Health Tips: ਖੰਡ ਨੂੰ ਚਿੱਟਾ ਜ਼ਹਿਰ ਕਿਹਾ ਗਿਆ ਹੈ। ਚੀਨੀ ਸਿਹਤ ਲਈ ਚੰਗੀ ਨਹੀਂ ਹੈ। ਜਦੋਂ ਚਾਹ ਪੱਤੀ ਦੇ ਨਾਲ ਚੀਨੀ ਨੂੰ ਵੀ ਮਿਲਾ ਕੇ ਉਬਾਲਿਆ ਜਾਂਦਾ ਹੈ, ਤਾਂ ਇਸ ਦਾ ਖਤਰਾ ਹੋਰ ਵਧ ਜਾਂਦਾ ਹੈ। ਜਲੇਬੀਆਂ ਨੂੰ ਪਹਿਲਾਂ ਤੇਲ ਵਿੱਚ ਤਲਿਆ ਜਾਂਦਾ ਹੈ ਤੇ ਫਿਰ ਚੀਨੀ ਦੇ ਸ਼ਰਬਤ ਵਿੱਚ ਡੁਬੋਇਆ ਜਾਂਦਾ ਹੈ। ਤੇਲ ਵਿੱਚ ਤਲੀ ਹੋਈ ਜਲੇਬੀ ਨੂੰ ਜਦੋਂ ਚੀਨੀ ਦੇ ਸ਼ਰਬਤ ਵਿੱਚ ਪਾਇਆ ਜਾਂਦਾ ਹੈ ਤਾਂ ਜਲੇਬੀ ਵਿੱਚ ਹਾਨੀਕਾਰਕ ਪਦਾਰਥ ਦਾਖਲ ਹੋ ਜਾਂਦੇ ਹਨ। ਇਹ ਖਾਣ 'ਤੇ ਦਿਲ 'ਚ ਬਲੌਕੇਜ ਹੋਣ ਦਾ ਖਤਰਾ ਰਹਿੰਦਾ ਹੈ। ਸਿਰਫ ਜਲੇਬੀ ਹੀ ਨਹੀਂ, ਹਰ ਤਰ੍ਹਾਂ ਦੀ ਮਠਿਆਈ 'ਚ ਵੀ ਅਜਿਹਾ ਹਾ ਹੁੰਦਾ ਹੈ।



ਖੰਡ 'ਚ ਸਿਰਫ ਕੈਲੋਰੀ, ਕੋਈ ਪੋਸ਼ਣ ਨਹੀਂ...


ਖੰਡ ਨੂੰ 'ਐਂਪਟੀ ਕੈਲੋਰੀ' ਵਾਲਾ ਭੋਜਨ ਮੰਨਿਆ ਜਾਂਦਾ ਹੈ। ਇਸ ਵਿੱਚ ਕੈਲੋਰੀ ਹੁੰਦੀ ਹੈ ਪਰ ਕੋਈ ਨਿਊਟਰੀਸ਼ਨ ਨਹੀਂ ਹੁੰਦਾ। ਜੇਕਰ ਖੰਡ ਬਰਆਊਟ ਨਹੀਂ ਹੁੰਦੀ, ਤਾਂ ਇਹ ਚਰਬੀ ਵਿੱਚ ਬਦਲ ਜਾਂਦੀ ਹੈ। ਇਸ ਨਾਲ ਮੋਟਾਪਾ ਵਧਦਾ ਹੈ। ਕੋਲੈਸਟ੍ਰੋਲ ਲੈਵਲ ਤੇ ਇਨਸੁਲਿਨ ਪ੍ਰਤੀਰੋਧ ਵਧਣ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ। ਸਿਰਫ ਖੰਡ ਹੀ ਨਹੀਂ, ਸ਼ਹਿਦ, ਬ੍ਰਾਊਨ ਸ਼ੂਗਰ, ਗੁੜ ਵੀ ਜ਼ਿਆਦਾ ਮਾਤਰਾ 'ਚ ਲਏ ਜਾਣ 'ਤੇ ਨੁਕਸਾਨਦੇਹ ਹਨ।




ਜ਼ਿਆਦਾ ਨਮਕ ਖਾਂਦੇ ਹੋ ਤਾਂ ਬਲੱਡ ਪ੍ਰੈਸ਼ਰ ਵਧੇਗਾ



ਸਰੀਰ ਵਿੱਚ ਮਾਸਪੇਸ਼ੀਆਂ, ਗੁਰਦੇ, ਦਿਮਾਗ, ਦਿਲ ਦੇ ਸਹੀ ਕੰਮ ਕਰਨ ਲਈ ਸੋਡੀਅਮ ਜ਼ਰੂਰੀ ਹੈ। ਸੋਡੀਅਮ ਨਮਕ ਤੋਂ ਪ੍ਰਾਪਤ ਹੁੰਦਾ ਹੈ। ਜੇਕਰ ਕਿਸੇ ਦੇ ਸਰੀਰ ਵਿੱਚ ਨਮਕ ਦੀ ਮਾਤਰਾ ਘੱਟ ਜਾਂਦੀ ਹੈ ਤਾਂ ਉਹ ਹਾਈਪੋਨੇਟ੍ਰੀਮੀਆ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਕੋਈ ਲਗਾਤਾਰ ਜ਼ਿਆਦਾ ਨਮਕ ਖਾ ਰਿਹਾ ਹੈ ਤਾਂ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਬਲੱਡ ਪ੍ਰੈਸ਼ਰ ਵਧਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਸਟ੍ਰੋਕ, ਕਿਡਨੀ, ਅੱਖਾਂ ਨੂੰ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਭੋਜਨ ਦੇ ਉੱਪਰੋਂ ਨਮਕ ਖਾਣ ਵਾਲੇ ਲੋਕ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ।



ਉਂਝ ਜੇ ਤੁਸੀਂ ਧੁੱਪ ਵਿੱਚ ਪਸੀਨਾ ਵਹਾ ਰਹੇ ਹੋ, ਕਸਰਤ ਕਰ ਰਹੇ ਹੋ ਜਾਂ ਕੋਈ ਹੋਰ ਸਰੀਰਕ ਗਤੀਵਿਧੀ ਕਰ ਰਹੇ ਹੋ, ਤਾਂ ਥੋੜ੍ਹਾ ਜਿਹਾ ਵਾਧੂ ਨਮਕ ਤੁਹਾਡੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਕਿਉਂਕਿ ਇਹ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।