Side Effects of playing games on mobile: ਅੱਜ-ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਮਾਰਟਫ਼ੋਨ 'ਤੇ ਗੇਮ ਖੇਡਣ ਦੀ ਆਦਤ ਪੈ ਗਈ ਹੈ। ਇਹ ਆਦਤ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇਖਣ ਨੂੰ ਮਿਲ ਰਹੀ ਹੈ। ਲੋਕ ਕਈ ਘੰਟੇ ਮੋਬਾਈਲ 'ਤੇ ਗੇਮ ਖੇਡਦੇ ਰਹਿੰਦੇ ਹਨ। ਕਈ ਲੋਕ ਗੇਮਿੰਗ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਜੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਵੀ ਮਿਲਦਾ ਹੈ ਤਾਂ ਉਹ ਮੋਬਾਈਲ 'ਤੇ ਗੇਮ ਖੇਡਣ ਲੱਗ ਜਾਂਦੇ ਹਨ ਪਰ ਗੇਮਿੰਗ ਦੀ ਲਤ ਜਾਂ ਆਦਤ ਬਹੁਤ ਮਾੜੀ ਹੈ। ਇਸ ਦੇ ਮਾੜੇ ਪ੍ਰਭਾਵਾਂ ਦਾ ਨਾ ਸਿਰਫ ਤੁਹਾਡੀ ਸਿਹਤ 'ਤੇ, ਸਗੋਂ ਤੁਹਾਡੇ ਸਮਾਜਿਕ ਜੀਵਨ 'ਤੇ ਵੀ ਬਹੁਤ ਅਸਰ ਪੈਂਦਾ ਹੈ।
ਅੱਖਾਂ 'ਤੇ ਪ੍ਰਭਾਵ
ਜ਼ਿਆਦਾ ਦੇਰ ਤੱਕ ਫੋਨ 'ਤੇ ਗੇਮ ਖੇਡਣ ਨਾਲ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇ ਤੁਹਾਨੂੰ ਦਫਤਰ ਜਾ ਕੇ ਸਾਰਾ ਦਿਨ ਕੰਪਿਊਟਰ ਦੀ ਸਕਰੀਨ 'ਤੇ ਵੀ ਦੇਖਣਾ ਪੈਂਦਾ ਹੈ, ਤਾਂ ਤੁਹਾਨੂੰ ਉਸ ਤੋਂ ਵੀ ਬ੍ਰੇਕ ਲੈਣੀ ਚਾਹੀਦੀ ਹੈ। ਸਾਰਾ ਦਿਨ ਫ਼ੋਨ ਨਾਲ ਚਿਪਕੇ ਰਹਿਣ ਜਾਂ ਗੇਮਿੰਗ ਕਰਦੇ ਰਹਿਣ ਨਾਲ ਤੁਹਾਡੀਆਂ ਅੱਖਾਂ ਥੱਕ ਸਕਦੀਆਂ ਹਨ। ਇਸ ਨੂੰ ਅਸਥੀਨੋਪੀਆ ਵੀ ਕਿਹਾ ਜਾਂਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਘੱਟ ਸਕਦੀ ਹੈ। ਇਸ ਸਥਿਤੀ ਵਿੱਚ, ਤੁਹਾਨੂੰ ਆਪਣਾ ਸਕ੍ਰੀਨ ਟਾਈਪ ਘਟਾਉਣਾ ਹੋਵੇਗਾ। ਨਾਲ ਹੀ ਤੁਸੀਂ ਐਂਟੀ-ਗਲੇਅਰ ਸਪੈਕਸ ਦੀ ਵਰਤੋਂ ਕਰ ਸਕਦੇ ਹੋ।
ਆਦਤ ਲੱਗ ਸਕਦੀ
ਜੇ ਤੁਸੀਂ ਲੰਬੇ ਸਮੇਂ ਤੋਂ ਕੋਈ ਇੱਕ ਗੇਮ ਖੇਡ ਰਹੇ ਹੋ, ਤਾਂ ਤੁਸੀਂ ਇਸ ਦੇ ਆਦੀ ਹੋ ਸਕਦੇ ਹੋ। ਕਿਸੇ ਵੀ ਚੀਜ਼ ਦੀ ਅੱਤ ਮਾੜੀ ਹੈ। ਜੇ ਕੋਈ ਗੇਮਿੰਗ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਤੋਂ ਇਲਾਵਾ ਹੋਰ ਕੁਝ ਸੁੱਝਦਾ ਹੀ ਨਹੀਂ। ਅਜਿਹੇ 'ਚ ਜਦੋਂ ਉਸ ਨੂੰ ਖੇਡਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਗੁੱਸੇ 'ਚ ਆ ਸਕਦਾ ਹੈ ਜਾਂ ਹਿੰਸਕ ਵੀ ਹੋ ਸਕਦਾ ਹੈ।
ਮਾਨਸਿਕ ਤੇ ਸਰੀਰਕ ਸਿਹਤ 'ਤੇ ਪ੍ਰਭਾਵ
ਜੇ ਤੁਸੀਂ ਲਗਾਤਾਰ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਮਾਨਸਿਕ ਤੇ ਸਰੀਰਕ ਸਿਹਤ ਪ੍ਰਭਾਵਿਤ ਹੁੰਦੀ ਹੈ। ਗੇਮਿੰਗ ਦੌਰਾਨ ਲੋਕ ਘੰਟਿਆਂ ਬੱਧੀ ਇੱਕੋ ਸਥਿਤੀ ਵਿੱਚ ਬੈਠੇ ਰਹਿੰਦੇ ਹਨ। ਇਹ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰ ਸਕਦਾ ਹੈ।
ਸਮਾਜਿਕ ਜੀਵਨ 'ਤੇ ਪ੍ਰਭਾਵ
ਗੇਮਿੰਗ ਦੀ ਆਦਤ ਤੁਹਾਡੇ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਖੇਡ ਦੀ ਆਦਤ ਕਾਰਨ ਤੁਸੀਂ ਆਪਣੇ ਪਿਆਰਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ। ਅਜਿਹੇ ਲੋਕ ਪਰਿਵਾਰ, ਦੋਸਤਾਂ ਤੇ ਹਰ ਕਿਸੇ ਤੋਂ ਦੂਰ ਹੋ ਜਾਂਦੇ ਹਨ। ਅਜਿਹੇ 'ਚ ਤੁਹਾਨੂੰ ਆਪਣੀ ਗੇਮਿੰਗ ਆਦਤ ਨੂੰ ਘੱਟ ਕਰਨਾ ਹੋਵੇਗਾ।
ਮਾਲਵੇਅਰ
ਕਈ ਵਾਰ ਔਨਲਾਈਨ ਗੇਮਾਂ ਦਾ ਸਭ ਤੋਂ ਵੱਡਾ ਜੋਖਮ ਹੁੰਦਾ ਹੈ ਕਿਉਂਕਿ ਜੋ ਐਪ ਸਟੋਰ ਤੋਂ ਡਾਊਨਲੋਡ ਕਰਦੇ ਹਾਂ ਤਾਂ ਉਨ੍ਹਾਂ ਵਿੱਚ ਮਾਲਵੇਅਰ ਤੇ ਵਾਇਰਸ ਹੋ ਸਕਦੇ ਹਨ। ਹੈਕਰ ਤੇ ਸਾਈਬਰ ਅਪਰਾਧੀ ਗੇਮਾਂ ਵਿੱਚ ਵਾਇਰਸ ਪਾ ਕੇ ਲੋਕਾਂ ਦੇ ਮੋਬਾਈਲਾਂ ਨੂੰ ਹੈਕ ਕਰਦੇ ਹਨ।