Oil Put in Ear : ਕਈ ਲੋਕਾਂ ਨੂੰ ਕੰਨਾਂ ਦੀਆਂ ਬਿਮਾਰੀਆਂ ਕਾਰਨ ਕਾਫੀ ਪਰੇਸ਼ਾਨ ਹੋਣਾ ਪੈਂਦਾ ਹੈ। ਉਹ ਕਈ ਵਾਰ ਕਿਸੇ ਦੇ ਕਹੇ ਅਨੁਸਾਰ ਕੰਨ 'ਚ ਘਰੇਲੂ ਨੁਸਖੇ ਅਪਣਾਉਣ ਲੱਗ ਪੈਂਦੇ ਹਨ। ਜਿਸ ਦਾ ਕਈ ਵਾਰ ਖ਼ਤਰਨਾਕ ਅੰਜ਼ਾਮ ਵੀ ਹੋ ਸਕਦਾ ਹੈ, ਤੇ ਤੁਸੀਂ ਸਦਾ ਲਈ ਸੁਣਨ ਦੀ ਸਮਰੱਥਾ ਵੀ ਗੁਆ ਸਕਦੇ ਹੋ। ਇਸ ਲਈ ਅਜਿਹਾ ਕੁਝ ਵੀ ਕਰਨ ਤੋਂ ਪਹਿਲਾਂ ਇਕ ਵਾਰ ਚੰਗੇ ਡਾਕਟਰ ਜਾਂ ਮਾਹਿਰ ਨਾਲ ਜ਼ਰੂਰ ਗੱਲਬਾਤ ਕਰਨ ਲੈਣੀ ਚਾਹੀਦੀ ਹੈ। ਕੰਨ ਵਿੱਚ ਦਰਦ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਸਾਡੇ ਬਜ਼ੁਰਗ ਕੰਨਾਂ ਵਿੱਚ ਤੇਲ ਪਾਉਣ ਦੀ ਸਲਾਹ ਦਿੰਦੇ ਹਨ। ਪਰ ਕੀ ਕੰਨਾਂ ਵਿੱਚ ਤੇਲ ਪਾਉਣਾ ਸਹੀ ਹੈ ? ਕੀ ਅਸੀਂ ਕੰਨ ਵਿੱਚ ਤੇਲ ਪਾ ਸਕਦੇ ਹਾਂ। ਖਾਸ ਕਰਕੇ ਜੇ ਕੰਨ ਵਿੱਚ ਮੈਲ ਹੈ ? ਇਸ ਵਿਸ਼ੇ 'ਤੇ ਜਾਣਕਾਰੀ ਲਈ, ਅਸੀਂ ਹੀਲਿੰਗ ਕੇਅਰ, ਨੋਇਡਾ ਦੇ (ENT) ਸਪੈਸ਼ਲਿਸਟ ਡਾ. ਅੰਕੁਰ ਗੁਪਤਾ ਨਾਲ ਗੱਲ ਕੀਤੀ। ਆਓ ਜਾਣਦੇ ਹਾਂ ਕੀ ਕਹਿੰਦੇ ਹਨ ਈ.ਐੱਨ.ਟੀ (ENT-Ear, Nose, And Throat ) ਸਪੈਸ਼ਲਿਸਟ:-


ਮਾਹਰ ਕੀ ਕਹਿੰਦੇ ਹਨ ?


ਈਐਨਟੀ ਮਾਹਿਰ ਡਾਕਟਰ ਅੰਕੁਰ ਗੁਪਤਾ ਦਾ ਕਹਿਣਾ ਹੈ ਕਿ ਕੰਨਾਂ ਵਿੱਚ ਤੇਲ ਨਹੀਂ ਪਾਉਣਾ ਚਾਹੀਦਾ। ਅਸਲ 'ਚ ਤੇਲ 'ਚ ਕਈ ਤਰ੍ਹਾਂ ਦੇ ਬੈਕਟੀਰੀਆ (Bacteria) ਮੌਜੂਦ ਹੁੰਦੇ ਹਨ। ਜੋ ਕੰਨ ਦੇ ਇਨਫੈਕਸ਼ਨ (Infection) ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਇਸ ਨਾਲ ਕੰਨ ਵਿੱਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਕੰਨਾਂ ਵਿੱਚ ਧੂੜ ਅਤੇ ਮਿੱਟੀ ਜਮ੍ਹਾਂ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਕੰਨ 'ਚ ਤੇਲ ਪਾਉਣ ਨਾਲ ਕਈ ਨੁਕਸਾਨ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਬਾਰੇ :-


ਕੰਨ ਵਿੱਚ ਤੇਲ ਪਾਉਣ ਦੇ ਨੁਕਸਾਨ



  • ਕੰਨ ਵਿੱਚ ਤੇਲ ਪਾਉਣ ਨਾਲ ਤੁਹਾਨੂੰ ਬਹੁਤ ਦਰਦ ਹੋ ਸਕਦਾ ਹੈ। ਕੁਝ ਲੋਕਾਂ ਵਿੱਚ ਇਹ ਸਥਿਤੀ ਕੰਨ ਦੇ ਪਰਦੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਕੰਨ ਵਿੱਚ ਤੇਲ ਪਾਉਣ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲਓ।

  • ਡਾਕਟਰ ਦਾ ਕਹਿਣਾ ਹੈ ਕਿ ਕੰਨ ਵਿੱਚ ਤੇਲ ਪਾਉਣ ਨਾਲ ਤੁਹਾਨੂੰ ਆਟੋਮਾਈਕੋਸਿਸ (Automycosis) ਰੋਗ ਹੋਣ ਦਾ ਖ਼ਤਰਾ ਰਹਿੰਦਾ ਹੈ, ਜਿਸ ਕਾਰਨ ਤੁਹਾਨੂੰ ਸਥਾਈ ਤੌਰ 'ਤੇ ਸੁਣਨ ਦੀ ਅਯੋਗਤਾ ਹੋ ਸਕਦੀ ਹੈ।

  • ਕਈ ਵਾਰ ਕੰਨਾਂ 'ਚ ਜ਼ਿਆਦਾ ਤੇਲ ਪਾਉਣ ਨਾਲ ਧੂੜ-ਮਿੱਟੀ ਸੜਨ ਲੱਗ ਜਾਂਦੀ ਹੈ। ਇਸ ਕਾਰਨ ਕੰਨ 'ਚ ਜਮ੍ਹਾਂ ਕੂੜਾ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਕੰਨ ਵਿੱਚ ਤੇਲ ਪਾਉਣ ਤੋਂ ਬਚਣ ਦੀ ਕੋਸ਼ਿਸ਼ ਕਰੋ।

  • ਇਸ ਤੋਂ ਇਲਾਵਾ ਧਿਆਨ ਰੱਖੋ ਕਿ ਛੋਟੇ ਬੱਚਿਆਂ ਦੇ ਕੰਨਾਂ 'ਚ ਕਦੇ ਵੀ ਤੇਲ ਨਾ ਪਾਓ। ਖ਼ਾਸਕਰ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਅਜਿਹੀ ਗ਼ਲਤੀ ਨਾ ਕਰੋ। ਇਸ ਨਾਲ ਉਨ੍ਹਾਂ ਦੇ ਪਰਦੇ ਖਰਾਬ ਹੋ ਸਕਦੇ ਹਨ।

  • ਕੰਨ ਵਿੱਚ ਤੇਲ ਪਾਉਣ ਨਾਲ ਨਮੀ ਬਹੁਤ ਵੱਧ ਜਾਂਦੀ ਹੈ, ਜਿਸ ਕਾਰਨ ਪੂਸ ਨਿਕਲਣ ਦਾ ਖਤਰਾ ਰਹਿੰਦਾ ਹੈ।