Health: ਫਲੋਰੀਡਾ ਸਟੇਟ ਯੂਨੀਵਰਸਿਟੀ 'ਚ ਹੋਈ ਇਕ ਖੋਜ ਮੁਤਾਬਕ ਜਿਹੜੇ ਲੋਕ ਫਿਲਮ ਦੇਖਦੇ ਹੋਏ ਰੋਂਦੇ ਹਨ। ਉਹ ਇਕੱਲੇਪਨ ਦਾ ਸ਼ਿਕਾਰ ਹੁੰਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦੇ ਮਰਨ ਦੀ ਸੰਭਾਵਨਾ ਵੀ ਦੂਜੇ ਲੋਕਾਂ ਦੇ ਮੁਕਾਬਲੇ 10 ਫੀਸਦੀ ਜ਼ਿਆਦਾ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਅਧਿਐਨ 54 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਤੇ ਕੀਤਾ ਗਿਆ ਸੀ। ਯੂਕੇ ਬਾਇਓ ਬੈਂਕ ਵਿੱਚ ਇਕੱਠੇ ਕੀਤੇ ਗਏ 5 ਲੱਖ ਲੋਕਾਂ ਦੇ ਅੰਕੜਿਆਂ ਦੇ ਆਧਾਰ 'ਤੇ 17 ਸਾਲਾਂ ਤੱਕ ਇਸ ਖੋਜ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਸਭ ਤੋਂ ਪਹਿਲਾਂ ਇਸ ਖੋਜ ਵਿੱਚ ਸਮੇਂ ਤੋਂ ਪਹਿਲਾਂ ਮੌਤ ਅਤੇ ਨਿਊਰੋਟਿਸਿਜਮ ਦੀ ਜਾਂਚ ਕੀਤੀ ਗਈ।


ਰਿਸਰਚਰ ਐਂਟੋਨੀਓ ਟੇਰਾਸਿਆਨੋ ਦੇ ਮੁਤਾਬਕ, ਇਨਸਾਨ ਅਕਸਰ ਇਕੱਲੇਪਨ ਦੀ ਸਮੱਸਿਆ ਨਾਲ ਜੂਝਦਾ ਹੈ। ਇਹ ਨਿਊਰੋਟਿਕ ਦੇ ਲੱਛਣ ਹੋ ਸਕਦੇ ਹਨ। ਖੋਜ ਦੇ ਅਨੁਸਾਰ, ਜਿਹੜੇ ਲੋਕ ਇਸ ਗੱਲ ਤੋਂ ਚਿੰਤਤ ਸਨ ਕਿ ਉਹ ਇਕੱਲੇ ਹਨ, ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ। ਨਾਲ ਹੀ, ਉਨ੍ਹਾਂ ਨੂੰ ਮੌਤ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ।


ਇਕੱਲੇਪਨ ਕਰਕੇ ਸਰੀਰ 'ਚ ਦਿਖਾਈ ਦਿੰਦੇ ਅਜਿਹੇ ਕਈ ਲੱਛਣ 
ਇਕੱਲੇਪਨ ਕਾਰਨ ਚਿੜਚਿੜਾਪਨ, ਡਰ ਅਤੇ ਉਦਾਸੀ ਵਰਗੇ ਲੱਛਣ ਅਕਸਰ ਇਸਦੇ ਸ਼ੁਰੂਆਤੀ ਲੱਛਣਾਂ ਵਜੋਂ ਦੇਖੇ ਜਾਂਦੇ ਹਨ। ਇਕੱਲਾਪਨ ਸਮੇਂ ਤੋਂ ਪਹਿਲਾਂ ਮੌਤ ਦੇ ਖਤਰੇ ਨੂੰ ਵਧਾਉਂਦਾ ਹੈ ਖੋਜਕਰਤਾਵਾਂ ਨੇ ਪਾਇਆ ਕਿ ਇਕੱਲਾਪਨ ਆਪਣੇ ਆਪ ਨੂੰ ਮਾਰਨ ਦੀ ਪ੍ਰਵਿਰਤੀ ਨੂੰ ਖਤਮ ਕਰਦਾ ਹੈ। ਇੰਨਾ ਹੀ ਨਹੀਂ ਇਹ ਪਾਚਨ ਤੰਤਰ ਨੂੰ ਵੀ ਬਹੁਤ ਪ੍ਰਭਾਵਿਤ ਕਰਦਾ ਹੈ।


ਖੋਜ ਦੌਰਾਨ ਮਰਨ ਵਾਲੇ ਲੋਕਾਂ ਦੀ ਗਿਣਤੀ 43 ਹਜ਼ਾਰ ਸੀ, ਜਦੋਂ ਕਿ 291 ਲੋਕਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ਨੇ ਦੋਸ਼, ਤਣਾਅ ਅਤੇ ਸਟ੍ਰੈਸ ਦੇ ਕਰਕੇ ਖ਼ੁਦਕੁਸ਼ੀ ਕੀਤੀ। ਖੋਜ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮਨ ਵਿਚ ਲਗਾਤਾਰ ਨਕਾਰਾਤਮਕ ਸੋਚ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।