White Onion Health Benefits: ਭਾਰਤ ਦੀ ਹਰ ਰਸੋਈ ਵਿੱਚ ਪਿਆਜ਼ ਦਾ ਵੱਖਰਾ ਸਥਾਨ ਹੈ। ਇਸ ਤੋਂ ਬਿਨਾਂ ਸਬਜ਼ੀ ਦਾ ਸਵਾਦ ਅਧੂਰਾ ਮੰਨਿਆ ਜਾਂਦਾ ਹੈ। ਇਹ ਸਿਹਤ ਲਈ ਵੀ ਗੁਣਕਾਰੀ ਮੰਨਿਆ ਜਾਂਦਾ ਹੈ। ਤਣਾਓ (ਡਿਪਰੈਸ਼ਨ) ਦੇ ਸ਼ਿਕਾਰ ਲੋਕਾਂ ਲਈ ਕੱਚਾ ਪਿਆਜ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਨ ਸ਼ਾਂਤ ਰਹਿੰਦਾ ਹੈ। ਨੀਂਦ ਵੀ ਵਧੀਆ ਆਉਂਦੀ ਹੈ। ਇਸ ਨਾਲ ਪੇਟ ਦੀ ਗਰਮੀ ਦੂਰ ਹੁੰਦੀ ਹੈ ਤੇ ਪਾਚਣ ਤੰਤਰ ਵੀ ਠੀਕ ਹੁੰਦਾ ਹੈ।


ਸਿਹਤ ਮਾਹਿਰਾਂ ਮੁਤਾਬਕ ਕੱਚਾ ਪਿਆਜ ਖਾਣ ਨਾਲ ਮੂੰਹ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ। ਇਸ ਦੇ ਨਾਲ ਹੀ ਮਸੂੜਿਆਂ ਨੂੰ ਮਜ਼ਬੂਤੀ ਮਿਲਦੀ ਹੈ। ਜੇ ਕੱਚਾ ਪਿਆਜ ਰੋਜ਼ ਖਾਧਾ ਜਾਏ ਤਾਂ ਇਸ ਨਾਲ ਪਾਇਰੀਆ ਰੋਗ ਜੜ੍ਹੋਂ ਖ਼ਤਮ ਹੋ ਜਾਂਦਾ ਹੈ। ਪ੍ਰਤੀ ਦਿਨ ਕੱਚਾ ਪਿਆਜ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਆਮ ਤੌਰ 'ਤੇ ਲਾਲ ਪਿਆਜ਼ ਹੀ ਖਾਧਾ ਜਾਂਦਾ ਹੈ ਪਰ ਚਿੱਟੇ ਪਿਆਜ਼ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।


ਸਿਹਤ ਮਾਹਿਰਾਂ ਮੁਤਾਬਕ ਲਾਲ ਪਿਆਜ਼ ਨਾਲੋਂ ਚਿੱਟਾ ਪਿਆਜ਼ ਸਿਹਤ ਲਈ ਵੱਧ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਵਿੱਚ ਵਿਟਾਮਿਨ ਏ, ਸੀ, ਬੀ6, ਪੋਟਾਸ਼ੀਅਮ, ਸੋਡੀਅਮ, ਫਾਸਫੋਰਸ, ਫਾਈਬਰ, ਪ੍ਰੋਟੀਨ, ਫੋਲੇਟ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ। ਚਿੱਟੇ ਪਿਆਜ਼ ਵਿੱਚ ਐਂਟੀ-ਇੰਫਲੇਮੇਟਰੀ ਤੇ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ।


ਚਿੱਟਾ ਪਿਆਜ਼ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਚਿੱਟੇ ਪਿਆਜ਼ ਵਿੱਚ ਪ੍ਰੀਬਾਇਓਟਿਕ ਵੀ ਪਾਇਆ ਜਾਂਦਾ ਹੈ, ਜੋ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰਦਾ ਹੈ।


ਚਿੱਟਾ ਪਿਆਜ ਨਾਲ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਜੇਕਰ ਤੁਹਾਡੇ ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਹੈ ਤਾਂ ਤੁਸੀਂ ਚਿੱਟੇ ਪਿਆਜ ਦਾ ਰਸ ਲਾ ਸਕਦੇ ਹੋ। ਇਸ ਨਾਲ ਨਾ ਸਿਰਫ ਡੈਂਡਰਫ ਤੋਂ ਛੁਟਕਾਰਾ ਮਿਲੇਗਾ, ਸਗੋਂ ਵਾਲ ਝੜਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।


ਸਫੇਦ ਪਿਆਜ਼ ਦਾ ਸੇਵਨ ਕਰਨ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਕਿਉਂਕਿ ਇਸ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਇਸ ਲਈ ਇਸ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਮਿਲਦੀ ਹੈ ਅਤੇ ਦਿਲ ਦੀਆਂ ਧਮਨੀਆਂ ਵਿਚ ਰੁਕਾਵਟ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।


ਇਹ ਵੀ ਪੜ੍ਹੋ: Firozpur Breaking: ਵਿਜੀਲੈਂਸ ਬਿਊਰੋ ਨੇ ਸਾਬਕਾ ਵਿਧਾਇਕਾ ਸਤਿਕਾਰ ਕੌਰ ਤੇ ਉਸ ਦੇ ਪਤੀ ਨੂੰ ਹਿਰਾਸਤ 'ਚ ਲਿਆ


ਚਿੱਟੇ ਪਿਆਜ਼ ਵਿੱਚ ਕਵੇਰਸੇਟਿਨ ਤੇ ਐਂਥੋਸਾਇਨਿਨ ਨਾਮਕ ਐਂਟੀਆਕਸੀਡੈਂਟਸ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਵਿਅਕਤੀ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦਾ ਹੈ।


ਇਹ ਵੀ ਪੜ੍ਹੋ: Viral New: ਤੁਸੀਂ ਜਿੰਨੇ ਮਰਜ਼ੀ ਚਾਰਜ ਕਰੋ, ਇੱਥੋਂ ਦੇ ਲੋਕ ਨਹੀਂ ਦੱਸਦੇ ਆਪਣੇ ਪਿੰਡ ਦਾ ਨਾਂ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ