Breast Cancer: ਕੈਂਸਰ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਹਨ ਜਿਸ ਨਾਲ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੁੰਦੀ ਹੈ। ਇਸ ਲਈ ਇਸ ਦਾ ਸਹੀ ਸਮੇਂ ਉੱਤੇ ਪਤਾ ਲਗਾ ਕੇ ਇਲਾਜ ਕਰਨ ਨਾਲ ਜਾਨ ਬਚਾਈ ਜਾ ਸਕਦੀ ਹੈ। ਕੈਂਸਰ (cancer) ਦੀ ਇੱਕ ਬਹੁਤ ਹੀ ਖਾਤਕ ਕਿਸਮ ਹੈ ਔਰਤਾਂ ਦੇ ਵਿੱਚ ਛਾਤੀ ਦਾ ਕੈਂਸਰ। ਛਾਤੀ ਦਾ ਕੈਂਸਰ ਔਰਤਾਂ ਲਈ ਇੱਕ ਖ਼ਤਰਨਾਕ ਬਿਮਾਰੀ ਹੈ। ਦੁਨੀਆ ਭਰ ਵਿੱਚ ਹਰ ਸਾਲ ਲੱਖਾਂ ਔਰਤਾਂ ਇਸ ਕਾਰਨ ਆਪਣੀ ਜਾਨ ਗੁਆ ਬੈਠਦੀਆਂ ਹਨ। ਛਾਤੀ ਦੇ ਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਫੈਮਿਲੀ ਹਿਸਟਰੀ ਹੈ ਤਾਂ ਛਾਤੀ ਦੇ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਛਾਤੀ ਦਾ ਕੈਂਸਰ ਕਦੋਂ ਹੁੰਦਾ ਹੈ?
ਜਦੋਂ ਛਾਤੀ ਦੇ ਸੈੱਲ ਬਹੁਤ ਜ਼ਿਆਦਾ ਅਨਿਯਮਿਤ ਢੰਗ ਨਾਲ ਵਧਦੇ ਹਨ, ਤਾਂ ਉਹ ਟਿਊਮਰ (tumor) ਦਾ ਰੂਪ ਲੈ ਲੈਂਦੇ ਹਨ। ਇਹ ਕੈਂਸਰ ਵਾਲੇ ਟਿਊਮਰ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਵੀ ਫੈਲ ਸਕਦੇ ਹਨ। ਇਸ ਕਾਰਨ ਔਰਤ ਦੀ ਮੌਤ ਵੀ ਹੋ ਸਕਦੀ ਹੈ। ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਮੋਟਾਪਾ ਛਾਤੀ ਦੇ ਕੈਂਸਰ ਦਾ ਇੱਕ ਵੱਡਾ ਕਾਰਨ ਹੈ। ਕੈਂਸਰ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਪਰ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਮੁੱਖ ਕਾਰਨ ਮੋਟਾਪਾ ਹੈ।
NCBI ਦੀ ਰਿਪੋਰਟ ਕੀ ਕਹਿੰਦੀ ਹੈ?
NCBI ਦੀ ਰਿਪੋਰਟ ਮੁਤਾਬਕ ਛਾਤੀ ਦੇ ਕੈਂਸਰ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੇਨੋਪੌਜ਼ ਤੋਂ ਬਾਅਦ ਔਰਤਾਂ ਵਿੱਚ ਅਚਾਨਕ ਮੋਟਾਪਾ ਵਧ ਜਾਂਦਾ ਹੈ। ਜੇਕਰ ਮੀਨੋਪੌਜ਼ ਤੋਂ ਬਾਅਦ ਭਾਰ ਵਧਦਾ ਹੈ ਤਾਂ ਕੈਂਸਰ ਦਾ ਖ਼ਤਰਾ ਵੀ ਤੇਜ਼ੀ ਨਾਲ ਵਧ ਜਾਂਦਾ ਹੈ। ਮੀਨੋਪੌਜ਼ ਤੋਂ ਬਾਅਦ ਛਾਤੀ ਦੇ ਕੈਂਸਰ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਖਾਸ ਤੌਰ 'ਤੇ 50 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਆਪਣਾ ਭਾਰ ਕੰਟਰੋਲ 'ਚ ਰੱਖਣਾ ਚਾਹੀਦਾ ਹੈ।
ਮੋਟਾਪੇ ਕਾਰਨ ਛਾਤੀ ਦਾ ਕੈਂਸਰ ਕਿਉਂ ਹੁੰਦਾ ਹੈ?
ਔਰਤਾਂ ਵਿੱਚ ਐਸਟ੍ਰੋਜਨ ਹੁੰਦਾ ਹੈ। ਜਿਸ ਨਾਲ ਛਾਤੀ ਦੇ ਕੈਂਸਰ ਵਿੱਚ ਵਾਧਾ ਹੁੰਦਾ ਹੈ। ਦਰਅਸਲ, ਮੇਨੋਪੌਜ਼ ਤੋਂ ਬਾਅਦ ਅੰਡਕੋਸ਼ ਐਸਟ੍ਰੋਜਨ ਹਾਰਮੋਨ ਨੂੰ ਛੱਡਣਾ ਬੰਦ ਕਰ ਦਿੰਦਾ ਹੈ। ਜਿਸ ਕਾਰਨ ਔਰਤਾਂ ਦੇ ਸਰੀਰ ਵਿੱਚ ਇਸ ਹਾਰਮੋਨ ਦਾ ਪੱਧਰ ਘੱਟ ਜਾਂਦਾ ਹੈ। ਜਿਨ੍ਹਾਂ ਔਰਤਾਂ ਦਾ ਭਾਰ ਜ਼ਿਆਦਾ ਹੈ। ਇਸ ਕਾਰਨ ਐਸਟ੍ਰੋਜਨ ਦਾ ਪੱਧਰ ਉੱਚਾ ਹੋ ਸਕਦਾ ਹੈ। ਐਸਟ੍ਰੋਜਨ ਦਾ ਉੱਚ ਪੱਧਰ ਕੈਂਸਰ ਦੇ ਜੋਖਮ ਨੂੰ ਵਧਾ ਸਕਦਾ ਹੈ। ਕਿਉਂਕਿ ਇਹ ਹਾਰਮੋਨ ਫੈਟ ਟਿਸ਼ੂ ਦੁਆਰਾ ਵੀ ਬਣਾਇਆ ਜਾਂਦਾ ਹੈ।
ਮੀਨੋਪੌਜ਼ ਦੌਰਾਨ ਜ਼ਿਆਦਾ ਭਾਰ ਵਧਣ ਕਾਰਨ ਹਾਰਮੋਨ ਦੇ ਪੱਧਰ 'ਚ ਕਈ ਬਦਲਾਅ ਆਉਂਦੇ ਹਨ। ਇਹੀ ਕਾਰਨ ਹੈ ਕਿ ਛਾਤੀ ਦੇ ਕੈਂਸਰ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਜੇਕਰ ਕੋਈ ਔਰਤ ਆਪਣਾ ਭਾਰ ਕੰਟਰੋਲ 'ਚ ਰੱਖਦੀ ਹੈ ਤਾਂ ਉਸ ਨੂੰ ਸ਼ੂਗਰ, ਸਟ੍ਰੋਕ, ਦਿਲ ਦੇ ਰੋਗ ਅਤੇ ਦਿਮਾਗੀ ਕਮਜ਼ੋਰੀ ਦਾ ਖ਼ਤਰਾ ਘੱਟ ਹੁੰਦਾ ਹੈ।
ਬ੍ਰੈਸਟ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਕਰੋ ਇਹ ਕੰਮ
- ਜੇਕਰ ਤੁਸੀਂ ਛਾਤੀ ਦੇ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਧਾ ਘੰਟਾ ਵੀ ਕਸਰਤ ਕਰੋ। ਤਾਂ ਜੋ ਤੁਸੀਂ ਐਕਟਿਵ ਰਹੇ ਸਕੋ।
- ਸਿਗਰਟ ਅਤੇ ਸ਼ਰਾਬ ਬਿਲਕੁਲ ਨਾ ਪੀਓ। ਇਸ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ
- ਗਰਭ ਨਿਰੋਧਕ ਦਵਾਈਆਂ ਨਾ ਲਓ।
- ਚੰਗੀ ਖੁਰਾਕ ਅਤੇ ਨੀਂਦ ਲੈਣਾ ਯਕੀਨੀ ਬਣਾਓ। ਕਿਉਂਕਿ ਇੱਕ ਚੰਗੀ ਖੁਰਾਕ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ।
- ਆਪਣਾ ਵਜ਼ਨ ਪੂਰੀ ਤਰ੍ਹਾਂ ਕੰਟਰੋਲ 'ਚ ਰੱਖੋ।
- ਆਪਣੀ ਬ੍ਰੈਸਟ ਦੀ ਸਮੇਂ-ਸਮੇਂ ਦੇ ਜਾਂਚ ਕਰਦੇ ਰਹੋ। ਬ੍ਰੈਸਟ ਵਿੱਚ ਲੰਪ ਜਾਂ ਗੰਢ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਦੇ ਨਾਲ ਸਲਾਹ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।