੂਆਤੀ ਘੰਟੇ ਹੀ ਦਿਨ ਭਰ ਦੀ ਗੁਣਵੱਤਾ ਨੂੰ ਤੈਅ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।



ਜਲਦੀ-ਜਲਦੀ ਪੋਸ਼ਣ ਰਹਿਤ ਤੇ ਉੱਚ ਕਾਰਬੋਹਾਈਡਰੇਟ, ਚਰਬੀ ਤੇ ਖੰਡ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਡਾ ਊਰਜਾ ਦਾ ਪੱਧਰ ਘਟ ਸਕਦਾ ਹੈ। ਤੁਸੀਂ ਦਿਨ ਭਰ ਸੁਸਤ ਮਹਿਸੂਸ ਕਰ ਸਕਦੇ ਹੋ। ਇਹ ਸ਼ੂਗਰ ਵਾਲੇ ਲੋਕਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਵਧਾ ਸਕਦਾ ਹੈ ਜਾਂ ਫਿਰ ਕੁਝ ਲੋਕਾਂ ਦਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ।



ਇੱਕ ਚੰਗਾ ਨਾਸ਼ਤਾ ਤੁਹਾਨੂੰ ਸਰਗਰਮ, ਊਰਜਾਵਾਨ ਤੇ ਉਤਪਾਦਕ ਮਹਿਸੂਸ ਕਰਨ ਵਿੱਚ ਮਦਦ ਕਰ ਸਕਦਾ ਹੈ। ਪ੍ਰੋਟੀਨ, ਵਿਟਾਮਿਨ, ਖਣਿਜਾਂ ਦੀ ਸਹੀ ਮਾਤਰਾ ਵਾਲਾ ਸੰਤੁਲਿਤ ਨਾਸ਼ਤਾ ਤੁਹਾਨੂੰ ਪੌਸ਼ਿਤ ਮਹਿਸੂਸ ਕਰਾ ਸਕਦਾ ਹੈ ਤੇ ਤੁਹਾਡੇ ਮੂਡ ਨੂੰ ਵੀ ਕਾਬੂ ਵਿੱਚ ਰੱਖ ਸਕਦਾ ਹੈ। ਜੇਕਰ ਤੁਹਾਡੇ ਨਾਸ਼ਤੇ ਵਿੱਚ ਸਹੀ ਪੌਸ਼ਟਿਕ ਤੱਤ ਹਨ, ਤਾਂ ਤੁਸੀਂ ਦੁਪਹਿਰ ਦੇ ਖਾਣੇ ਤੱਕ ਭੁੱਖ ਨੂੰ ਵੀ ਕੰਟਰੋਲ ਕਰ ਸਕੋਗੇ।



1. ਕੌਫੀ ਤੋਂ ਕਰੋ ਪ੍ਰਹੇਜ਼
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰੇ ਸਭ ਤੋਂ ਪਹਿਲਾਂ ਕੌਫੀ ਪੀਣ ਨਾਲ ਕੋਰਟੀਸੋਲ ਦਾ ਪੱਧਰ ਵਧ ਸਕਦਾ ਹੈ ਕਿਉਂਕਿ ਸਵੇਰੇ ਹਾਰਮੋਨ ਪਹਿਲਾਂ ਹੀ ਉੱਚ ਪੱਧਰ 'ਤੇ ਹੁੰਦਾ ਹੈ ਤੇ ਸਰੀਰ ਦੀ ਕੁਦਰਤੀ ਵਿਧੀ ਸਾਨੂੰ ਐਕਟਿਵ ਕਰਕਨ ਦੀ ਕੋਸ਼ਿਸ਼ ਕਰਦੀ ਹੈ। ਕੌਫੀ ਪੀਣ ਨਾਲ ਕੋਰਟੀਸੋਲ ਹੋਰ ਵਧਦਾ ਹੈ ਤੇ ਹਾਰਮੋਨਲ ਸੰਤੁਲਨ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਤੇ ਅਜਿਹੀਆਂ ਹੋਰ ਸਮੱਸਿਆਵਾਂ ਵੀ ਹੁੰਦੀਆਂ ਹਨ। ਜੇਕਰ ਤੁਸੀਂ ਕੈਫੀਨ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ, ਤਾਂ ਨਾਸ਼ਤੇ ਤੋਂ ਬਾਅਦ ਕੌਫੀ ਪੀਣਾ ਬਿਹਤਰ ਵਿਕਲਪ ਹੋ ਸਕਦਾ ਹੈ।



2. ਫਲਾਂ ਦਾ ਜੂਸ ਵੀ ਮਾੜਾ
ਫਲਾਂ ਦੇ ਜੂਸ ਵਿੱਚ ਫਾਈਬਰ ਨਹੀਂ ਹੁੰਦਾ ਤੇ ਸਵੇਰੇ ਸਭ ਤੋਂ ਪਹਿਲਾਂ ਇਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਸ਼ੂਗਰ ਤੇ ਹੋਰ ਮੈਟਾਬੋਲਿਕ ਵਿਕਾਰ ਤੋਂ ਪੀੜਤ ਲੋਕਾਂ ਨੂੰ ਆਪਣੀ ਸਥਿਤੀ ਨੂੰ ਕੰਟਰੋਲ ਕਰਨ ਲਈ ਜੂਸ ਦੀ ਬਜਾਏ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਨਿੰਬੂ ਪਾਣੀ, ਖੀਰੇ ਦਾ ਜੂਸ, ਸੱਤੂ ਆਦਿ ਬਦਲਵੇਂ ਪੀਣ ਵਾਲੇ ਪਦਾਰਥ ਹਨ ਜੋ ਫਲਾਂ ਦੇ ਜੂਸ ਦੇ ਗਲਾਸ ਦੀ ਥਾਂ ਲੈ ਸਕਦੇ ਹਨ।



3. ਬ੍ਰੇਕਫਾਸਟ ਸੀਰੀਅਲਜ਼ ਤੋਂ ਕਰੋ ਤੌਬਾ 
ਬ੍ਰੇਕਫਾਸਟ ਸੀਰੀਅਲਜ਼ ਪਹਿਲੀ ਨਜ਼ਰੇ ਸਿਹਤਮੰਦ ਲੱਗ ਸਕਦੇ ਹਨ, ਪਰ ਅਸਲ ਵਿੱਚ ਉਹ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਜਾਂਦੇ ਹਨ ਤੇ ਉਨ੍ਹਾਂ ਵਿੱਚ ਸਾਬਤ ਅਨਾਜ ਬਹੁਤ ਘੱਟ ਹੁੰਦੇ ਹਨ। ਖੰਡ ਦੀ ਉੱਚ ਸਮੱਗਰੀ ਤੇ ਨਾਕਾਫ਼ੀ ਫਾਈਬਰ ਕਾਰਨ ਇਹ ਤੁਹਾਡੀ ਸਵੇਰ ਦੀ ਸ਼ੁਰੂਆਤ ਕਰਨ ਲਈ ਇੱਕ ਮਾੜੀ ਚੋਣ ਹੋ ਸਕਦੀ ਹੈ।



4. ਪੈਨਕੇਕ ਤੇ ਵੈਫਲ 
ਪੈਨਕੇਕ ਤੇ ਵੈਫਲ ਸਵੇਰ ਦੀ ਕਾਹਲੀ ਵਿੱਚ ਇੱਕ ਫਸਾਟ ਤੇ ਸੁਵਿਧਾਜਨਕ ਵਿਕਲਪ ਹੋ ਸਕਦੇ ਹਨ ਪਰ ਜਦੋਂ ਲੋਕ ਕਦੇ ਆਪਣੀ ਭੁੱਖ ਮਿਟਾਉਣ ਲਈ ਸੰਪੂਰਣ ਨਾਸ਼ਤੇ ਬਾਰੇ ਨਹੀਂ ਸੋਚ ਸਕਦੇ। ਹਾਲਾਂਕਿ, ਸਵੇਰੇ ਇਹ ਸਭ ਤੋਂ ਪਹਿਲਾਂ ਖਾਣ ਨਾਲ ਦਿਨ ਭਰ ਗੈਰ-ਸਿਹਤਮੰਦ ਭੋਜਨ ਦੀ ਲਾਲਸਾ ਹੋ ਸਕਦੀ ਹੈ, ਜਿਸ ਨਾਲ ਘੱਟ ਊਰਜਾ ਤੇ ਘੱਟ ਉਤਪਾਦਕਤਾ ਮਿਲ ਸਕਦੀ ਹੈ।


5. ਚਾਹ ਪੀਣਾ ਵੀ ਬੁਰੀ ਆਦਤ
ਸਵੇਰੇ ਉੱਠਦੇ ਹੀ ਚਾਹ ਪੀਣ ਨਾਲ ਕੌਫੀ ਵਾਂਗ ਹੀ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਖੰਡ, ਕੈਫੀਨ ਤੇ ਨਿਕੋਟੀਨ ਦੀ ਉੱਚ ਖੁਰਾਕ ਸਵੇਰੇ ਸਭ ਤੋਂ ਪਹਿਲਾਂ ਲੈਣ ਨਾਲ ਐਸੀਡਿਟੀ, ਦਿਲ ਵਿੱਚ ਜਲਨ ਤੇ ਬਲੱਡ ਸ਼ੂਗਰ ਵਿੱਚ ਵਾਧਾ ਹੋ ਸਕਦਾ ਹੈ।


Disclaimer: ਏਬੀਪੀ ਸਾਂਝਾ ਇਸ ਆਰਟੀਕਲ ਵਿੱਚ ਦਿੱਤੀ ਗਈ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।